ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਦਾਕਾਰਾ ਰਸ਼ਮੀ ਦੇਸਾਈ ਬਹੁਤ ਭਾਵੁਕ ਹੈ। ਬਿੱਗ ਬੌਸ 13 ਦੇ ਘਰ ‘ਚ ਰਸ਼ਮੀ ਦੇ ਝਗੜਾਲੂ ਚਿਹਰੇ ਤੋਂ ਇਲਾਵਾ ਉਨ੍ਹਾਂ ਭਾਵੁਕ ਚਿਹਰਾ ਵੀ ਵੇਖਿਆ ਗਿਆ ਹੈ। ਹੁਣ ਫੈਮਲੀ ਵੀਕ ਵੀ ਰਸ਼ਮੀ ਲਈ ਬੇਹੱਦ ਖਾਸ ਰਹਿਣ ਵਾਲਾ ਹੈ। ਸ਼ੋਅ ਵਿੱਚ ਰਸ਼ਮੀ ਨੂੰ ਇੱਕ ਖਾਸ ਤੋਹਫਾ ਮਿਲਣ ਵਾਲਾ ਹੈ।

ਰਸ਼ਮੀ ਦੇਸਾਈ ਨੂੰ ਮਿਲੇਗਾ ਖਾਸ ਤੋਹਫਾ

ਸਪਾਟਬੋਏ ਦੇ ਹਵਾਲੇ ਤੋਂ ਲਿਖਿਆ ਗਿਆ ਕਿ- ਸ਼ੋ ‘ਚ ਉਨ੍ਹਾਂ ਦੇ ਮਾਂ ਅਤੇ ਭਰਾ ਨਹੀਂ, ਸਗੋਂ ਉਨ੍ਹਾਂ ਦੇ ਪਿਆਰੇ ਭਤੀਜਾ-ਭਤੀਜੀ ਆਉਂਣ ਵਾਲੇ ਹਨ। ਰਸ਼ਮੀ ਉਨ੍ਹਾਂ ਤੋਂ ਮਿਲਕੇ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਆਉਂਣ ਵਾਲੇ ਐਪੀਸੋਡ ‘ਚ ਰਸ਼ਮੀ ਦੇ ਭਾਈ ਵੀ ਸ਼ੋ ‘ਚ ਆਉਂਣ ਵਾਲੇ ਹਨ।

ਮਿਲੀ ਜਾਣਕਾਰੀ ਮੁਤਾਬਿਕ, ਰਸ਼ਮੀ ਆਪਣੀ ਭਤੀਜੀ ਅਤੇ ਭਤੀਜੇ ਨੂੰ ਦੇਖ ਕੇ ਉਤਸ਼ਾਹਿਤ ਨਜ਼ਰ ਆਉਂਦੀ ਹਨ। ਦੱਸ ਦਈਏ ਰਸ਼ਮੀ ਬੱਚਿਆ ਦੇ ਬਹੁਤ ਨੇੜੇ ਹੈ। ਇਸ ਲਈ ਬਿਗ ਬੌਸ ਨੇ ਵੀ ਸ਼ਾਇਦ ਉਨ੍ਹਾਂ ਨੂੰ ਆਪਸ ‘ਚ ਮਿਲਾਉਂਣ ਬਾਰੇ ਸੋਚਿਆ। ਦੱਸ ਦਈਏ ਕਿ, ਬਿਗ ਬੌਸ ਨੇ ਘਰ ਵਾਲਿਆਂ ਨੂੰ 4 ਮਹੀਨੇ ਬਾਅਦ ਮਿਲਣ ਦਾ ਮੌਕਾ ਦਿੱਤਾ ਹੈ। ਇਸ ਦੌਰਾਨ ਬਿਗ ਬੌਸ ਦੇ ਘਰ ਦੇ ਮੈਂਬਰ ਦਾ ਭਾਵੁਕ ਚਿਹਰਾ ਵੀ ਦੇਖਣ ਨੂੰ ਮਿਲਿਆ ਹੈ। ਸ਼ੋ ‘ਚ ਹੁਣ ਤੱਕ ਆਰਤੀ ਦੇ ਭਰਾ ਕਰੁਸ਼ਨਾ ਦੀ ਐਂਟਰੀ ਹੋਈ ਹੈ।

 

LEAVE A REPLY