ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਜਾਨਲੇਵਾ ਕੋਰੋਨਾ ਮਹਾਮਾਰੀ ਪਿਛਲੇ ਸਾਲ ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਸੀ ਜਿਸ ਨੇ ਹੁਣ ਤੱਕ ਦੁਨੀਆ ਦੇ 50 ਲੱਖ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਸ਼ੁਰੂਆਤ ਵਿਚ ਮਾਹਰਾਂ ਦਾ ਮੰਨਣਾ ਸੀ ਕਿ ਇਹ ਵਾਇਰਸ ਵੁਹਾਨ ਦੀ ਮੀਟ ਮਾਰਕਿਟ ਤੋਂ ਇਨਸਾਨਾਂ ਵਿਚ ਆਇਆ ਹੈ ਹਾਲਾਂਕਿ ਅਜੇ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ ਪਰ ਉੱਥੇ ਹੀ ਹੁਣ ਚੀਨ ਨੇ ਵੁਹਾਨ ਵਿਚ ਜੰਗਲੀ ਜਾਨਵਰਾਂ ਨੂੰ ਖਾਣ ਤੇ ਵੇਚਣ ਉੱਤੇ ਅਗਲੇ ਪੰਜ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਹੈ।

Why preventing a coronavirus outbreak is not as simple as keeping ...

ਮੀਡੀਆ ਰਿਪੋਰਟਾਂ ਅਨੁਸਾਰ ਹੁਬੇਈ ਪ੍ਰਾਂਤ ਦੀ ਸਰਕਾਰ ਨੇ ਇਕ ਆਦੇਸ਼ ਜਾਰੀ ਕਰਕੇ ਕਿਹਾ ਹੈ ਕਿ ਅਗਲੇ ਪੰਜ ਸਾਲਾਂ ਤੱਕ ਜੰਗਲੀ ਜਾਨਵਰਾਂ ਨੂੰ ਖਾਣ ਤੇ ਵੇਚਣ ਤੇ ਬੈਨ ਲੱਗਿਆ ਰਹੇਗਾ ਅਤੇ ਇਹ ਨਵੀਂ ਨੀਤੀ 13 ਮਈ 2020 ਨੂੰ ਲਾਗੂ ਹੋਈ ਹੈ। ਦਰਅਸਲ ਸਰਕਾਰ ਨੇ ਬਜ਼ਾਰਾਂ ਵਿਚ ਜੰਗਲੀ ਜਾਨਵਰਾਂ ਨੂੰ ਵੇਚਣ ਤੇ ਖਾਣ ਉੱਤੇ ਪਹਿਲਾਂ ਹੀ ਅਸਥਾਈ ਤੌਰ ਉੱਤੇ ਪਾਬੰਦੀ ਲਗਾ ਦਿੱਤੀ ਸੀ ਪਰ ਹੁਣ ਇਸ ਪਾਬੰਦੀ ਨੂੰ ਅਗਲੇ ਪੰਜ ਸਾਲਾਂ ਤੱਕ ਵਧਾ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਕ ਇਸ ਬਾਜ਼ਾਰ ਵਿਚ ਸਮੁੰਦਰੀ ਜੀਵਾਂ ਤੋਂ ਇਲਾਵਾ ਲੂੰਬੜੀ, ਮਗਰਮੱਛ, ਭੇੜੀਆ, ਸੱਪ, ਚੂਹੇ ਅਤੇ ਮੋਰ ਸਮੇਤ ਕਈ ਜਾਨਵਰਾਂ ਦੇ ਖਾਣੇ ਤੇ ਵੇਚਣ ਉੱਤੇ ਪਾਬੰਦੀ ਲੱਗ ਗਈ ਹੈ। ਇਸ ਤੋਂ ਇਲਾਵਾ ਕਿਸੇ ਵੀ ਸੰਗਠਨ ਜਾਂ ਵਿਅਕਤੀ ਨੂੰ ਵਾਈਲਡ ਲਾਈਫ ਜਾਂ ਉਸ ਨਾਲ ਸਬੰਧਤ ਉਤਪਾਦਾਂ ਦੇ ਉਤਪਾਦਨ, ਪ੍ਰਕਿਰਿਆ, ਵਰਤੋਂ ਜਾਂ ਵਪਾਰਕ ਢੰਗ ਨਾਲ ਚਲਾਉਣ ਦੀ ਆਗਿਆ ਨਹੀਂ ਹੋਵੇਗੀ। ਵੁਹਾਨ ਦੀ ਇਹ ਮੀਟ ਮਾਰਕਿਟ ਇਕ ਅਜਿਹੀ ਮਾਰਕਿਟ ਹੈ ਜਿੱਥੇ ਅਜਗਰ, ਕਛੂਆ, ਗਿਰਗਿਟ, ਚੂਹਾ, ਚੀਤੇ ਦੇ ਬੱਚੇ, ਚਮਗਿੱਦੜ, ਪੈਗੋਲਿਨ, ਲੂੰਬੜੀ ਦੇ ਬੱਚੇ, ਜੰਗਲੀ ਬਿੱਲੀ, ਮਗਰਮੱਛ ਸਮੇਤ ਕਈ ਜਾਨਵਰਾਂ ਦਾ ਮੀਟ ਵਿਕਦਾ ਸੀ। ਦੱਸ ਦਈਏ ਕਿ ਚੀਨ ਦੇ ਸਰਕਾਰੀ ਅੰਕੜਿਆਂ ਅਨੁਸਾਰ ਇੱਥੇ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ 82,967 ਅਤੇ ਮ੍ਰਿਤਕਾਂ ਦੀ ਸੰਖਿਆ 4,634 ਹੈ।

LEAVE A REPLY