ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੋਸ਼ਣ ਦਾ ਬਿਹਤਰੀਨ ਜ਼ਰੀਆ ਮੰਨਿਆ ਜਾਂਦਾ ਹੈ ਮੁਰਗੀ ਦਾ ਅੰਡਾ। ਇਸੇ ਲਈ ਕਿਹਾ ਜਾਂਦਾ ਹੈ ਸੰਡੇ ਹੋ ਯਾ ਮੰਡੇ ਰੋਜ ਖਾਓ ਅੰਡੇ ਪਰ ਹੁਣ ਇਹੀ ਅੰਡਾ ਪੋਲਟਰੀ ਫਾਰਮਿੰਗ ਕਰਨ ਵਾਲਿਆਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਇਨ੍ਹਾਂ ਮੁਰਗੀਆਂ ਦੀ ਖੁਰਾਕ ਦਿਨ-ਬ-ਦਿਨ ਮਹਿੰਗੀ ਹੁੰਦੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਅੰਡਿਆਂ ਦੀਆਂ ਕੀਮਤਾਂ ਡਿੱਗ ਰਹੀਆਂ ਹਨ। ਪੋਲਟਰੀ ਉਦਯੋਗ ਦੀ ਹਾਲਤ ਐਨੀ ਖਸਤਾ ਹੋ ਗਈ ਹੈ ਕਿ, ਮੁਰਗੀਪਾਲਕਾਂ ਨੂੰ ਅੰਡਿਆਂ ਦੇ ਖਰੀਦਦਾਰ ਤੱਕ ਨਹੀਂ ਮਿਲ ਰਹੇ।

Image result for EGG

ਇੱਕ ਹੋਰ ਗਣਿਤ ਨੂੰ ਸਮਝੋ…

ਅੰਡੇ ਦੇ ਖੁਦਰਾ ਬਜਾਰ ਦਾ ਸੂਚਕ-ਅੰਕ ਜਰਾ ਵੀ ਥੱਲੇ ਨਹੀਂ ਆਇਆ। ਉਬਲਿਆ ਆਂਡਾ 8 ਤੋਂ 10 ਰੁਪਏ ਤੱਕ ਮਿਲ ਰਿਹਾ ਹੈ, ਯਾਨਿ ਪੋਲਟਰੀ ਫਾਰਮਿੰਗ ਵਾਲਿਆਂ ਦੇ ਹਿੱਸੇ ਘਾਟਾ ਅਤੇ ਕਾਰੋਬਾਰੀਆਂ ਲਈ ਮੁਨਾਫਾ। ਪੋਲਟਰੀ ਫਾਰਮਰ ਅੰਡੇ ਦਾ ਭਾਅ ਤੈਅ ਕਰਨ ਦੇ ਮੈਕੇਨਿਜ਼ਮ ਉੱਤੇ ਵੀ ਸਵਾਲ ਚੁੱਕਣ ਲੱਗੇ ਹਨ। ਮੁਰਗੀ ਦਾ ਦਾਣਾ ਇੰਨਾ ਮਹਿੰਗਾ ਹੋ ਰਿਹਾ ਹੈ ਕਿ, ਪੋਲਟਰੀ ਫਾਰਮਿੰਗ ਵਾਲਿਆਂ ਲਈ ਮੁਸੀਬਤ ਪੈਦਾ ਹੋ ਗਈ ਹੈ। ਮੱਕੀ 2200,  ਬਾਜਰਾ 2000 ਡੀਓਸੀ  1400,  ਸਰੋਂ ਦੀ ਖਲ 1750,  ਸੋਇਆ ਖਲ 3800,  ਸੂਰਜਮੁਖੀ ਖਲ 3200 ਰੁਪਏ ਹੋ ਗਈ ਹੈ। ਇਸਤੋਂ ਇਲਾਵਾ ਮੁਰਗੀਆਂ ਦੀ ਦਵਾਈਆਂ, ਲੇਬਰ ਅਤੇ ਬਿਜਲੀ ਵੀ ਮਹਿੰਗੇ ਹੋ ਗਏ ਹਨ। ਲਿਹਾਜਾ ਅੰਡੇ ਦੀ ਲਾਗਤ ਵਧ ਗਈ ਹੈ।

