ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਮਾਮਲੇ ਵਿਚ ਜਾਂਚ ਲਈ ਮੁੰਬਈ ਪਹੁੰਚੀ ਬਿਹਾਰ ਪੁਲਿਸ ਨੇ ਹੁਣ ਤੱਕ ਛੇ ਲੋਕਾਂ ਦੇ ਬਿਆਨ ਦਰਜ ਕੀਤੇ ਹਨ ਪਰ ਉੱਥੇ ਹੀ ਰਿਆ ਚੱਕਰਵਰਤੀ ਤੋਂ ਪੁੱਛਗਿੱਛ ਦੇ ਸਵਾਲ ਉੱਤੇ ਬਿਹਾਰ ਪੁਲਿਸ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਅਜੇ ਰਿਆ ਤੋਂ ਪੁੱਛਗਿੱਛ ਦੀ ਜ਼ਰੂਰਤ ਨਹੀ ਹੈ ਅਤੇ ਉਹ ਬਿਹਾਰ ਪੁਲਿਸ ਦੀ ਨਿਗਰਾਨੀ ਵਿਚ ਹੈ।

ਖਬਰ ਏਜੰਸੀ ਏਐਨਆਈ ਦੇ ਟਵੀਟ ਅਨੁਸਾਰ ਬਿਹਾਰ ਪੁਲਿਸ ਦੀ ਟੀਮ ਦੇ ਲੋਕ ਬਾਂਦਰਾ ਪੁਲਿਸ ਸਟੇਸ਼ਨ ਦੇ ਬਾਹਰ ਆਟੋ ਵਿਚ ਜਾਂਦੇ ਵੇਖੇ ਗਏ, ਜਿਸ ਤੋਂ ਬਾਅਦ ਮੀਡੀਆ ਦੁਆਰਾ ਉਨ੍ਹਾਂ ਨੂੰ ਰਿਆ ਚੱਕਰਵਰਤੀ ਤੋਂ ਪੁੱਛਗਿੱਛ ਕਰਨ ਨੂੰ ਲੈ ਕੇ ਸਵਾਲ ਕੀਤੇ ਗਏ ਇਸ ਉੱਤੇ ਜਵਾਬ ਦਿੰਦਿਆ ਇੰਸਪੈਕਟਰ ਕੈਸਰ ਆਲਮ ਨੇ ਕਿਹਾ ਕਿ ”ਇਸ ਦੀ ਅਜੇ ਜ਼ਰੂਰਤ ਨਹੀਂ ਹੈ ਉਹ ਸਾਡੀ ਨਿਗਰਾਨੀ ਵਿਚ ਹੈ”। ਮੀਡੀਆ ਰਿਪੋਰਟਾਂ ਅਨੁਸਾਰ ਜਾਂਚ ਲਈ ਮੁੰਬਈ ਆਈ ਬਿਹਾਰ ਪੁਲਿਸ ਨੇ ਹੁਣ ਤੱਕ ਸੁਸ਼ਾਂਤ ਦੀ ਭੈਣ, ਐਕਸ ਗਰਲਫਰੈਂਡ ਅੰਕਿਤਾ ਲੋਖੰਡ, ਉਸਦੇ ਰਸੋਈਏ ਅਤੇ ਸਹਿਕਰਮੀਆਂ ਸਮੇਤ ਕੁੱਲ ਛੇ ਲੋਕਾਂ ਦੇ ਬਿਆਨ ਦਰਜ ਕੀਤੇ ਹਨ। ਦੱਸ ਦਈਏ ਕਿ ਸੁਸ਼ਾਂਤ ਸਿੰਘ ਦੇ ਪਿਤਾ ਕੇਕੇ ਸਿੰਘ ਦੁਆਰਾ ਸੁਸ਼ਾਂਤ ਸਿੰਘ ਦੀ ਗਰਲਫਰੈਂਡ ਰਿਆ ਚੱਕਰਵਰਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਵਿਰੁੱਧ ਪਟਨਾ ਵਿਚ FIR ਦਰਜ ਕਰਵਾਈ ਗਈ ਹੈ। ਸੁਸ਼ਾਂਤ ਦੇ ਪਿਤਾ ਨੇ ਆਰੋਪ ਲਗਾਇਆ ਹੈ ਕਿ ਰਿਆ ਚੱਕਰਵਰਤੀ ਨੇ ਉਸਦੇ ਬੇਟੇ ਨਾਲ ਧੋਖਾਧੜੀ ਅਤੇ ਬਲੈਕਮੇਲਿੰਗ ਕਰਨ ਦੇ ਨਾਲ ਉਸ ਨੂੰ ਆਤਮ ਹੱਤਿਆ ਲਈ ਉਕਸਾਇਆ ਹੈ।ਇਸੇ ਦੀ ਜਾਂਚ ਲਈ ਬਿਹਾਰ ਪੁਲਿਸ ਦੀ ਟੀਮ ਪਟਨਾ ਤੋਂ ਮੁੰਬਈ ਆਈ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਹੁਣ ਤੱਕ ਨੇਪੋਟਿਜ਼ਮ / ਭਾਈ ਭਤੀਜਵਾਦ ਦਾ ਨਜਰੀਆ ਹੀ ਸਾਹਮਣੇ ਆ ਰਿਹਾ ਸੀ ਪਰ ਸੁਸ਼ਾਂਤ ਸਿੰਘ ਦੇ ਪਿਤਾ ਕੇਕੇ ਸਿੰਘ ਦੁਆਰਾ ਸੁਸ਼ਾਂਤ ਸਿੰਘ ਦੀ ਗਰਲਫਰੈਂਡ ਰਿਆ ਚੱਕਰਵਰਤੀ ਵਿਰੁੱਧ ਕੇਸ ਦਰਜ ਕਰਵਾਉਣ ਤੋਂ ਬਾਅਦ ਇਸ ਕੇਸ ਦੀ ਕਹਾਣੀ ਦੂਜੇ ਪਾਸੇ ਨੂੰ ਮੋੜ ਲੈਂਦੀ ਵਿਖਾਈ ਦੇ ਰਹੀ ਹੈ ।

LEAVE A REPLY