ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਜਿੱਥੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਉੱਥੇ ਹੀ ਹੁਣ ਚੀਨ ਦੀ ਅਰਥਵਿਵਸਥਾ ਨੂੰ ਵੀ ਇਸ ਦਾ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ ਜਿਸ ਕਰਕੇ ਡ੍ਰੈਗਨ ਆਪਣੇ ਰੱਖਿਆ ਬਜਟ ਵਿਚ ਕਟੌਤੀ ਲਈ ਮਜ਼ਬੂਰ ਹੋ ਗਿਆ ਹੈ ਅਤੇ ਉਸ ਨੇ ਇਸ ਸਾਲ ਬਜਟ ਕੇਵਲ 6.6 ਫ਼ੀਸਦੀ ਵਧਾਉਣ ਦਾ ਹੀ ਫੈਸਲਾ ਕੀਤਾ ਹੈ ਜੋ ਕਿ ਪਹਿਲਾਂ ਦੇ ਸਾਲਾਂ ਵਿਚ ਕਾਫੀ ਘੱਟ ਹੈ।

China Challenge: Xi's army is replacing the U.S. as Asia's mightiest

ਚੀਨ ਦੇ ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਆਉਣ ਵਾਲੇ ਸਾਲ ਵਿਚ ਰੱਖਿਆ ਦਾ ਬਜਟ ਵਧਾ ਕੇ 1.268 ਟ੍ਰਿਲਿਅਨ ਯੁਆਨ(178 ਬਿਲਿਅਨ ਡਾਲਰ) ਹੋ ਜਾਵੇਗਾ। ਇਸ ਅੰਕੜੇ ਨੂੰ ਬੀਜਿੰਗ ਵਿਚ ਸਲਾਨਾ ਕੌਮੀ ਪੀਪਲਜ਼ ਕਾਂਗਰਸ ਦੇ ਸੈਸ਼ਨ ਦੀ ਸ਼ੁਰੂਆਤ ਵਿਚ ਜਾਰੀ ਕੀਤਾ ਗਿਆ ਹੈ ਪਿਛਲੇ ਸਾਲ ਇਹ 7.5 ਪ੍ਰਤੀਸ਼ਤ ਵੱਧ ਸੀ। ਦੁਨੀਆ ਵਿਚ ਅਮਰੀਕਾ ਤੋਂ ਬਾਅਦ ਚੀਨ ਦਾ ਸੱਭ ਤੋਂ ਵੱਡਾ ਰੱਖਿਆ ਬਜਟ ਹੈ ਪਰ ਅਮਰੀਕਾ ਦੇ ਮੁਕਾਬਲੇ ਇਹ ਵੀ ਬਹੁਤ ਹੀ ਘੱਟ ਹੈ। ਅਮਰੀਕਾ ਨੇ ਇਸ ਵਾਰ 738 ਅਰਬ ਡਾਲਰ ਦਾ ਰੱਖਿਆ ਬਜਟ ਰੱਖਿਆ ਹੋਇਆ ਹੈ। 2018 ਵਿਚ ਚੀਨ ਨੇ ਰੱਖਿਆ ਬਜਟ ਵਿਚ 8.1 ਫ਼ੀਸਦੀ ਵਾਧਾ ਕੀਤਾ ਸੀ ਇਸ ਤੋਂ ਬਾਅਦ ਉਸ ਨੇ ਦੂਜੇ ਅਤੇ ਹੁਣ ਤੀਜੇ ਸਾਲ ਇਸ ਵਿਚ ਕਟੌਤੀ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਪਹਿਲਾਂ ਅਮਰੀਕਾ ਦੇ ਨਾਲ ਟ੍ਰੇਡ ਵਾਰ ਅਤੇ ਫਿਰ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਚੀਨ ਦੀ ਅਰਥਵਿਵਸਥਾ ਉੱਤੇ ਬਹੁਤ ਬੁਰਾ ਅਸਰ ਪਿਆ ਹੈ ਜਿਸ ਕਰਕੇ ਡ੍ਰੈਗਨ ਆਪਣੀ ਸੈਨਾ ਉੱਤੇ ਖਰਚ ਵਿਚ ਕਟੌਤੀ ਕਰਨ ਲਈ ਮਜ਼ਬੂਰ ਹੋਇਆ ਹੈ। ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਹੁਣ ਤੱਕ ਚੀਨ ਦੇ 82,971 ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕੀ ਹੈ ਜਿਨ੍ਹਾਂ ਵਿਚੋਂ 78,225 ਮਰੀਜ਼ ਠੀਕ ਵੀ ਹੋ ਗਏ ਹਨ ਅਤੇ 4,634 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ। ਚੀਨ ਵਿਚ ਇਸ ਵੇਲੇ ਐਕਟਿਵ ਕੇਸਾਂ ਦੀ ਗਿਣਤੀ ਕੇਵਲ 82 ਹੈ।

 

LEAVE A REPLY