ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਟੀਵੀ ਦੇ ਮਸ਼ਹੂਰ ਅਦਾਕਾਰ ਅਤੇ ਹਿੰਦੀ ਫਿਲਮ ਜਗਤ ‘ਚ ਨਾਂਹ ਪੱਖੀ ਕਿਰਦਾਰ ‘ਚ ਨਜ਼ਰ ਆਉਣ ਵਾਲੇ ਸ਼ਾਹਬਾਜ ਖਾਨ ‘ਤੇ ਇੱਕ ਲੜਕੀ ਵਲੋਂ ਛੇੜਛਾੜ ਦੇ ਦੋਸ਼ ਲਾਏ ਗਏ ਹਨ। ਭਾਰਤੀ ਫਿਲਮੀ ਜਗਤ ‘ਚ ਇਹ ਕੋਈ ਪਹਿਲੀ ਘਟਨਾ ਨਹੀਂ, ਜਦੋਂ ਕਿਸੇ ਫਿਲਮੀ ਕਲਾਕਾਰ ਜਾਂ ਅਦਾਕਾਰ ‘ਤੇ ਛੇੜਛਾੜ ਦੇ ਦੋਸ਼ ਲੱਗੇ ਹੋਣ ਇਸ ਤੋਂ ਪਹਿਲਾਂ ਵੀ ਬਾਲੀਵੁਡ ਦੇ ਕਈ ਦਿੱਗਜ ਕਲਾਕਾਰ ਇਸ ਤਰ੍ਹਾਂ ਦੇ ਦੋਸ਼ਾਂ ਦੀ ਭੇਂਟ ਚੜ੍ਹ ਚੁੱਕੇ ਹਨ।

Image result for Shahbaz Khan

ਇਸ ਤਾਜਾ ਮਾਮਲੇ ਦੀ ਪੁਸ਼ਟੀ ਇੱਕ ਮੀਡੀਆ ਚੈਨਲ ਦੇ ਮਾਧਿਅਮ ਰਾਹੀਂ ਹੋਈ ਹੈ। ਸ਼ਾਹਬਾਜ ਖਿਲਾਫ਼ ਮੁੰਬਈ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਖਬਰ ਮੁਤਾਬਿਕ ਸ਼ਾਹਬਾਜ ਖਾਨ ਖਿਲਾਫ਼ ਮੁੰਬਈ ਦੇ ਓਸ਼ਿਵਾਰਾ ਪੁਲਿਸ ਥਾਣੇ ‘ਚ ਇਸ ਸੰਬੰਧੀ ਕੇਸ ਦਰਜ ਹੋਇਆ ਹੈ। ਪਰ ਫਿਲਹਾਲ ਇਸ ਦੀ ਪੁਸ਼ਟੀ ਲਈ ਮੁੰਬਈ ਪੁਲਿਸ ਨਾਲ ਸੰਪਰਕ ਸੰਭਵ ਨਹੀਂ ਹੋ ਸਕਿਆ ਹੈ। ਦੂਜੇ ਪਾਸੇ ਸ਼ਾਹਬਾਜ ਖਾਨ ‘ਤੇ ਲੱਗੇ ਦੋਸ਼ਾਂ ਬਾਬਤ ਉਨ੍ਹਾਂ ਦੀ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਰਾਜੂ ਚਾਚਾ, ਚਲ ਮੇਰੇ ਭਾਈ ਅਤੇ ਬਾਦਲ ਵਰਗੀਆਂ ਫਿਲਮਾਂ ਚ ਕਰ ਚੁੱਕੇ ਹਨ ਕੰਮ

ਸ਼ਾਹਬਾਜ ਖਾਨ ਹਿੰਦੀ ਦੀਆਂ ਕਈ ਉਘੀਆਂ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ। ਸ਼ਾਹਬਾਜ ਦੀ ਅਦਾਕਾਰੀ ਨੂੰ ਬਾਦਲ ਫਿਲਮ ‘ਚ ਖੂਬ ਪਸੰਦ ਕੀਤਾ ਗਿਆ ਸੀ, ਜਿਸ ‘ਚ ਅਮਰੀਸ਼ ਪੁਰੀ ਅਤੇ ਬੌਬੀ ਦਿਉਲ ਵੀ ਅਹਿਮ ਕਿਰਦਾਰ ‘ਚ ਸਨ।

LEAVE A REPLY