ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਰਾਜਸਥਾਨ ਵਿਚ ਸ਼ੁਰੂ ਹੋਇਆ ਸਿਆਸ ਘਮਾਸਾਨ ਥੱਮਦਾ ਵਿਖਾਈ ਨਹੀਂ ਦੇ ਰਿਹਾ ਹੈ। ਹੁਣ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਖੇਮੇ ਦੇ ਵਿਧਾਇਕਾਂ ਨੂੰ ਜੈਪੁਰ ਤੋਂ ਜੈਸਲਮੇਰ ਸ਼ਿਫਟ ਕਰਨ ਦਾ ਫੈਸਲਾ ਕੀਤਾ ਹੈ। ਸਾਰੇ ਵਿਧਾਇਕ ਜੈਪੂਰ-ਦਿੱਲੀ ਰਾਜਮਾਰਗ ਉੱਤੇ ਸਥਿਤ ਫੇਅਰਮੋਂਟ ਹੋਟਲ ਵਿਚ ਠਹਿਰੇ ਹੋਏ ਸਨ ਜਿਨ੍ਹਾਂ ਨੂੰ ਜੈਸਲਮੇਰ ਲਈ ਰਵਾਨਾ ਕੀਤਾ ਗਿਆ ਹੈ।

ਦਰਅਸਲ ਸਚਿਨ ਪਾਇਲਟ ਸਮੇਤ ਕਾਂਗਰਸ ਦੇ 19 ਵਿਧਾਇਕਾਂ ਦੁਆਰਾ ਸਰਕਾਰ ਵਿਰੁੱਧ ਬਗਾਵਤ ਕਰਨ ਤੋਂ ਬਾਅਦ ਸੀਐਮ ਅਸ਼ੋਕ ਗਹਿਲੋਤ ਖੇਮੇ ਦੇ ਵਿਧਾਇਕਾਂ ਨੂੰ 13 ਜੁਲਾਈ ਤੋਂ ਫੇਅਰਮੋਂਟ ਹੋਟਲ ਵਿਚ ਰੱਖਿਆ ਗਿਆ ਸੀ ਜਿਨ੍ਹਾਂ ਨੂੰ ਹੁਣ 550 ਕਿਲੋਮੀਟਰ ਦੂਰ ਜੈਸਲਮੇਰ ਲਿਜਾਇਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਰੋਪ ਲਗਾਇਆ ਹੈ ਕਿ ”14 ਅਗਸਤ ਤੋਂ ਵਿਧਾਨਸਭਾ ਸੈਸ਼ਨ ਦੀ ਸ਼ੁਰੂਆਤ ਕਰਨ ਦਾ ਐਲਾਨ ਹੋਣ ਤੋਂ ਬਾਅਦ ਵਿਧਾਇਕਾਂ ਨੂੰ ਖਰੀਦਣ ਵਾਸਤੇ ਰੇਟ ਵਧਾ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਪਹਿਲੀ ਕਿਸ਼ਤ 10 ਕਰੋੜ ਅਤੇ ਦੂਜੀ ਕਿਸ਼ਤ 15 ਕਰੋੜ ਰੁਪਏ ਸੀ ਪਰ ਹੁਣ ਇਸਦੀ ਕੋਈ ਸੀਮਾ ਨਹੀਂ ਰਹੀ ਹੈ ਜਿਸ ਕਰਕੇ ਉਹ ਆਪਣੇ ਸਾਰੇ ਵਿਧਾਇਕਾਂ ਨੂੰ ਰਾਜਧਾਨੀ ਜੈਪੂਰ ਤੋਂ ਜੈਸਲਮੇਰ ਸ਼ਿਫਟ ਕਰ ਰਹੇ ਹਨ”। ਇਸ ਦੇ ਲਈ ਅਸ਼ੋਕ ਗਹਿਲੋਤ ਨੇ ਤਿੰਨ ਚਾਰਟਡ ਪਲੇਨਾਂ ਦੀ ਵਿਵਸਥਾ ਵੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਜਹਾਜ਼ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਬਾਕੀ ਦੇ ਵਿਧਾਇਕ ਵੀ ਕੁੱਝ ਹੀ ਦੇਰ ਵਿਚ ਰਵਾਨਾ ਹੋ ਜਾਣਗੇ।  ਦੱਸ ਦਈਏ ਕਿ ਰਾਜਸਥਾਨ ਵਿਚ ਰਾਜਪਾਲ ਕਲਰਾਜ ਮਿਸ਼ਰਾ ਨੇ 14 ਅਗਸਤ ਤੋਂ ਵਿਧਾਨਸਭਾ ਸੈਸ਼ਨ ਬੁਲਾਉਣ ਦੀ ਆਗਿਆ ਦੇ ਦਿੱਤੀ ਹੈ।ਉੱਥੇ ਹੀ ਦੂਜੇ ਪਾਸੇ ਦੱਸਿਆ ਇਹ ਜਾ ਰਿਹਾ ਹੈ ਕਿ ਕਾਂਗਰਸ ਤੋਂ ਬਗਾਵਤ ਕਰਨ ਵਾਲੇ ਸਚਿਨ ਪਾਇਲਟ ਅਤੇ 18 ਹੋਰ ਵਿਧਾਇਕ ਪਾਰਟੀ ਦੇ ਸੰਪਰਕ ਤੋਂ ਬਾਹਰ ਹੋ ਗਏ ਹਨ। ਇਹ ਸਾਰੇ ਵਿਧਾਇਕ ਦਿੱਲੀ-ਐਨਸੀਆਰ ਦੇ ਹੋਟਲਾਂ ਵਿਚ ਠਹਿਰੇ ਹੋਏ ਹਨ।

LEAVE A REPLY