ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਨੇ ਸੂਬੇ ਵਿਚ ਪਬਲਿਕ ਟਰਾਂਸਪੋਰਟ ਉੱਤੇ ਲਗਾਈਆਂ ਪਾਬੰਦੀਆਂ ਵਿਚ ਢਿੱਲ ਦੇਣ ਦਾ ਫ਼ੈਸਲਾ ਕੀਤਾ ਹੈ। ਸੂਬੇ ਵਿਚ ਭਲਕੇ ਬੁੱਧਵਾਰ ਤੋਂ ਰਾਜ ਟਰਾਂਸਪੋਰਟ ਅੰਡਰਟੇਕਿੰਗ ਬੱਸਾਂ ਨੂੰ ਵੱਡੇ ਸ਼ਹਿਰਾਂ ਅਤੇ ਜਿਲ੍ਹਾ ਹੈੱਡਕੁਆਰਟਰਾਂ ਦਰਮਿਆਨ ਪੁਆਇੰਟ ਤੋਂ ਪੁਆਇੰਟ ਤੱਕ ਚੋਣਵੇ ਰੂਟਾਂ ‘ਤੇ ਚੱਲਣ ਦੀ ਆਗਿਆ ਦਿੱਤੀ ਜਾਵੇਗੀ ਹਾਲਾਂਕਿ ਇਨ੍ਹਾਂ ਬੱਸਾਂ ਵਿਚ 50 ਫ਼ੀਸਦੀ ਯਾਤਰੀ ਹੀ ਸਫ਼ਰ ਕਰ ਸਕਣਗੇ।

Punjab to implement amended MVA in day or two: Razia Sultana

ਬੱਸਾਂ ਨੂੰ ਚਲਾਉਣ ਦੀ ਜਾਣਕਾਰੀ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਦਿੱਤੀ ਹੈ ਉਨ੍ਹਾਂ ਨੇ ਇੱਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਜਨਤਕ ਆਵਾਜਾਈ ਨੂੰ ਚਾਲੂ ਕਰਨ ਤੇ ਪਾਬੰਦੀਆਂ ਵਿਚ ਢਿੱਲ ਦੇਣ ਦਾ ਫੈਸਲਾ ਭਾਰਤ ਸਰਕਾਰ ਵੱਲੋਂ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੱਸਾਂ ਚਲਾਉਣ ਸਮੇਂ ਕੋਵਿਡ-19 ਸਬੰਧੀ ਸਿਹਤ ਤੇ ਸਫ਼ਾਈ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਬੱਸਾਂ ਸਿਰਫ਼ ਬੱਸ ਸਟੈਂਡ ਤੋਂ ਚੱਲਣਗੀਆਂ ਨਾਲ ਹੀ ਬੱਸਾਂ ਵਿਚ ਚੜ੍ਹਨ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੱਸ ਵਿਚ ਸਫ਼ਰ ਦੌਰਾਨ ਸਮਾਜਿਕ ਦੂਰੀ ਅਤੇ ਮਾਸਕ ਪਹਿਣਨਾ ਲਾਜ਼ਮੀ ਹੋਵੇਗਾ ਅਤੇ ਸਾਰੇ ਯਾਤਰੀਆਂ ਦੇ ਹੱਥ ਡਰਾਇਵਰਾਂ ਦੁਆਰਾ ਦਿੱਤੇ ਸੈਨਾਟਾਈਜ਼ਰ ਨਾਲ ਸਾਫ਼ ਕੀਤੇ ਜਾਣਗੇ।  ਰਜ਼ੀਆ ਸੁਲਤਾਨਾ ਨੇ ਇਹ ਵੀ ਦੱਸਿਆ ਕਿ ਟੈਕਸੀ, 4 ਪਹੀਆ ਵਾਹਨ ਚਾਲਕਾਂ ਅਤੇ ਕੈਬ ਐਗਰੀਗੇਟਰਾਂ ਲਈ ਨਵੀਆਂ ਪਾਬੰਦੀਆਂ ਲਾਗੂ ਹਨ ਜਿਸ ਅਧੀਨ ਹੁਣ ਇਕ ਡਰਾਇਵਰ ਨਾਲ 2 ਵਿਅਕਤੀ ਯਾਤਰਾ ਕਰ ਸਕਣਗੇ। ਇਸੇ ਤਰ੍ਹਾ ਰਜਿਸਟਰਡ ਰਿਕਸ਼ਾ ਤੇ ਆਟੋ ਰਿਕਸ਼ਾ ਵਿਚ 1 ਡਰਾਇਵਰ ਨਾਲ 2 ਵਿਅਕਤੀਆਂ ਨੂੰ ਯਾਤਰਾ ਕਰਨ ਦੀ ਆਗਿਆ ਹੋਵੇਗੀ। ਨਾਲ ਹੀ ਦੋ ਪਹੀਆ ਵਾਹਨ ਉੱਤੇ ਇਕ ਰਾਇਡਰ ਜਾਂ ਪਤੀ ਤੇ ਪਤਨੀ ਜਾਂ ਇਕ ਨਾਬਾਲਿਗ ਬੱਚੇ ਦੇ ਨਾਲ ਰਾਈਡਰ ਤੱਕ ਸੀਮਿਤ ਹੋਵੇਗੀ।

LEAVE A REPLY