ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਦੇ ਮਾਮਲਿਆਂ ‘ਚ ਆਈ ਕਮੀ ਅਤੇ ਠੀਕ ਹੋ ਰਹੇ ਮਰੀਜ਼ਾਂ ਦੀ ਗਿਣਤੀ ਨੂੰ ਵੱਧਦੇ ਵੇਖ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਸੂਬੇ ਵਿਚ 18 ਮਈ ਨੂੰ ਕਰਫਿਊ ਹਟਾ ਦਿੱਤਾ ਜਾਵੇਗਾ ਪਰ ਲਾਕਡਾਊਨ 31 ਮਈ ਤੱਕ ਜਾਰੀ ਰਹੇਗਾ। ਮੁੱਖ ਮੰਤਰੀ ਨੇ ਸੰਕੇਤ ਦਿੱਤਾ ਹੈ ਕਿ 18 ਮਈ ਤੋਂ ਪੰਜਾਬ ‘ਚ ਕਾਫ਼ੀ ਰਾਹਤ ਦਿੱਤੀ ਜਾ ਸਕਦੀ ਹੈ।

ਸੀਐਮ ਕੈਪਟਨ ਨੇ ਫੇਸਬੁੱਕ ਦੇ ਲਾਈਵ ਸੈਸ਼ਨ ਦੌਰਾਨ ਕਿਹਾ ਕਿ ਉਹ ਰੈਡ, ਓਰੇਂਜ ਅਤੇ ਗ੍ਰੀਨ ਜੋਨ ਨੂੰ ਨਹੀਂ ਮੰਨਦੇ ਇਸ ਲ਼ਈ ਉਨ੍ਹਾਂ ਨੇ ਕੇਂਦਰ ਨੂੰ ਸੀਮਿਤ ਅਤੇ ਗੈਰ ਸੀਮਿਤ ਜ਼ੋਨ ਬਣਾਉਣ ਦੀ ਇਜਾਜ਼ਤ ਦੇਣ ਲਈ ਕਿਹਾ ਹੈ। ਸੀਮਿਤ ਜ਼ੋਨ ਉਹ ਜਿੱਥੇ ਕੋਰੋਨਾ ਦੇ ਕੇਸ ਹਨ ਅਤੇ ਗੈਰ ਸੀਮਿਤ ਜ਼ੋਨ ਉਹ ਜਿੱਥੇ ਕੋਰੋਨਾ ਦੇ ਕੇਸ ਨਹੀਂ ਹਨ। ਸੀਐਮ ਕੈਪਟਨ ਨੇ 18 ਮਈ ਤੋਂ ਗੈਰ ਸੀਮਿਤ ਜ਼ੋਨਾਂ ਵਿਚ ਵੱਧ ਤੋਂ ਵੱਧ ਸੰਭਵ ਢਿੱਲ ਅਤੇ ਸੀਮਿਤ ਜਨਤਰਕ ਅਵਾਜਾਈ ਨੂੰ ਬਹਾਲ ਕਰਨ ਦੇ ਵੀ ਸੰਕੇਤ ਦਿੱਤੇ ਹਨ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਗੈਰ ਸੀਮਿਤ ਇਲਾਕਿਆਂ ਵਿਚ ਦੁਕਾਨਾਂ ਤੇ ਛੋਟੇ ਕਾਰੋਬਾਰ ਸ਼ੁਰੂ ਕਰਨ ਲਈ ਸੀਮਿਤ ਜ਼ੋਨ ਸਖਤੀ ਨਾਲ ਸੀਲ ਕੀਤੇ ਜਾਣਗੇ ਅਤੇ ਲਾਕਡਾਊਨ 4.0 ਲਈ ਕੇਂਦਰ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਲੇਖਾ-ਜੋਖਾ ਕਰਕੇ ਦਿੱਤੀਆਂ ਛੋਟਾਂ ਦਾ ਐਲਾਨ ਸੋਮਵਾਰ ਤੱਕ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਨੂੰ 10 ਜੂਨ ਤੋਂ ਸੂਬੇ ਵਿਚ ਝੋਨਾ ਲਗਾਉਣ ਦੀ ਅਪੀਲ ਕੀਤੀ ਹੈ ਤੇ ਸਕੂਲ ਖੋਲ੍ਹਣ ਦੇ ਸਵਾਲ ਉੱਤੇ ਉਨ੍ਹਾਂ ਨੇ ਕਿਹਾ ਕਿ ਬੀਮਾਰੀ ਫੈਲਣ ਦੇ ਡਰ ਕਰਕੇ ਨਿੱਜੀ ਦੂਰੀ ਬਣਾਉਣੀ ਲਾਜ਼ਮੀ ਹੈ ਜੇਕਰ ਸਕੂਲ ਖੁੱਲ੍ਹਦੇ ਹਨ ਤਾ ਬੱਚੇ ਬੈਂਚਾਂ ਉੱਤੇ ਬੈਠਣਗੇ ਇਸ ਲਈ ਉਹ ਕੋਈ ਖਤਰਾ ਨਹੀਂ ਲੈਣਾ ਚਾਹੁੰਦੇ ਜਿਸ ਕਰਕੇ ਉਹ ਅਜੇ ਸਕੂਲ ਖੋਲ੍ਹਣ ਦੇ ਹੱਕ ਵਿਚ ਨਹੀਂ ਹਨ।

LEAVE A REPLY