Your search did not match any documents
ਦੇਸ਼ ਭਰ ਵਿਚ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਸਰਕਾਰ ਨੇ ਖਜ਼ਾਨਾ ਖੋਲ੍ਹ ਦਿੱਤਾ ਹੈ। ਮਜ਼ਦੂਰਾਂ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਵੱਧ ਮਜ਼ਦੂਰੀ ਮਿਲੇਗੀ। ਕੇਂਦਰ ਸਰਕਾਰ ਨੇ ਮਨਰੇਗਾ ਮਜ਼ਦੂਰੀ ਦਰ ਵਿਚ ਸੋਧ ਕਰਨ ਸਬੰਧੀ ਤਾਜ਼ਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸਰਕਾਰ ਨੇ ਮਨਰੇਗਾ ਮਜ਼ਦੂਰੀ ਦਰ ਵਿਚ 3 ਤੋਂ 10 ਫੀਸਦੀ ਵਾਧਾ ਕੀਤਾ ਹੈ। ਭਾਰਤ ਭਰ ਵਿਚ ਔਸਤ ਮਨਰੇਗਾ ਮਜ਼ਦੂਰੀ ਵਿੱਚ ਵਾਧਾ 28 ਰੁਪਏ ਪ੍ਰਤੀ ਦਿਨ ਹੈ। ਵਿੱਤੀ ਸਾਲ 2024-25 ਲਈ ਔਸਤ ਤਨਖਾਹ 289 ਰੁਪਏ ਹੋਵੇਗੀ ਜਦੋਂ ਕਿ ਵਿੱਤੀ ਸਾਲ 23-24 ਲਈ ਇਹ 261 ਰੁਪਏ ਹੈ। ਵਿੱਤੀ ਸਾਲ 2023-25 ਲਈ ਮਜ਼ਦੂਰੀ ਦਰਾਂ ਵਿੱਚ ਇਹ ਵਾਧਾ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ 1 ਅਪ੍ਰੈਲ 2024 ਤੋਂ ਲਾਗੂ ਕੀਤਾ ਜਾਵੇਗਾ। ਦਿਹਾਤੀ ਵਿਕਾਸ ਮੰਤਰਾਲੇ, ਜੋ ਮਨਰੇਗਾ ਸਕੀਮ ਦਾ ਸੰਚਾਲਨ ਕਰਦਾ ਹੈ, ਨੇ ਹਾਲ ਹੀ ਵਿਚ ਸੰਸ਼ੋਧਿਤ ਮਜ਼ਦੂਰੀ ਦਰਾਂ ਨੂੰ ਸੂਚਿਤ ਕਰਨ ਲਈ ਚੋਣ ਕਮਿਸ਼ਨ ਦੀ ਇਜਾਜ਼ਤ ਪ੍ਰਾਪਤ ਕੀਤੀ ਸੀ ਕਿਉਂਕਿ ਆਗਾਮੀ ਆਮ ਚੋਣਾਂ ਲਈ ਦੇਸ਼ ਭਰ ਵਿਚ ਆਦਰਸ਼ ਚੋਣ ਜ਼ਾਬਤਾ ਪਹਿਲਾਂ ਹੀ ਲਾਗੂ ਹੈ। ਵਰਤਮਾਨ ਵਿਚ, ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਦੀਆਂ ਉਜਰਤਾਂ CPI-AL (ਖਪਤਕਾਰ ਮੁੱਲ ਸੂਚਕਾਂਕ - ਖੇਤੀਬਾੜੀ ਮਜ਼ਦੂਰ) ਵਿੱਚ ਬਦਲਾਅ ਦੇ ਆਧਾਰ 'ਤੇ ਤੈਅ ਕੀਤੀਆਂ ਜਾਂਦੀਆਂ ਹਨ। ਇਹ ਪੇਂਡੂ ਖੇਤਰਾਂ ਵਿੱਚ ਮਹਿੰਗਾਈ ਨੂੰ ਦਰਸਾਉਂਦਾ ਹੈ। ਸਰਕਾਰ ਦੇ ਇਸ ਨੋਟੀਫਿਕੇਸ਼ਨ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿਚ ਮਜ਼ਦੂਰੀ ਦਰ 322 ਰੁਪਏ ਜਦਕਿ ਹਰਿਆਣਾ ਵਿੱਚ ਵੱਧ ਤੋਂ ਵੱਧ ਮਜ਼ਦੂਰੀ 374 ਰੁਪਏ ਪ੍ਰਤੀ ਦਿਨ ਹੋਵੇਗੀ। ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਲਈ ਸਭ ਤੋਂ ਘੱਟ 234 ਰੁਪਏ ਪ੍ਰਤੀ ਦਿਨ ਤੈਅ ਕੀਤਾ ਗਿਆ ਹੈ। ਸਭ ਤੋਂ ਵੱਧ ਪ੍ਰਤੀਸ਼ਤ ਵਾਧਾ ਗੋਆ (10.56 ਪ੍ਰਤੀਸ਼ਤ) ਅਤੇ ਕਰਨਾਟਕ (10.4 ਪ੍ਰਤੀਸ਼ਤ) ਵਿੱਚ ਹੋਇਆ ਹੈ। ਵਿੱਤੀ ਸਾਲ 2024-25 ਲਈ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਮਜ਼ਦੂਰੀ ਦਰਾਂ ਵਿਚ ਸਭ ਤੋਂ ਘੱਟ ਸਿਰਫ 3 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ। ਆਂਧਰਾ ਪ੍ਰਦੇਸ਼ (10.29%), ਤੇਲੰਗਾਨਾ (10.29%) ਅਤੇ ਛੱਤੀਸਗੜ੍ਹ (9.95%) ਵਿਚ ਮਜ਼ਬੂਤ ਪ੍ਰਤੀਸ਼ਤ ਵਾਧਾ ਹੋਇਆ ਹੈ।ਕੇਂਦਰ ਨੇ ਕੇਂਦਰੀ ਬਜਟ 2024-25 ਵਿਚ ਮਨਰੇਗਾ ਲਈ 86,000 ਕਰੋੜ ਰੁਪਏ ਅਲਾਟ ਕੀਤੇ ਸਨ। ਇਹ ਚਾਲੂ ਵਿੱਤੀ ਸਾਲ 2023-24 ਵਿੱਚ ਮਨਰੇਗਾ ਦੇ ਸੋਧੇ ਅਨੁਮਾਨ ਦੇ ਬਰਾਬਰ ਸੀ। ਕੇਂਦਰੀ ਤੌਰ 'ਤੇ ਅਧਿਸੂਚਿਤ ਮਜ਼ਦੂਰੀ ਦਰਾਂ ਤੋਂ ਇਲਾਵਾ, ਰਾਜ ਲਾਭਪਾਤਰੀਆਂ ਲਈ ਇਸ ਪੱਧਰ ਤੋਂ ਉੱਪਰ ਦੀ ਉਜਰਤ ਦਰਾਂ ਵੀ ਪ੍ਰਦਾਨ ਕਰ ਸਕਦੇ ਹਨ।...
ਕਾਂਗਰਸ ਨੇ ਬੁੱਧਵਾਰ ਦੇਰ ਰਾਤ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ 8ਵੀਂ ਸੂਚੀ ਜਾਰੀ ਕਰ ਦਿੱਤੀ। ਪਾਰਟੀ ਨੇ ਝਾਰਖੰਡ, ਮੱਧ ਪ੍ਰਦੇਸ਼, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਲਈ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ। ਕਾਂਗਰਸ ਦੀ ਸੂਚੀ ਮੁਤਾਬਕ ਕਾਂਗਰਸ ਨੇ ਮਹਿਲਾ ਬੁਲਾਰਾ ਸੁਪ੍ਰੀਆ ਸ਼੍ਰੀਨੇਤ ਦੀ ਟਿਕਟ ਰੱਦ ਕਰ ਦਿਤੀ। ਇਸ ਸੂਚੀ ਵਿੱਚ 14 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ ਪਰ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਨੂੰ ਵੱਡਾ ਝਟਕਾ ਲੱਗਾ ਹੈ ਸੂਚੀ ਵਿਚ ਉਨ੍ਹਾਂ ਦਾ ਨਾਂ ਨਹੀਂ ਹੈ। ਸੁਪ੍ਰੀਆ ਸ਼੍ਰੀਨੇਸ਼ ਦੀ ਟਿਕਟ ਕੱਟੀ ਗਈ ਹੈ। ਬਾਲੀਵੁੱਡ ਅਭਿਨੇਤਰੀ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਕੰਗਨਾ ਰਣੌਤ 'ਤੇ ਟਿੱਪਣੀ ਮਗਰੋਂ ਵਿਵਾਦਾਂ 'ਚ ਘਿਰੀ। ਕਾਂਗਰਸ ਪਾਰਟੀ ਵੱਲੋਂ ਟਿਕਟ ਨਾ ਮਿਲਣ ਨੂੰ ਕੰਗਨਾ ਰਣੌਤ ਉਤੇ ਟਿੱਪਣੀ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜਾਰੀ ਸੂਚੀ 'ਚ ਪਾਰਟੀ ਨੇ ਉੱਤਰ ਪ੍ਰਦੇਸ਼ ਦੀ ਮਹਾਰਾਜਗੰਜ ਲੋਕ ਸਭਾ ਸੀਟ ਤੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਹੈ, ਜਿੱਥੋਂ ਸੁਪ੍ਰਿਆ ਸ਼੍ਰੀਨੇਤ ਨੇ ਆਖਰੀ ਵਾਰ 2019 'ਚ ਲੋਕ ਸਭਾ ਚੋਣ ਲੜੀ ਸੀ। ਸੁਪ੍ਰੀਆ ਸ਼੍ਰੀਨੇਤ ਇਹ ਚੋਣ ਭਾਜਪਾ ਉਮੀਦਵਾਰ ਪੰਕਜ ਚੌਧਰੀ ਤੋਂ ਹਾਰ ਗਈ ਸੀ। ਇਸ ਵਾਰ ਕਾਂਗਰਸ ਨੇ ਮਹਾਰਾਜਗੰਜ ਜ਼ਿਲ੍ਹੇ ਦੀ ਫਰੇਂਦਾ ਵਿਧਾਨ ਸਭਾ ਤੋਂ ਮੌਜੂਦਾ ਵਿਧਾਇਕ ਸੁਪ੍ਰੀਆ ਸ਼੍ਰਨੀਤ ਦੀ ਥਾਂ ਵੀਰੇਂਦਰ ਚੌਧਰੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇਤਾਵਾਂ ਸੁਪ੍ਰੀਆ ਸ਼੍ਰਨੀਤ ਅਤੇ ਐਚਐਸ ਅਹੀਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਰਣੌਤ ਅਤੇ ਮੰਡੀ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਕੇ ਵੱਡਾ ਸਿਆਸੀ ਵਿਵਾਦ ਖੜ੍ਹਾ ਕਰ ਦਿਤਾ।ਵਿਵਾਦ ਪੈਦਾ ਹੋਣ 'ਤੇ ਕਾਂਗਰਸ ਦੇ ਬੁਲਾਰੇ ਸ਼੍ਰੀਨੇਤ ਨੇ ਸੋਮਵਾਰ ਨੂੰ ਆਪਣੇ ਬਚਾਅ 'ਚ ਕਿਹਾ ਕਿ ਉਸ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਨੂੰ ਕਈ ਲੋਕ ਸੰਚਾਲਿਤ ਕਰਦੇ ਹਨ ਅਤੇ ਉਨ੍ਹਾਂ 'ਚੋਂ ਇਕ ਨੇ ਅਣਉਚਿਤ ਪੋਸਟ ਕੀਤੀ ਸੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਮੈਨੂੰ ਪਤਾ ਲੱਗਾ ਮੈਂ ਉਸ ਪੋਸਟ ਨੂੰ ਹਟਾ ਦਿਤਾ। ਜੋ ਲੋਕ ਮੈਨੂੰ ਜਾਣਦੇ ਹਨ ਉਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੈਂ ਕਦੇ ਵੀ ਕਿਸੇ ਵੀ ਔਰਤ ਪ੍ਰਤੀ ਨਿੱਜੀ ਅਤੇ ਅਸ਼ਲੀਲ ਟਿੱਪਣੀ ਨਹੀਂ ਕਰ ਸਕਦੀ। ਮੈਂ ਜਾਣਨਾ ਚਾਹੁੰਦੀ ਹਾਂ ਕਿ ਇਹ ਕਿਵੇਂ ਹੋਇਆ।
MGNREGA Wage Rates: केंद्र सरकार (Narendra Modi Govt) ने 'महात्मा गांधी राष्ट्रीय ग्रामीण रोजगार गारंटी योजना' (MGNREGA) के तहत काम करने वाले मजदूरों को बड़ा इनाम दिया है. आगामी लोकसभा चुनाव (Lok Sabha Election 2024) से पहले बड़ा ऐलान करते हुए सरकार ने मनरेगा मजदूरी दर में 3 से 10 फीसदी तक का इजाफा कर दिया है. यानी अब मनरेगा मजदूरों को ज्यादा...
ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੁਧਿਆਣਾ ਦੇ ਇੱਕ ਪਿੰਡ ਦੀ 13 ਸਾਲਾ ਬਲਾਤਕਾਰ ਪੀੜਤਾ ਨੂੰ ਗਰਭਪਾਤ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਉਹ 21 ਹਫ਼ਤਿਆਂ ਦੀ ਗਰਭਵਤੀ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਜੇਕਰ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਨੂੰ ਅਤੇ ਮਾਂ ਨੂੰ ਸਮਾਜਿਕ ਕਲੰਕ ਦਾ ਸਾਹਮਣਾ ਕਰਨਾ ਪਵੇਗਾ। ਅਦਾਲਤ ਨੇ ਕਿਹਾ ਕਿ ਅਜਿਹਾ ਫੈਸਲਾ ਮੁਸ਼ਕਲ ਹੈ ਪਰ ਜ਼ਿੰਦਗੀ ਸਿਰਫ ਜਨਮ ਲੈਣਾ ਨਹੀਂ ਹੈ, ਸਗੋਂ ਸਨਮਾਨ ਨਾਲ ਜਿਊਣ ਦੇ ਯੋਗ ਹੋਣਾ ਵੀ ਹੈ। ਜਿੱਥੇ ਇੱਜ਼ਤ ਅਤੇ ਸਮਾਜ ਦੇ ਨਾਲ-ਨਾਲ ਪਰਿਵਾਰ ਦੀ ਮਨਜ਼ੂਰੀ ਵੀ ਜ਼ਰੂਰੀ ਹੈ। ਜਸਟਿਸ ਨਾਮਿਤ ਕੁਮਾਰ ਨੇ ਕਿਹਾ ਕਿ ਇਸ ਵਿਚ ਕੋਈ ਵਿਵਾਦ ਨਹੀਂ ਹੈ। ਪੀੜਤਾ ਅਜੇ ਵੀ ਨਾਬਾਲਗ ਹੈ ਅਤੇ ਆਪਣੇ ਪਰਿਵਾਰ 'ਤੇ ਨਿਰਭਰ ਹੈ। ਨਾਬਾਲਗ ਦੇ ਪਰਿਵਾਰ ਨੇ ਵੀ ਬੱਚੇ ਦਾ ਪਾਲਣ ਪੋਸ਼ਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੇ 'ਚ ਬੱਚੇ ਦਾ ਇਸ ਦੁਨੀਆ 'ਚ ਆਉਣਾ ਉਸ ਲਈ ਇਕ ਵੱਡਾ ਝਟਕਾ ਹੋਵੇਗਾ, ਜੋ ਨਾਬਾਲਿਗਾ ਨੂੰ ਉਸ ਦੇ ਨਾਲ ਕੀ ਹੋਇਆ, ਉਸ ਦੀ ਯਾਦ ਦਿਵਾਉਂਦਾ ਰਹੇਗਾ। ਸਮਾਜ ਨਾ ਤਾਂ ਬੱਚੇ ਨੂੰ ਸਵੀਕਾਰ ਕਰੇਗਾ ਅਤੇ ਨਾ ਹੀ ਉਸ ਦਾ ਭਵਿੱਖ ਬਿਹਤਰ ਹੋਵੇਗਾ, ਸਗੋਂ ਉਹ ਉਮਰ ਭਰ ਤਾਅਨੇ ਸਹਿਣ ਲਈ ਮਜਬੂਰ ਰਹੇਗਾ, ਇਸ ਲਈ ਇਹ ਬਿਹਤਰ ਹੈ ਕਿ ਉਹ ਪੈਦਾ ਨਾ ਹੋਵੇ। ਪੀਜੀਆਈ ਤੋਂ ਮੰਗੀ ਗਈ ਸੀ ਰਿਪੋਰਟਅਦਾਲਤ ਨੇ ਪੀ.ਜੀ. ਆਈ. ਚੰਡੀਗੜ੍ਹ ਕੋਲੋਂ ਪੀੜਤਾ ਦੀ ਜਾਂਚ ਕਰ ਕੇ ਰਿਪੋਰਟ ਮੰਗੀ ਸੀ, ਜਿਸ ਵਿਚ ਮੈਡੀਕਲ ਬੋਰਡ ਨੇ ਵੀ ਗਰਭਪਾਤ ਕਰਵਾਉਣਾ ਉਚਿਤ ਸਮਝਿਆ ਸੀ | ਜਸਟਿਸ ਨਾਮਿਤ ਕੁਮਾਰ ਨੇ ਕਿਹਾ ਕਿ ਅਦਾਲਤ ਕੋਲ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਅਦਾਲਤ ਸਬੰਧਤ ਮੈਡੀਕਲ ਬੋਰਡ ਵੱਲੋਂ ਦਿੱਤੀ ਰਾਏ ਤਹਿਤ ਗਰਭਪਾਤ ਦੀ ਇਜਾਜ਼ਤ ਦਿੰਦੀ ਹੈ। ਅਦਾਲਤ ਨੇ ਪੀਜੀਆਈ ਚੰਡੀਗੜ੍ਹ ਨੂੰ ਗਰਭਪਾਤ ਸਬੰਧੀ ਸਾਰੇ ਢੁਕਵੇਂ ਅਤੇ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਇਹ ਫੈਸਲਾ ਮੈਡੀਕਲ ਬੋਰਡ ਦੀ ਰਿਪੋਰਟ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।