Related image

ਅੰਡੇ ਉਤੇ ਔਸਤਨ ਕਰੀਬ ਤਿੰਨ ਰੁਪਏ ਖਰਚ ਆ ਰਿਹਾ ਹੈ, ਜਦਕਿ ਅੰਡਾ ਇਨ੍ਹਾਂ ਦਿਨ੍ਹਾਂ ਵਿੱਚ 3 ਰੁਪਏ 25 ਪੈਸੇ ਦੇ ਆਸਪਾਸ ਵਿਕ ਰਿਹਾ ਹੈ। ਐਨਾ ਹੀ ਨਹੀਂ ਅੰਡਿਆਂ ਦੇ ਖਰੀਦਦਾਰ ਵੀ ਘੱਟ ਮਿਲ ਰਹੇ ਹਨ।

ਬਹੁਤ ਸਾਰੇ ਪੋਲਟਰੀ ਫਾਰਮਰ ਕਰਜਦਾਰ ਹੋ ਗਏ ਹਨ। ਲਿਹਾਜਾ ਕਈ ਪੋਲਟਰੀ ਫਾਰਮ ਬੰਦ ਹੋ ਚੁੱਕੇ ਹਨ ਅਤੇ ਬਹੁਤਿਆਂ ਉਤੇ ਜਿੰਦਰਾ ਵੱਜਣ ਦੀ ਨੌਬਤ ਆ ਗਈ ਹੈ। ਕਿਸਾਨਾਂ ਨੇ ਰੋਜਗਾਰ ਦੀ ਆਸ ਵਿੱਚ ਬੈਂਕਾਂ ਤੋਂ ਮੋਟੇ ਲੋਨ ਲੈ ਕੇ ਵੱਡੇ-ਵੱਡੇ ਪੋਲਟਰੀ ਫਾਰਮ ਖੜ੍ਹੇ ਕਰ ਦਿੱਤੇ ਪਰ ਮੰਦੀ ਦੇ ਇਸ ਦੌਰ ਵਿੱਚ ਪੋਲਟਰੀ ਫਾਰਮ ਤੋਂ ਕਮਾਈ ਤਾਂ ਦੂਰ ਦੀ ਗੱਲ, ਲੋਨ ਦੀਆਂ ਕਿਸ਼ਤਾਂ ਵੀ ਵਾਪਿਸ ਨਹੀਂ ਹੋ ਰਹੀਆਂ।

Image result for Poultry farm

ਪੋਲਟਰੀ ਫਾਰਮਰ ਮਸਲਨ ਠੰਢੇ ਹੋਏ ਅੰਡੇ ਦੇ ਫੰਡੇ ਨੇ ਪੋਲਟਰੀ ਫਾਰਮਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਹਾਲਾਤ ਐਨੇ ਖਰਾਬ ਹੋ ਚੁੱਕੇ ਹਨ ਕਿ, ਪੋਲਟਰੀ ਫਾਰਮ ਇੰਡਸਟਰੀ ਦੀਵਾਲੀਆ ਹੋਣ ਦੇ ਕਾਗਾਰ ‘ਤੇ ਹੈ। ਸਰਕਾਰਾਂ ਨੇ ਇਸ ਉਦਯੋਗ ਨੂੰ ਨਾ ਸੰਭਾਲਿਆ ਤਾਂ ਕਿਸਾਨਾਂ ਦੇ ਰੋਜਗਾਰ ਦਾ ਇੱਕ ਸੈਕਟਰ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ। ਇਸ ਬਜਟ ਵਿੱਚ ਪੋਲਟਰੀ ਫਾਰਮ ਉਦਯੋਗ ਸਰਕਾਰ ਤੋਂ ਆਪਣੇ ਲਈ ਆਕਸੀਜਨ ਦੀ ਉਮੀਦ ਲਗਾਈ ਬੈਠਿਆ ਹੈ। ਜੇਕਰ ਸਰਕਾਰ ਨੇ ਵੀ ਸਾਰ ਨਾ ਲਈ ਤਾਂ ਮੁਰਗੀ ਪਾਲਣ ਦਾ ਧੰਦਾ ਕਦੇ ਵੀ ਦਮ ਤੋੜ ਸਕਦਾ ਹੈ।

 

 

 

 

 

 

 

 

 

 

LEAVE A REPLY