ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਰਵਿੰਦ ਕੇਜਰੀਵਾਲ, ਜਿਨ੍ਹਾਂ ਨੂੰ ਤੀਜੀ ਵਾਰ ਦਿੱਲੀ ਦੇ ਲੋਕਾਂ ਨੇ ਆਪਣੀ ਕੀਮਤੀ ਵੋਟਾਂ ਨਾਲ ਜਿੱਤ ਦਾ ਤਾਜ ਪਵਾਇਆ ਹੈ। ਇਸੇ ਨਾਲ ਹੀ ਦਿੱਲੀ ਵਿੱਚ ਭਾਰੀ ਜਿੱਤ ਨਾਲ ਤੀਜੀ ਵਾਰ ਵੀ ਰਾਮਲੀਲਾ ਮੈਦਾਨ ਵਿੱਚ ਪੂਰੇ ਮੰਤਰੀ ਮੰਡਲ ਦੇ ਅਰਵਿੰਦ ਕੇਜਰੀਵਾਲ ਸਹੁੰ ਚੁੱਕਣਗੇ। ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਅੱਜ ਦੱਸਿਆ ਕਿ, ਕੇਜਰੀਵਾਲ ਵਿਧਾਇਕ ਦਲ ਦੇ ਨੇਤਾ ਵਜੋਂ ਚੁਣੇ ਗਏ ਹਨ ਅਤੇ 16 ਫਰਵਰੀ ਨੂੰ ਸਹੁੰ ਚੁੱਕਣਗੇ। ਦੱਸ ਦੇਈਏ ਕਿ, ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਵਿਚੋਂ ‘ਆਪ’ ਨੇ 62 ਜਿੱਤੀਆਂ ਹਨ, ਜਦੋਂਕਿ ਭਾਜਪਾ ਨੂੰ 8 ਸੀਟਾਂ ਮਿਲੀਆਂ ਹਨ।

ਵਿਧਾਇਕ ਦਲ ਦੇ ਆਗੂ ਵਜੋਂ ਚੁਣੇ ਗਏ ਕੇਜਰੀਵਾਲ

ਮਨੀਸ਼ ਸੋਸਿਦਿਆ ਨੇ ਕਿਹਾ ਕਿ, ਅੱਜ ਹੋਈ ਵਿਧਾਇਕ ਦਲ ਦੀ ਬੈਠਕ ਵਿੱਚ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਨੇਤਾ ਚੁਣਿਆ ਗਿਆ ਹੈ। ਮਹੱਤਵਪੂਰਣ ਗੱਲ ਇਹ ਹੈ ਕਿ, ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਚੁਣੇ ਗਏ ਹਨ।

16 ਫਰਵਰੀ ਨੂੰ ਸਮੁੱਚੇ ਮੰਤਰੀ ਮੰਡਲ ਨਾਲ ਚੁੱਕਣਗੇ ਸਹੁੰ  

ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੀ ਸਹੁੰ ਚੁੱਕਣ ਬਾਰੇ ਜਾਣਕਾਰੀ ਦਿੰਦਿਆਂ ਸਿਸੋਦੀਆ ਨੇ ਕਿਹਾ, ‘ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 16 ਫਰਵਰੀ ਨੂੰ ਰਾਮਲੀਲਾ ਮੈਦਾਨ ਵਿੱਚ ਸਹੁੰ ਚੁੱਕਣਗੇ। ਸਾਰੀ ਮੰਤਰੀ ਮੰਡਲ ਵੀ ਉਨ੍ਹਾਂ ਨਾਲ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ 10 ਵਜੇ ਸ਼ੁਰੂ ਹੋਵੇਗਾ। ਦਿੱਲੀ ਦੇ ਲੋਕਾਂ ਨੂੰ ਅਪੀਲ ਹੈ ਕਿ, ਸਾਰੇ ਦਿੱਲੀ ਵਾਸੀਆਂ ਨੂੰ ਰਾਮਲੀਲਾ ਮੈਦਾਨ ਵਿੱਚ ਆ ਕੇ ਅਰਵਿੰਦ ਕੇਜਰੀਵਾਲ ਦੇ ਨਾਲ ਮਿਲ ਕੇ ਨਫ਼ਰਤ ਦੀ ਰਾਜਨੀਤੀ ਤੋਂ ਦਿੱਲੀ ਨੂੰ ਆਜ਼ਾਦ ਕਰਵਾਉਣ ਦੀ ਸਹੁੰ ਚੁੱਕਣ। 

ਕੀਤੇ ਕੰਮ ਤਾਂ ਮਿਲੀ ਵੋਟ – ਸਿਸੋਦਿਆ

ਇਸ ਤੋਂ ਪਹਿਲਾਂ ਮਨੀਸ਼ ਸਿਸੋਦਿਆ ਨੇ ਦਿੱਲੀ ਦੇ 2 ਕਰੋੜ ਲੋਕਾਂ ਨੂੰ ਚੋਣਾਂ ‘ਚ ਭਰੋਸਾ ਜਤਾਉਂਦਿਆ ਹੋਏ ਆਮ ਪਾਰਟੀ ਨੂੰ ਮੁੜ ਸੇਵਾ ਦਾ ਮੌਕਾ ਦੇਣ ‘ਤੇ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, ‘ਦਿੱਲੀ ਦੇ ਲੋਕਾਂ ਨੇ ਉਮੀਦ ਤੋਂ ਵੱਧ ਅਤੇ ਖੁੱਲ੍ਹ ਕੇ ਸਾਥ ਦਿੱਤਾ ਹੈ। 70 ਵਿਚੋਂ 62 ਸੀਟਾਂ ਦੇਣ ਦਾ ਮਤਲਬ ਹੈ ਕਿ, ਦਿੱਲੀ ਦੇ ਲੋਕਾਂ ਨੇ ਕੰਮ ਨੂੰ ਮਹੱਤਵ ਦਿੱਤਾ ਹੈ। ਦਿੱਲੀ ਵਾਲਿਆਂ ਨੇ ਸਾਬਤ ਕਰ ਦਿੱਤਾ ਹੈ ਕਿ, ਕੇਜਰੀਵਾਲ ਉਨ੍ਹਾਂ ਦਾ ਪੁੱਤ ਹੈ। ਦਿੱਲੀ ਦੇ ਲੋਕਾਂ ਨੇ ਨਫ਼ਰਤ ਦੀ ਰਾਜਨੀਤੀ ਨੂੰ ਰੱਦ ਕਰਦਿਆਂ ਇਹ ਸਾਬਤ ਕਰ ਦਿੱਤਾ ਹੈ ਕਿ, ਇੱਥੇ ਸਿਰਫ ਕੰਮ ਕੀਤਾ ਜਾਵੇਗਾ। ਦਿੱਲੀ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਹੈ ਕਿ,  ਕੇਜਰੀਵਾਲ ਮਾਡਲ ਵਿਕਾਸ ਦਾ ਅਸਲ ਮਾਡਲ ਹੈ।

 

LEAVE A REPLY