ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਹੁਣ ਤੱਕ ਦੁਨੀਆ ਭਰ ਦੇ 13 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਉੱਥੇ ਹੀ ਪਿਛਲੇ ਮਹੀਨੇ ਕੋਰੋਨਾ ਦੀ ਚਪੇਟ ਵਿਚ ਆਏ ਬ੍ਰਿਟੇਨ ਦੀ ਪੀਐਮ ਬੋਰਿਸ ਜਾਨਸਾਨ ਦੀ ਹਾਲਤ ਵਿਗੜਨ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਆਈਸੀਯੂ ਵਿਚ ਦਾਖਲ ਕੀਤਾ ਗਿਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਬ੍ਰਿਟੇਨ ਦੇ ਪੀਐਮ ਬੋਰਿਸ ਜਾਨਸਾਨ ਨੇ ਆਪਣੀ ਰਿਪੋਰਟ ਕੋਰੋਨਾ ਨਾਲ ਪਾਜ਼ੀਟਿਵ ਆਉਣ ਤੋਂ ਬਾਅਦ 27 ਮਾਰਚ ਨੂੰ ਖੁਦ ਨੂੰ ਆਈਸੋਲੇਟ ਕਰ ਲਿਆ ਸੀ ਪਰ ਪਿਛਲੇ ਐਤਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਉਹ ਸੋਮਵਾਰ ਸਵੇਰ ਤੱਕ ਬਿਲਕੁੱਲ ਠੀਕ ਸਨ ਪਰ ਦੁਪਹਿਰ ਨੂੰ ਉਨ੍ਹਾਂ ਦੀ ਹਾਲਤ ਵਿਗੜ ਗਈ ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਇੰਟੇਂਸਿਵ ਕੇਅਰ ਯੂਨਿਟ(ਆਈਸੀਯੂ) ਵਿਚ ਦਾਖਲ ਕੀਤਾ ਹੈ।

ਉੱਥੇ ਹੀ ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੇ ਵਿਸ਼ਵ ਵਿਚ ਲਗਾਤਾਰ ਜਾਰੀ ਹੈ। ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਸੰਖਿਆ ਵੱਧ ਕੇ 1,347,235 ਹੋ ਗਈ ਹੈ ਅਤੇ 74,767 ਕੋਰੋਨਾ ਪੀੜਤਾਂ ਦੀ ਜਾਨ ਵੀ ਜਾ ਚੁੱਕੀ ਹੈ। ਜਦਕਿ 286,095 ਲੋਕਾਂ ਪੂਰੀ ਤਰ੍ਹਾ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਕੋਰੋਨਾ ਦਾ ਕੇਂਦਰ ਰਹੇ ਚੀਨ ਲਈ ਬੀਤਿਆ ਸੋਮਵਾਰ ਇਸ ਸਾਲ ਦਾ ਸੱਭ ਤੋਂ ਚੰਗਾ ਦਿਨ ਰਿਹਾ ਹੈ। ਦਰਅਸਲ ਪਿਛਲੇ 24 ਘੰਟਿਆਂ ਦੌਰਾਨ ਚੀਨ ਵਿਚ ਕੋਰੋਨਾ ਨਾਲ ਕੋਈ ਵੀ ਮੌਤ ਨਹੀਂ ਹੋਈ ਹੈ ਹਾਲਾਂਕਿ ਉੱਥੇ 32 ਕੋਰੋਨਾ ਦੇ ਨਵੇਂ ਕੇਸ ਜਰੂਰ ਸਾਹਮਣੇ ਆਏ ਹਨ ਜੋ ਕਿ ਵਿਦੇਸ਼ੀ ਨਾਗਰਿਕਾਂ ਦੇ ਦੱਸੇ ਜਾ ਰਹੇ ਹਨ ਪਰ ਕੋਰੋਨਾ ਨਾਲ ਕਿਸੇ ਵੀ ਮਰੀਜ਼ ਦੇ ਮਰਨ ਦੀ ਖਬਰ ਸਾਹਮਣੇ ਨਹੀਂ ਆਈ ਹੈ।

LEAVE A REPLY