ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਕੋਰੋਨਾ ਸੰਕਟ ਵਿਚਾਲੇ ਭਾਰਤੀ ਜਨਤਾ ਪਾਰਟੀ ਨੇ ਇਕ ਵੱਡਾ ਫੇਰਬਦਲ ਕੀਤਾ ਹੈ। ਦਰਅਸਲ ਭਾਜਪਾ ਨੇ ਦਿੱਲੀ ਬੀਜੇਪੀ ਪ੍ਰਧਾਨ ਦੇ ਅਹੁੱਦੇ ‘ਤੇ ਤਾਇਨਾਤ ਮਨੋਜ ਤਿਵਾਰੀ ਨੂੰ ਹਟਾ ਦਿੱਤਾ ਹੈ ਅਤੇ ਉਨ੍ਹਾਂ ਦੀ ਥਾਂ ਆਦੇਸ਼ ਕੁਮਾਰ ਗੁਪਤਾ ਨੂੰ ਦਿੱਲੀ ਭਾਜਪਾ ਦੀ ਕਮਾਂਡ ਸੌਪੀ ਗਈ ਹੈ। ਇਸ ਗੱਲ ਦੀ ਜਾਣਕਾਰੀ ਪਾਰਟੀ ਦੇ ਜਨਰਲ ਸਕੱਤਰ ਅਰੁਣ ਸਿੰਘ ਨੇ ਅਧਿਕਾਰਕ ਲੈਟਰ ਜਾਰੀ ਕਰਕੇ ਦਿੱਤੀ ਹੈ।

manoj tiwari removed from delhi bjp president post adesh kumar ...

ਪਾਰਟੀ ਨੇ ਇੱਕਲੇ ਮਨੋਜ ਤਿਵਾਰੀ ਹੀ ਨਹੀਂ ਬਲਕਿ ਛੱਤੀਸਗੜ੍ਹ ਭਾਜਪਾ ਦੇ ਮੌਜੂਦਾ ਪ੍ਰਧਾਨ ਦੀ ਵੀ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਉੱਤੇ ਵਿਸ਼ਨੁਦੇਵ ਸਾਏ ਨੂੰ ਪਾਰਟੀ ਦੀ ਜ਼ਿੰਮੇਵਾਰੀ ਸੌਪੀ ਗਈ ਹੈ। ਇਸ ਤੋਂ ਇਲਾਵਾ ਮਨੀਪੁਰ ਵਿਚ ਵੀ ਨਵੇਂ ਭਾਜਪਾ ਪ੍ਰਦੇਸ਼ ਪ੍ਰਧਾਨ ਨੂੰ ਲਗਾਇਆ ਗਿਆ ਹੈ। ਇੱਥੇ ਐਸ ਟਿਕੇਂਦਰ ਸਿੰਘ ਦੇ ਹੱਥਾਂ ਵਿਚ ਪਾਰਟੀ ਦੀ ਕਮਾਂਡ ਦਿੱਤੀ ਗਈ ਹੈ। ਤਿੰਨਾਂ ਪ੍ਰਦੇਸ਼ ਪ੍ਰਧਾਨਾਂ ਦੇ ਨਾਮ ਦਾ ਐਲਾਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ ਹੁਕਮਾਂ ਉੱਤੇ ਹੋਇਆ ਹੈ।ਦੱਸ ਦਈਏ ਕਿ ਦਿੱਲੀ ਅਤੇ ਛੱਤੀਸਗੜ੍ਹ ਵਿਚ ਭਾਜਪਾ ਨੂੰ ਚੋਣਾਂ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਛੱਤੀਸਗੜ੍ਹ ਵਿਚ ਕਾਂਗਰਸ ਬੀਜੇਪੀ ਉੱਤੇ ਭਾਰੀ ਪਈ ਸੀ। ਜਦਕਿ ਦਿੱਲੀ ਵਿਚ ਭਾਜਪਾ ਨੂੰ ‘ਆਪ’ ਤੋਂ ਕਰਾਰੀ ਸਿਕਸ਼ਤ ਖਾਣੀ ਪਈ ਸੀ। ਉੱਥੇ ਹੀ ਮਨੋਜ ਤਿਵਾਰੀ ਨੇ ਪਾਰਟੀ ਦੀ ਹਾਰ ਤੋਂ ਬਾਅਦ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਵੇਲੇ ਉਨ੍ਹਾਂ ਦਾ ਅਸਤੀਫਾ ਪਾਰਟੀ ਨੇ ਨਾਮੰਜੂਰ ਕੀਤਾ ਦਿੱਤਾ ਸੀ।

ਮਨੋਜ ਤਿਵਾਰੀ ਨੂੰ ਪੁਲਿਸ ਨੇ ਕੀਤਾ ਸੀ ਗਿਰਫਤਾਰ

ਬੀਤੇ ਸੋਮਵਾਰ ਮਨੋਜ ਤਿਵਾਰੀ ਅਤੇ ਭਾਜਪਾ ਵਰਕਰਾਂ ਨੂੰ ਦਿੱਲੀ ਪੁਲਿਸ ਨੇ ਉਸ ਸਮੇਂ ਗਿਰਫਤਾਰ ਕਰ ਲਿਆ ਸੀ ਜਦੋਂ ਉਹ ਕੋਰੋਨਾ ਦੇ ਮੁੱਦੇ ਨੂੰ ਲੈ ਕੇ ਰਾਜਘਾਟ ਉੱਤੇ ਕੇਜਰੀਵਾਲ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਗਏ ਸਨ ਹਾਲਾਂਕਿ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਪੁਲਿਸ ਨੇ ਰਿਹਾਅ ਵੀ ਕਰ ਦਿੱਤਾ ਸੀ।

LEAVE A REPLY