Arvind Kejriwal Arrest News: दिल्ली के मुख्यमंत्री अरविंद केजरीवाल(CM Arvind Kejriwal) को मुख्यमंत्री पद से हटाने की मांग को लेकर दायर जनहित याचिका पर गुरुवार को दिल्ली हाई कोर्ट में सुनवाई हुई. इस बीच अरविंद केजरीवाल को बड़ी राहत मिली है और अब अरविंद केजरीवाल जेल (Arvind Kejriwal Arrest News)से सरकार चलाएंगे. दरसअल केजरीवाल को सीएम पद से हटाने की याचिका हाई कोर्ट ने खारिज कर दी है. याचिका दिल्ली निवासी सुरजीत सिंह यादव ने की थी दायरयाचिका दिल्ली निवासी सुरजीत सिंह यादव ने दायर की है, जो खुद को किसान और सामाजिक कार्यकर्ता होने का दावा करते हैं. उन्होंने केंद्र सरकार के प्रमुख सचिव, दिल्ली सरकार और उपराज्यपाल से मांग की थी क...
Haryana Weather News: हरियाणा में एक बार फिर मौसम का मिजाज बदल रहा है. इसको देखते हुए मौसम विभाग ने सूबे के 14 शहरों के लिए येलो अलर्ट जारी किया है. इनमें टोहाना, रतिया, सिवानी, हांसी, हिसार, आदमपुर, नारनौंद, नाथूसरी चोपटा, ऐलनाबाद, फतेहाबाद, रानिया, नरवाना, सिरसा और डबवाली शामिल हैं. यहां गरज-चमक के साथ बारिश होने के साथ -साथ बिजली गिरने के भी आसार बने हुए हैं. आकाशीय बिजली गिरने का भी खतरा बना हुआ है. मौसम विभाग (Haryana Weather Update)की तरफ से तेज हवा के लिए अलर्ट जारी किया गया है. कहा गया है कि इन संभावित स्थानों पर 30 से 40 किलोमीटर स्पीड से तेज हवाएं चलने वाली है. बारिश के दिनों में आकाशीय बिजली (गाज) के अलर्ट को देखते हुए मौसम विभाग ने गाइडलाइन जारी की गई है.- मौसम खराब होने पर घर से बाहर न निकलें. - तालाबों, झीलों और अन्य जल निकायों से तुरंत बाहर निकलें और उनसे दूर रहें. - रबर सोल वाले जूते और कार के टायर बिजली गिरने से सुरक्षा प्रदान नहीं करते हैं 29 मार्च के बाद दिन के साथ ही रात के तापमान में बढ़ोतरी शुरू होगी. इसकी वजह यह है कि दिन में तेज धूप और हवा के नहीं चलने के कारण पारे में एक-दो डिग्री की बढ़ोतरी देखी जा सकती है. हाल ही में हरियाणा के राजस्थान और पंजाब के बॉर्डर से लगते जिलों में मौसम में बदलाव देखा गया था. मौसम बदलने के साथ ही किसानों की चिंता बढ़ जाती है. खेतों में सरसों की फ़सल कटी पड़ी है, अगर बारिश होती है तो फसल को काफी नुकसान हो सकता है....
