ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸੁਲਤਾਨਪੁਰ ਲੋਧੀ ਵਿੱਚ ਧਰਤੀ,ਪਾਣੀ ਅਤੇ ਪਵਿੱਤਰ ਕਾलीਲੀ ਵੇਂਈ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਇਕ ਵਿਲੱਖਣ ਪਹਿਲ ਕੀਤੀ ਹੈ। ਸੰਗਤ ਲਈ 550ਵੇਂ ਪ੍ਰਕਾਸ਼ ਪੁਰਬ ਮੌਕੇ ਇੱਥੇ 4000 ਪਖਾਨਿਆਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਸੀਵਰੇਜ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਜਾਂ ਪਾਣੀ ਵਿਚ ਸੁੱਟਣ ਦੀ ਬਜਾਏ ਇਸ ਨੂੰ ਰੋਜ਼ਾਨਾ ਇਕੱਠਾ ਕਰਕੇ ਮੱਖੂ ਅਤੇ ਜੀਰਾ ਦੇ ਸੀਵਰੇਜ ਟਰੀਟਮੈਂਟ ਪਲਾਂਟ ਵਿਚ ਲਿਜਾਇਆ ਜਾ ਰਿਹਾ ਹੈ।

ਇਸ ਬਾਰੇ ਵਿਭਾਗ ਦੇ ਸੁਪਰਡੈਂਡਿੰਗ ਇੰਜੀਨੀਅਰ ਕੇਕੇ ਸੈਣੀ ਨੇ ਦੱਸਿਆ ਕਿ, ਇਸ ਕਾਰਜ ਨੂੰ ਸਿਰੇ ਚੜ੍ਹਾਉਂਣ ਲਈ ਜੀਪੀਐਸ ਸਿਸਟਮ ਤੋਂ ਲੈਸ 66 ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ।  ਇਹ ਗੱਡੀਆਂ ਰੋਜਾਨਾ ਪਖਾਨਿਆਂ ਦੇ ਗੰਦ ਨੂੰ ਇਕੱਠਾ ਕਰਦਿਆਂ ਫਿਰੋਜ਼ਪੁਰ ਵਿੱਚ ਦੋਵੇਂ ਐਸਟੀਪੀ ‘ਚ ਲਿਜਾਇਆ ਜਾਂਦਾ ਹੈ, ਜਿਥੇ ਇਸ ਸੀਵਰੇਜ ਦੇ ਕੂੜੇ ਦਾ ਵਿਗਿਆਨਕ ਤੌਰ ਤੇ ਨਿਪਟਾਰਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਿਆਂ ਸਿੱਖਿਆਵਾਂ ‘ਚ ਵਾਤਾਵਰਣ ਦੀ ਸੁਰੱਖਿਆ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ, ਜਿਸ ਦੇ ਤਹਿਤ ਸੁਲਤਾਨਪੁਰ ਲੋਧੀ ਵਿਚ ਧਰਤੀ ਹੇਠਲੇ ਪਾਣੀ ਅਤੇ ਪਵਿੱਤਰ ਕਾਲੀ ਵੇਂਈ ਦੇ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਇਹ ਪਹਿਲ ਕੀਤੀ ਗਈ ਹੈ।

ਸੁਲਤਾਨਪੁਰ ਲੋਧੀ ਵਿਖੇ ਸੀਵਰੇਜ ਟਰੀਟਮੈਂਟ ਪਲਾਂਟ ਪਹਿਲਾਂ ਤੋਂ ਹੀ ਆਪਣੀ ਪੂਰੀ ਸਮਰੱਥਾ ਤੇ ਚੱਲ ਰਿਹਾ ਹੈ, ਇਸ ਲਈ ਇੱਥੇ ਅਸਥਾਈ ਤੌਰ ‘ਤੇ ਬਣੇ 4000 ਪਖਾਨਿਆਂ ਦੇ ਹੇਠਾਂ ਮੈਟਲ ਅਤੇ ਪੀਵੀਸੀ ਕੰਟੇਨਰ ਵੀ ਲਗਾਏ ਗਏ ਹਨ। ਸਾਰਾ ਕੂੜਾ-ਕਰਕਟ ਜ਼ਮੀਨ ਦੀ ਬਜਾਏ ਇਨ੍ਹਾਂ ਡੱਬਿਆਂ ਵਿਚ ਇਕੱਠਾ ਕੀਤਾ ਜਾ ਰਿਹਾ ਹੈ, ਜਿਸ ਨੂੰ ਰੋਜ਼ਾਨਾ ਗੱਡੀਆਂ ਖਾਲੀ ਕਰਕੇ ਸੀਵਰੇਜ ਟਰੀਟਮੈਂਟ ਪਲਾਂਟ ਵਿਚ ਪਹੁੰਚਾਉਂਦੀਆਂ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਗੱਡੀਆਂ ਵਿਚ ਜੀਪੀਐਸ ਸਿਸਟਮ ਲਗਾਏ ਗਏ ਹਨ, ਜਿਸ ਤੋਂ ਕਿ ਕੇਂਦਰੀ ਵਾਹਨ ਕੰਟਰੋਲ ਰੂਮ ਤੋਂ ਹਰੇਕ ਵਾਹਨ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਵਿਗਿਆਨਕ ਢੰਗ ਨਾਲ ਸੀਵਰੇਜ ਦੇ ਕੂੜੇਦਾਨ ਦਾ ਨਿਪਟਾਰਾ ਕੀਤਾ ਜਾਂਦਾ ਹੈ। ਇਹ ਗੱਡੀਆਂ ਕਿੱਥੇ ਜਾ ਜਾ ਰਹੀਆਂ ਹਨ ਅਤੇ ਕਿਥੇ ਕੂੜਾ ਸਿਟਦੀਆਂ ਨੇ ਇਹ ਸਭ ਕੁਝ ਜੀਪੀਐਸ ਸਿਸਟਮ ਰਾਹੀ ਦੇਖਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ, 33 ਹੋਰ ਜੀਪੀਐਸ ਸਿਸਟਮ ਤੋਂ ਲੈਸ ਗੱਡੀਆਂ ਨੂੰ ਸਟੈਂਡ ਬਾਏ ਮੋਡ ਰੱਖਿਆ ਗਿਆ ਹੈ, ਜਿਸ ਨੂੰ ਲੋੜ ਪੈਣ ‘ਤੇ ਫੀਲਡ  ‘ਚ ਲਿਆਇਆ ਜਾਵੇਗਾ।  ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ, ਪ੍ਰਸ਼ਾਸਨ ਇਸ ਪਵਿੱਤਰ ਸ਼ਹਿਰ ਵਿੱਚ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮਾਂ ਦਾ ਆਯੋਜਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਸਰਕਾਰ ਇਸ ਸ਼ਹਿਰ ਦੀ ਪਵਿੱਤਰਤਾ ਅਤੇ ਸਵੈਮਾਣ ਬਣਾਏ ਰੱਖਣ ਲਈ ਬਹੁਤ ਸਾਰੇ ਉਪਰਾਲੇ ਕਰ ਰਹੀ ਹੈ। ਸ਼ਹਿਰ ਦੀ ਸਵੱਛਤਾ ਅਤੇ ਉੱਚ ਗੁਣਵੱਤਾ ਨੂੰ ਬਣਾਏ ਰੱਖਣ ਲਈ 500 ਸਫਾਈ ਸੇਵਕ ਸੜਕਾਂ ‘ਤੇ ਤਾਇਨਾਤ ਕੀਤੇ ਗਏ ਹਨ।

 

 

 

 

 

 

 

 

 

 

LEAVE A REPLY