ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- “ਤਾਨਾਜੀ ਦ ਅਨਸੰਗ ਵਾਰੀਅਰ” ਨੇ ਲਗਾਤਾਰ ਬਾਕਸ ਆਫਿਸ ‘ਤੇ ਤੀਜੇ ਦਿਨ ਵੀ ਧੂਮ ਮਚਾਈ ਹੈ। ਤਿੰਨ ਦਿਨਾਂ ‘ਚ ਫਿਲਮ ਨੇ 50 ਕਰੋੜ ਦਾ ਵੱਡਾ ਅੰਕੜਾ ਪਾਰ ਕਰ ਲਿਆ ਹੈ। ਅਜੇ ਦੇਵਗਨ ਦੀ ਇਹ ਫਿਲਮ ਸਾਲ ਦੀ ਪਹਿਲੀ ਬਲਾਕਬਸਟਰ ਬਣਨ ਤੋਂ ਕੁਝ ਕਦਮ ਦੀ ਦੂਰੀ ‘ਤੇ ਹੈ।

ਟ੍ਰੇਡ ਐਨਾਲਿਸਟ ਰਾਜ ਬਾਂਸਲ ਨੇ ਬਾਕਸ ਆਫਿਸ ਦੇ ਤੀਜੇ ਦਿਨੀਂ ਹੋਈ ਕਲੈਕਸ਼ਨ ਨੂੰ ਆਪਣੇ ਟਵਿਟਰ ਹੈਂਡਲ ‘ਤੇ  ਸਾਂਝਾ ਕੀਤਾ ਹੈ। “ਤਾਨਾਜੀ ਦ ਅਨਸੰਗ ਵਾਰੀਅਰ” ਨੇ ਤੀਜੇ ਦਿਨੀਂ 25.5 ਕਰੋੜ ਰੁਪਏ ਦੀ ਵੱਡੀ ਕਮਾਈ ਕੀਤੀ ਹੈ, ਜੇ ਤਿੰਨ ਦਿਨਾਂ ‘ਚ ਫਿਲਮ ਦੀ ਕਮਾਈ ਨੂੰ ਜੋੜਿਆ ਜਾਵੇ ਤਾਂ  ਫਿਲਮ ਨੇ ਕੁਲ 61.17 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਟ੍ਰੇਡ ਮਾਹਰ ਦੇ ਅਨੁਸਾਰ, ਜੇ ਤਾਨਾਜੀ ਲਗਾਤਾਰ ਐਂਵੇ ਹੀ ਕਮਾਈ ਕਰਦੀ ਰਹੀ ਤਾਂ ਫਿਲਮ ਸਾਲ ਦੀ ਪਹਿਲੀ ਬਲਾਕਬਸਟਰ ਫਿਲਮ ਬਣ ਜਾਵੇਗੀ।

ਪਹਿਲੇ ਹਫ਼ਤੇ ‘ਚ ਬਾਕਸ ਆਫਿਸ ‘ਤੇ ਤਾਨਾਜੀ

ਇਸ ਤੋਂ ਪਹਿਲਾਂ, ਤਾਨਾਜੀ ਨੇ ਸ਼ੁੱਕਰਵਾਰ ਨੂੰ ਪਹਿਲੇ ਦਿਨੀਂ 15.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸੇ ਨਾਲ ਹੀ ਦੂਜੇ ਦਿਨੀਂ ਸ਼ਨੀਵਾਰ ਨੂੰ ਫਿਲਮ ਨੇ 20.57 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਤੀਜੇ ਦਿਨੀਂ ਐਤਵਾਰ ਨੂੰ 25.5 ਕਰੋੜ ਰੁਪਏ ਤਾਨਾਜੀ ਨੇ ਕਮਾਏ ਹੈਂ। ਇਸੇ ਨਾਲ ਹੀ ਪਹਿਲੇ ਵੀਕੈਂਡ ‘ਚ  ਲੋਕਾਂ ਨੇ ਫਿਲਮ ਨੂੰ ਬੇਹੱਦ ਪਸੰਦ ਕੀਤਾ ਹੈ ਅਤੇ ਉਮੀਦ ਹੈ ਕਿ ਇਸ ਹਫ਼ਤੇ ਵੀ ਤਾਨਾਜੀ ਦਾ ਪੂਰਾ ਜਲਵਾ ਬਾਕਸ ਆਫਿਸ ‘ਤੇ ਦੇਖਣ ਨੂੰ ਮਿਲ ਸਕਦਾ ਹੈ।