ਭਾਰਤ ਦੀ ਸੱਭ ਤੋਂ ਅਮੀਰ ਮਹਿਲਾ ਤੇ ਹਰਿਆਣਾ ਦੀ ਸਾਬਕਾ ਮੰਤਰੀ ਸਵਿੱਤਰੀ ਜਿੰਦਲ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਦਾ ਹੱਥ ਛੱਡ ਉਨ੍ਹਾਂ ਨੇ ਬੀਜੇਪੀ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਦੇ ਪੁੱਤਰ ਤੇ ਕਾਰੋਬਾਰੀ ਨਵੀਨ ਜਿੰਦਲ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ । ਸਵਿੱਤਰੀ (84) ਨੇ ਬੁੱਧਵਾਰ ਦੇਰ ਰਾਤ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਾਂਗਰਸ ਛੱਡਣ ਦਾ ਐਲਾਨ ਕੀਤਾ।ਉਨ੍ਹਾਂ ਲਿਖਿਆ, “ਮੈਂ ਇਕ ਵਿਧਾਇਕ ਵਜੋਂ 10 ਸਾਲਾਂ ਤਕ ਹਿਸਾਰ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ ਹੈ ਅਤੇ ਇਕ ਮੰਤਰੀ ਵਜੋਂ ਹਰਿਆਣਾ ਰਾਜ ਦੀ ਨਿਰਸਵਾਰਥ ਸੇਵਾ ਕੀਤੀ ਹੈ। ਹਿਸਾਰ ਦੇ ਲੋਕ ਮੇਰਾ ਪਰਿਵਾਰ ਹਨ ਅਤੇ ਮੇਰੇ ਪਰਿਵਾਰ ਦੀ ਸਲਾਹ 'ਤੇ ਮੈਂ ਅੱਜ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੀ ਹਾਂ।'' ਪ੍ਰਸਿੱਧ ਉਦਯੋਗਪਤੀ ਅਤੇ ਹਰਿਆਣਾ ਦੇ ਸਾਬਕਾ ਮੰਤਰੀ ਓਪੀ ਜਿੰਦਲ ਦੇ ਪੁੱਤਰ ਨਵੀਨ ਨੂੰ ਭਾਜਪਾ ਨੇ ਕੁਰੂਕਸ਼ੇਤਰ ਤੋਂ ਆਗਾਮੀ ਲੋਕ ਸਭਾ ਚੋਣਾਂ ਲਈ ਮੈਦਾਨ 'ਚ ਉਤਾਰਿਆ ਹੈ। ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਮੁਤਾਬਕ ਜਿੰਦਲ ਗਰੁੱਪ ਦੀ ਚੇਅਰਮੈਨ ਸਵਿੱਤਰੀ ਜਿੰਦਲ ਦੀ ਕੁੱਲ ਜਾਇਦਾਦ 25 ਅਰਬ ਡਾਲਰ ਤਕ ਪਹੁੰਚ ਗਈ ਹੈ। ਪਿਛਲੇ 2 ਸਾਲਾਂ 'ਚ ਉਨ੍ਹਾਂ ਦੀ ਜਾਇਦਾਦ 'ਚ ਭਾਰੀ ਵਾਧਾ ਹੋਇਆ ਹੈ। ਸਵਿੱਤਰੀ ਜਿੰਦਲ 2020 ਵਿਚ ਫੋਰਬਸ ਦੀ ਸੂਚੀ ਵਿਚ 349 ਵੇਂ ਸਥਾਨ 'ਤੇ ਸੀ। ਇਸ ਤੋਂ ਬਾਅਦ ਉਹ 2021 'ਚ 234ਵੇਂ ਅਤੇ 2022 'ਚ 91ਵੇਂ ਨੰਬਰ 'ਤੇ ਪਹੁੰਚ ਗਏ।...
