ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਮੰਗਲਵਾਰ ਨੂੰ ਰਾਜ ਸਭਾ ਵਿਚ ਸਮਾਜਵਾਦੀ ਪਾਰਟੀ ਦੀ ਸਾਂਸਦ ਜਯਾ ਬੱਚਣ ਨੇ ਭਾਜਪਾ ਸਾਂਸਦ ਰਵੀ ਕਿਸ਼ਨ ਉੱਤੇ ਬਿਨਾਂ ਨਾਮ ਲਏ ਡਰੱਗਸ ਮਾਮਲੇ ਨੂੰ ਲੈ ਕੇ ਸ਼ਬਦੀ ਹਮਲਾ ਬੋਲਿਆ ਹੈ। ਜਯਾ ਬੱਚਨ ਨੇ ਕਿਹਾ ਹੈ ਕਿ ਬਾਲੀਵੁੱਡ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ, ਜਿਸ ਥਾਲੀ ਵਿਚ ਖਾਂਦੇ ਹਨ, ਉਸੇ ਥਾਲੀ ਵਿਚ ਛੇਦ ਕਰਦੇ ਹਨ, ਜੋ ਕਿ ਗਲਤ ਹੈ।

ਸੰਸਦ ਵਿਚ ਬੋਲਦਿਆਂ ਜਯਾ ਬੱਚਣ ਨੇ ਕਿਹਾ ਹੈ ਕਿ ”ਫਿਲਮ ਉਦਯੋਗ ਰੋਜ਼ਾਨਾ ਪੰਜ ਲੱਖ ਲੋਕਾਂ ਨੂੰ ਸਿੱਧਾ ਰੋਜ਼ਗਾਰ ਦਿੰਦਾ ਹੈ। ਮਨੋਰੰਜਨ ਉਦਯੋਗ ਦੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਭੜਕਾਇਆ ਜਾ ਰਿਹਾ ਹੈ। ਇੰਡਸਟਰੀ ਵਿਚ ਆਪਣਾ ਨਾਮ ਬਣਾਉਣ ਵਾਲੇ ਲੋਕਾਂ ਨੇ ਇਸ ਨੂੰ ਗਟਰ ਕਿਹਾ ਹੈ। ਮੈ ਇਸ ਨਾਲ ਪੂਰੀ ਤਰ੍ਹਾ ਅਸਹਿਮਤ ਹਾਂ। ਮੈਨੂੰ ਉਮੀਦ ਹੈ ਕਿ ਸਰਕਾਰ ਅਜਿਹੇ ਲੋਕਾਂ ਨੂੰ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਨਹੀਂ ਕਰਨ ਲਈ ਕਹੇਗੀ। ਕੇਵਲ ਇਸ ਲਈ ਕਿ ਕੁੱਝ ਲੋਕ ਖਰਾਬ ਹਨ ਤੁਸੀ ਪੂਰੇ ਉਦਯੋਗ ਦੇ ਅਕਸ ਨੂੰ ਵਿਗਾੜ ਨਹੀਂ ਸਕਦੇ। ਮੈਨੂੰ ਸ਼ਰਮ ਆਉਂਦੀ ਹੈ ਕਿ ਕੱਲ੍ਹ ਲੋਕਸਭਾ ਵਿਚ ਸਾਡੇ ਇਕ ਮੈਂਬਰ ਜੋ ਫਿਲਮ ਉਦਯੋਗ ਤੋਂ ਹਨ, ਉਨ੍ਹਾਂ ਨੇ ਇਸ ਦੇ ਵਿਰੁੱਧ ਬੋਲਿਆ। ਇਹ ਸ਼ਰਮਨਾਕ ਹੈ। ਮੈ ਕਿਸੇ ਦਾ ਨਾਮ ਨਹੀਂ ਲੈ ਰਹੀ ਹਾਂ। ਉਹ ਖੁਦ ਵੀ ਇੰਡਸਟਰੀ ਤੋਂ ਆਉਂਦੇ ਹਨ, ਜਿਸ ਥਾਲੀ ਵਿਚ ਖਾਂਦੇ ਹਨ, ਉਸੇ ਵਿਚ ਛੇਦ ਕਰਦੇ ਹਨ। ਗਲਤ ਗੱਲ ਹੈ। ਮੈਨੂੰ ਕਹਿਣਾ ਪੈ ਰਿਹਾ ਹੈ ਕਿ ਇੰਡਸਟਰੀ ਨੂੰ ਸਰਕਾਰ ਦੀ ਸੁਰੱਖਿਆ ਅਤੇ ਸਮੱਰਥਨ ਦੀ ਲੋੜ ਹੈ।

ਦੱਸ ਦਈਏ ਕਿ ਭਾਜਪਾ ਸਾਂਸਦ ਅਤੇ ਭੋਜਪੁਰੀ ਸੁਪਰਸਟਾਰ ਰਵੀ ਕਿਸ਼ਨ ਨੇ ਸੋਮਵਾਰ ਨੂੰ ਲੋਕਸਭਾ ਵਿਚ ਕਿਹਾ ਸੀ ”ਭਾਰਤੀ ਫਿਲਮ ਇੰਡਸਟਰੀ ਵਿਚ ਡਰੱਗਸ ਦੀ ਲੱਤ ਬਹੁਤ ਜ਼ਿਆਦਾ ਹੈ। ਕਈਂ ਲੋਕਾਂ ਨੂੰ ਫੜ ਲਿਆ ਗਿਆ ਹੈ। ਐਨਸੀਬੀ ਬਹੁਤ ਚੰਗਾ ਕੰਮ ਕਰ ਰਹੀ ਹੈ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ, ਉਹ ਇਸ ਉੱਤੇ ਸਖਤ ਕਾਰਵਾਈ ਕਰੇ, ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜੇ ਅਤੇ ਸਜਾ ਦੇਵੇ ਜਿਸ ਨਾਲ ਗੁਆਂਢੀ ਦੇਸ਼ ਦੀ ਸਾਜ਼ਿਸ਼ ਦਾ ਅੰਤ ਹੋ ਸਕੇ।

ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ ਡਰੱਗ ਐਂਗਲ ਤੋਂ ਜਾਂਚ ਕਰ ਰਹੀ ਐਨਸੀਬੀ ਨੇ ਰਿਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੋਵਿਕ ਚੱਕਰਵਰਤੀ ਨੂੰ ਗਿਰਫਤਾਰ ਕੀਤਾ ਸੀ ਅਤੇ ਉਹ ਇਸ ਸਮੇ ਜੇਲ੍ਹ ਵਿਚ ਹਨ। ਉੱਥੇ ਹੀ ਕੰਗਨਾ ਰਣੌਤ ਨੇ ਵੀ ਡਰੱਗਸ ਮਾਮਲੇ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ ਅਤੇ ਕਿਹਾ ਸੀ ਕਿ ਬਾਲੀਵੁੱਡ ਵਿਚ 99 ਫੀਸਦੀ ਲੋਕ ਡਰੱਗਸ ਦੀ ਵਰਤੋਂ ਕਰਦੇ ਹਨ।

LEAVE A REPLY