ਫਿਲਮ ਨੇ ਰੀਲੀਜ਼ ਦੇ ਪਹਿਲੇ ਹਫ਼ਤੇ ‘ਚ 61.17 ਕਰੋੜ ਦੇ ਵੱਡੇ ਅੰਕੜੇ ਨੂੰ ਛੂਹਿਆ ਹੈ। ਗੱਲ ਜੇ ਸਕ੍ਰੀਨਾਂ ਦੀ ਕੀਤੀ ਜਾਵੇ ਤਾਂ ਭਾਰਤ ਵਿਚ ਕੁੱਲ 3880 ਸਕ੍ਰੀਨਾਂ ਮਿਲੀਆਂ ਹਨ। ਇਨ੍ਹਾਂ ‘ਚ 2ਡੀ ਅਤੇ 3ਡੀ ਦੋਵੇਂ ਫਾਰਮੈਟ ਸ਼ਾਮਿਲ ਹਨ। ਇਸ ਦੇ ਨਾਲ ਹੀ ਫਿਲਮ ਨੂੰ ਵਿਦੇਸ਼ਾਂ ਵਿੱਚ 660 ਸਕ੍ਰੀਨਾਂ ਮਿਲੀਆਂ ਹਨ। ਇਸੇ ਨਾਲ ਹੀ ਤਾਨਾਜੀ ਨੂੰ 4540 ਫਿਲਮ ਥੇਟਰ ‘ਚ ਰਿਲੀਜ਼ ਕੀਤਾ ਗਿਆ ਹੈ।

ਓਮ ਰਾਉਤ ਦੀ ਬਣਾਈ “ਤਾਨਾਜੀ ਦ ਅਨਸੰਗ ਵਾਰੀਅਰ”  ਮਰਾਠਾ ਸਾਮਰਾਜ ਦੇ ਬਹਾਦਰ ਸਿਪਾਹੀ ਤਾਨਾਜੀ ਦੀ ਭੂਮਿਕਾ ‘ਤੇ ਆਧਾਰਿਤ ਹੈ। ਫਿਲਮ ਵਿੱਚ ਅਜੈ ਦੇਵਗਨ, ਕਾਜੋਲ, ਸੈਫ ਅਲੀ ਖਾਨ, ਸ਼ਰਦ ਕੇਲਕਰ ਮੁੱਖ ਭੂਮਿਕਾਵਾਂ ਵਿੱਚ ਦਿਖਾਈ ਦਿੱਤੇ ਹਨ। ਫਿਲਮ ਨੂੰ ਲੈ ਕੇ ਪਹਿਲਾਂ ਹੀ ਲੋਕਾਂ ਵਿੱਚ ਕਾਫੀ ਕ੍ਰੇਜ਼ ਸੀ। ਇਹ ਫਿਲਮ 10 ਜਨਵਰੀ ਨੂੰ ਰਿਲੀਜ਼ ਹੋਈ ਹੈ। ਇਸ ਤੋਂ ਇਲਾਵਾ ਦੀਪਿਕਾ ਪਾਦੁਕੋਣ ਸਟਾਰਰ ਛਾਪਾਕ ਨੂੰ ਵੀ ਰਿਲੀਜ਼ ਕੀਤਾ ਗਿਆ ਹੈ। ਦੋਵਾਂ ਫਿਲਮਾਂ ਨੂੰ ਆਲੋਚਕਾਂ ਅਤੇ ਦਰਸ਼ਕਾਂ ਦਾ ਸਕਾਰਾਤਮਕ ਹੁੰਗਾਰਾ ਮਿਲਿਆ ਹੈ।

LEAVE A REPLY