Savitri Jindal News: लोकसभा चुनाव के बाद से कांग्रेस को एक के बाद एक झटका लग रहा है. भारत की सबसे अमीर महिला और देश के शीर्ष अमीर लोगों में से एक सावित्री जिंदल ने कांग्रेस छोड़ने का ऐलान किया है. उनका इस्तीफा ऐसे समय आया है जब उनके बेटे नवीन जिंदल हाल ही में कांग्रेस छोड़कर भाजपा में शामिल हुए. ऐसे में कयास लगाए जा रहे हैं कि सावित्री जिंदल भी बीजेपी में शामिल हो सकती हैं. हालांकि, इस पर अभी तक कोई आधिकारिक बयान नहीं आया है. सावित्री जिंदल ने सोशल मीडिया प्लेटफॉर्म एक्स पर अपने इस्तीफे की घोषणा की. उन्होंने लिखा, ''मैंने 10 साल तक एक विधायक के रूप में हिसार के लोगों का प्रतिनिधित्व किया है और एक मंत्री के रूप में निस्वार्थ भाव से हरियाणा राज्य की सेवा की है. हिसार की जनता मेरा परिवार है और अपने परिवार की सलाह पर मैं आज कांग्रेस की प्राथमिक सदस्यता से इस्तीफा दे रहा हूं. मैं कांग्रेस नेतृत्व और अपने सभी सहयोगियों के समर्थन के लिए हमेशा आभारी रहूंगा, जिन्होंने हमेशा मुझे अपना समर्थन और सम्मान दिया है.'' सावित्री जिंदल की कुल संपत्तिब्लूमबर्ग बिलियनेयर्स इंडेक्स के मुताबिक, सावित्री जिंदल देश की सबसे अमीर महिला हैं. वह मुकेश अंबानी और गौतम अडानी जैसे अमीर लोगों के साथ देश के शीर्ष 5 सबसे अमीर लोगों में भी शामिल हैं. अगर दुनिया के अमीर लोगों में उनकी रैंकिंग की बात करें तो वह 56वें नंबर पर हैं. उनकी कुल संपत्ति 30 अरब डॉलर यानी करीब 2.5 लाख करोड़ रुपये है. इसके साथ ही वह दुनिया की सातवीं सबसे अमीर मां भी हैं. सावित्री जिंदल ओपी जिंदल अग्रोहा में महाराजा अग्रसेन कॉलेज की अध्यक्ष भी हैं.
