ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ ਉੱਤੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਚੀਨ ਭਾਰਤ ਨਾਲ ਸ਼ਾਂਤੀ ਲਈ ਗੱਲਬਾਤ ਦੇ ਰਸਤੇ ਅਪਣਾ ਰਿਹਾ ਹੈ। ਉੱਥੇ ਹੀ ਹੁਣ ਦੂਜੇ ਪਾਸੇ ਉਸ ਨੇ ਪੈਂਗੌਂਗ ਝੀਲ ਇਲਾਕੇ ਵਿਚ ਸੈਨਿਕ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ।

पैंगोंग झील पर 8 फिंगर्स को इस मैप के जरिए समझें. फोटो: India Today
Photo: India Today

ਮੀਡੀਆ ਵਿਚ ਆ ਰਹੀਆਂ ਖਬਰਾਂ ਦੀ ਮੰਨੀਏ ਤਾਂ ਸੈਟਾਲਾਈਟ ਤਸਵੀਰਾਂ ਵਿਚ ਖੁਲਾਸਾ ਹੋਇਆ ਹੈ ਕਿ ਚੀਨ ਸੈਨਾ ਨੇ ਪੈਂਗੌਂਗ ਝੀਲ ਦੇ ਇਲਾਕੇ ਵਿਚ ਪੱਕੀ ਸੜਕ ਅਤੇ ਬੰਕਰ ਆਦਿ ਬਣਾਉਣ ਤੋਂ ਬਾਅਦ ਹੁਣ ਹੈਲੀਪੈਡ ਦਾ ਨਿਰਮਾਣ ਤੇਜ਼ ਕਰ ਦਿੱਤਾ ਹੈ। ਚੀਨ ਦੀ ਫੌਜ ਦਾ ਉੱਥੇ ਵੱਡੀ ਸੰਖਿਆ ਵਿਚ ਜਮਾਵੜਾ ਲੱਗਿਆ ਹੋਇਆ ਹੈ। ਝੀਲ ਦੇ ਕਿਨਾਰੇ ਫਿੰਗਰ 4 ਤੋਂ ਫਿੰਗਰ 5 ਵਿਚਾਲੇ ਚੀਨ ਨੇ ਟੈਂਟ ਬਣਾ ਲਏ ਹਨ। ਦਰਅਸਲ ਫਿੰਗਰ ਏਰੀਆ ਇਸ ਝੀਲ ਨਾਲ ਲੱਗਦੀ 8 ਪਹਾੜੀਆਂ ਨੂੰ ਕਿਹਾ ਜਾਂਦਾ ਹੈ। ਭਾਰਤ ਦਾ ਸਟੈਂਡ ਇਹ ਰਿਹਾ ਹੈ ਕਿ ਅਸਲ ਕੰਟਰੋਲ ਰੇਖਾ ਫਿੰਗਰ 8 ਤੋਂ ਹੋ ਕੇ ਗੁਜਰਦੀ ਹੈ। ਪਹਿਲਾਂ ਭਾਰਤੀ ਸੈਨਿਕ ਇੱਥੇ ਤੱਕ ਪੈਟ੍ਰੋਲਿੰਗ ਵੀ ਕਰਦੇ ਸਨ ਪਰ ਫਿੰਗਰ 4 ਤੋਂ ਅੱਗੇ ਭਾਰਤ ਦਾ ਐਕਟਿਵ ਕੰਟਰੋਲ ਨਹੀਂ ਰਿਹਾ ਜਿਸ ਤੋਂ ਬਾਅਦ ਚੀਨੀ ਸੈਨਿਕ ਇੱਥੇ ਆ ਗਏ। ਭਾਰਤ ਵੱਲੋਂ ਚੀਨ ਸੈਨਾ ਨੂੰ ਫਿੰਗਰ 4 ਤੋਂ ਫਿੰਗਰ ਅੱਠ ਨੂੰ ਖਾਲ੍ਹੀ ਕਰਕੇ ਪਿੱਛੇ ਜਾਣ ਲਈ ਬਾਰ-ਬਾਰ ਕਿਹਾ ਗਿਆ ਹੈ ਪਰ ਚੀਨ ਦਾ ਦਾਅਵਾ ਹੈ ਕਿ ਐਲਏਸੀ ਫਿੰਗਰ 2 ਤੋਂ ਗੁਜਰਦੀ ਹੈ ਅਤੇ ਉਹ(ਚੀਨ) ਫਿੰਗਰ 4 ਤੱਕ ਪੈਟ੍ਰੋਲਿੰਗ ਕਰਦੇ ਹਨ। ਮਈ ਵਿਚ ਜਿਹੜੀ ਥਾਂ ਦੋਵੇਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਝੜਪ ਹੋਈ ਸੀ ਉਹ ਫਿੰਗਰ 5 ਦਾ ਇਲਾਕਾ ਸੀ। ਰਿਪੋਰਟਾਂ ਅਨੁਸਾਰ ਫਿੰਗਰ 4 ਉੱਤੇ ਚੀਨ ਨੇ ਵੱਡੀ ਗਿਣਤੀ ਵਿਚ ਟੈਂਟ ਗੱਡ ਲਏ ਹਨ। ਉਸ ਦੀ ਹਲਚਲ ਪਹਿਲਾਂ ਨਾਲੋਂ ਤੇਜ਼ ਹੋ ਗਈ ਹੈ, ਉੱਥੇ ਉਸਦੀ ਕਿਸ਼ਤੀਆਂ ਵੀ ਝੀਲ ਵਿਚ ਨਜ਼ਰ ਆ ਰਹੀਆਂ ਹਨ ਜਿਸ ਕਰਕੇ ਤਣਾਅ ਹੋਰ ਵੱਧ ਸਕਦਾ ਹੈ ਪਰ ਭਾਰਤੀ ਸੈਨਿਕ ਵੀ ਚੀਨੀਆਂ ਦੇ ਸਾਹਮਣੇ ਮਜ਼ਬੂਤੀ ਨਾਲ ਡੱਟੇ ਹੋਏ ਹਨ।

 

 

LEAVE A REPLY