ਕੇਂਦਰ ਸਰਕਾਰ ਜਲਦ ਟੋਲ ਪਲਾਜ਼ੇ ਖ਼ਤਮ ਕਰਨ ਜਾ ਰਹੀ ਹੈ। ਇਸ ਸਬੰਧੀ ਯੋਜਨਾ ਬਣਾ ਰਹੀ ਹੈ। ਇਹ ਜਾਣਕਾਰੀ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਹੀ ਟੋਲ ਪਲਾਜ਼ੇ (Toll plaza) ਖ਼ਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੀ ਥਾਂ ਉਤੇ ਨਵਾਂ ਸਿਸਟਮ (Satellite Toll Tax) ਕੰਮ ਕਰੇਗਾ। ਨਵੀਂ ਟੋਲ ਵਸੂਲੀ ਪ੍ਰਣਾਲੀ ਸੈਟੇਲਾਈਟ ਆਧਾਰਿਤ ਹੋਵੇਗੀ ਅਤੇ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ ਅਜੇ ਤੱਕ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਹੈ। ਕਿਵੇਂ ਕੰਮ ਕਰੇਗਾ ਸੈਟੇਲਾਈਟ ਟੋਲ ਟੈਕਸ ਸਿਸਟਮ (Satellite Toll Tax) ਤੁਹਾਨੂੰ ਦੱਸ ਦਈਏ ਕਿ ਨਵੇਂ ਸੈਟੇਲਾਈਟ ਆਧਾਰਿਤ ਟੋਲ ਤੋਂ ਸਿੱਧੇ ਤੁਹਾਡੇ ਖਾਤੇ 'ਚੋਂ ਪੈਸੇ ਕੱਟੇ ਜਾਣਗੇ ਅਤੇ ਵਿਅਕਤੀ ਤੋਂ ਜਿੰਨੇ ਕਿਲੋਮੀਟਰ ਦੀ ਯਾਤਰਾ ਕਰੇਗਾ, ਉਸ ਦੇ ਹਿਸਾਬ ਨਾਲ ਚਾਰਜ ਕੀਤਾ ਜਾਵੇਗਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਾਅਵਾ ਕੀਤਾ ਕਿ ਇਸ ਨਵੀਂ ਪ੍ਰਣਾਲੀ ਤਹਿਤ ਪੈਸਾ ਅਤੇ ਸਮਾਂ ਦੋਵਾਂ ਦੀ ਬਚਤ ਹੋਵੇਗੀ। ਕੇਂਦਰੀ ਮੰਤਰੀ ਨੇ ਪਹਿਲਾਂ 18 ਮਾਰਚ, 2024 ਨੂੰ ਦੱਸਿਆ ਸੀ ਕਿ ਮੋਦੀ ਸਰਕਾਰ ਦੀ ਯੋਜਨਾ ਅਗਲੇ 5 ਸਾਲਾਂ ਵਿੱਚ ਸਾਰੇ ਭਾਰਤੀ ਸ਼ਹਿਰਾਂ ਵਿੱਚ ਕੁਝ ਲੰਬੇ ਰੂਟਾਂ ਜਿਵੇਂ ਸ਼ਿਮਲਾ, ਦਿੱਲੀ, ਚੰਡੀਗੜ੍ਹ ਦੇ ਨਾਲ-ਨਾਲ ਮੁੰਬਈ ਪੁਣੇ ਵਿੱਚ ਇਲੈਕਟ੍ਰਿਕ ਬੱਸਾਂ ਸ਼ੁਰੂ ਕਰਨ ਦੀ ਹੈ। ਅੰਗਰੇਜ਼ੀ ਚੈਨਲ NDTV ਦੇ ਅਨੁਸਾਰ, ਉਨ੍ਹਾਂ ਨੇ ਕਿਹਾ ਸੀ ਕਿ ਬੈਟਰੀ ਦੀਆਂ ਕੀਮਤਾਂ ਵਿੱਚ ਗਿਰਾਵਟ ਨਾਲ ਯਾਤਰੀਆਂ ਲਈ ਬੱਸ ਕਿਰਾਏ ਵਿੱਚ 30% ਦੀ ਕਮੀ ਆਵੇਗੀ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ। ਇ...
Bhagwant Mann baby News: पंजाब (Punjab News) के मुख्यमंत्री भगवंत मान (Daughter Born in Bhagwant Mann House) के घर बेटी ने जन्म लिया है. यह जानकारी ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
ਪੰਜਾਬ ਸਮੇਤ ਇਨ੍ਹਾਂ ਸੂਬਿਆਂ ਦੇ ਮਜ਼ਦੂਰਾਂ ਲਈ ਖੁੱਲ੍ਹਿਆ ਸਰਕਾਰੀ ਖਜ਼ਾਨਾ, ਮਜ਼ਦੂਰੀ ਦਰ ਵਿਚ ਵੱਡਾ ਵਾਧਾ
ਕੰਗਨਾ ਉਤੇ ਟਿੱਪਣੀ ਦੀ ਸਜ਼ਾ! ਕਾਂਗਰਸ ਨੇ ਕੱਟੀ ਸੁਪ੍ਰੀਆ ਸ਼੍ਰੀਨੇਤ ਦੀ ਟਿਕਟ
ਵੱਡਾ ਫੈਸਲਾ : 13 ਸਾਲਾ Rape ਪੀੜਤਾ ਨੂੰ ਕੋਰਟ ਨੇ ਗਰਭਪਾਤ ਦੀ ਦਿੱਤੀ ਮਨਜ਼ੂਰੀ