ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਬਕਾ ਵਿੱਤ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਦਾ ਲੰਬੀ ਬਿਮਾਰੀ ਤੋਂ ਬਾਅਦ ਸ਼ਨੀਵਾਰ ਨੂੰ AIIMS ‘ਚ ਦੇਹਾਤ ਹੋ ਗਿਆ। ਦਸ ਦਈਏ ਕਿ 66 ਸਾਲਾਂ ਦੇ ਅਰੁਣ ਜੇਟਲੀ ਨੂੰ ਸਾਹ ਲੈਣ ਚ ਤਕਲੀਫ ਹੋ ਰਹੀ ਸੀ ਜਿਸ ਤੋਂ ਕਾਰਨ ਉਹਨਾਂ ਨੂੰ 9 ਅਗਸਤ ਨੂੰ AIIMS ਚ ਭਰਤੀ ਕਰਵਾਇਆ ਗਿਆ। ਪਰ ਬੀਤੇ ਦਿਨ ਉਹਨਾਂ ਦਾ ਦੇਹਾਂਤ ਹੋ ਗਿਆ। ਉੱਥੇ ਹੀ ਉਹਨਾਂ ਦੇ ਦੇਹਾਂਤ ਤੋਂ ਬਾਅਦ ਰਾਜਨੀਤੀਕ ਗਲਿਆਰੇ ‘ਚ ਸ਼ੋਕ ਦੀ ਲਹਿਰ ਛਾਈ ਹੋਈ ਹੈ। ਕਾਬਿਲੇਗੌਰ ਹੈ ਕਿ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਪੰਜਾਬ ਦੇ ਨਾਲ ਕਾਫੀ ਡੁੱਘਾ ਰਿਸ਼ਤਾ ਰਿਹਾ ਹੈ। ਜੀ ਹਾਂ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਅਰੁਣ ਜੇਤਲੀ ਦਾ ਪਰਿਵਾਰ ਪੰਜਾਬ ਆ ਗਿਆ ਸੀ।

Arun Jaitley  ਮਿਲੀ ਜਾਣਕਾਰੀ ਦੇ ਅਨੁਸਾਰ ਵੰਡ ਦੇ ਸਮੇਂ ਅੰਮ੍ਰਿਤਸਰ ਦੇ ਫੁੱਲਾਂ ਵਾਲਾ ਚੌਕ ਚ ਜੇਤਲੀ ਦੀ ਭੂਆ ਰਹਿੰਦੀ ਸੀ। ਪਕਿਸਤਾਨ ਤੋਂ ਉੱਜੜ ਕੇ ਜੇਤਲੀ ਦਾ ਪਰਿਵਾਰ ਭੂਆ ਦੇ ਘਰ ਰੁੱਕਿਆ ਸੀ।  ਦੱਸਿਆ ਜਾਂਦਾ ਹੈ ਕਿ ਅਰੁਣ ਜੇਤਲੀ ਦਾ ਨਾਨਕਾ ਵੀ ਅੰਮ੍ਰਿਤਸਰ ‘ਚ ਹੀ ਸੀ। ਇੱਥੇ ਦੇ ਖੂਨ ਸੁਨਿਆਰੀਆ ਚ ਉਹਨਾਂ ਦੇ  ਮਾਮਾ ਮਦਨ ਲਾਲ ਵੱਟਾ ਰਹਿੰਦੇ ਸੀ। ਜਿਕਰ-ਏ-ਖਾਸ ਹੈ ਕਿ ਅਰੁਣ ਜੇਤਲੀ ਨੇ ਅੰਮ੍ਰਿਤਸਰ ਚ ਚੋਣ ਚ ਹਿੱਸਾ ਲਿਆ ਸੀ ਪਰ ਉਹਨਾਂ ਨੂੰ ਇੱਥੇ ਹਾਰ ਮਿਲੀ ਸੀ।

Arun Jaitley

ਦਸ ਦਈਏ ਕਿ ਰਾਜਸਭਾ ਚ ਸੀਨੀਅਰ ਮੈਂਬਰ ਜੇਤਲੀ ਪਹਿਲੀ ਵਾਰ ਚੋਣ ਮੈਦਾਨ ਚ ਸਾਲ 2014 ਚ ਉਤਰੇ ਸੀ ਉਹਨਾਂ ਦਾ ਸਾਹਮਣਾ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਸੀ। ਇਹਨਾਂ ਚੋਣ ‘ਚ ਅਰੁਣ ਜੇਤਲੀ 1,02,770 ਵੋਟਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।  ਪਰ ਅਰੁਣ ਜੇਤਲੀ ਹਮੇਸ਼ਾਂ ਹੀ ਭਾਜਪਾ ਦੀ ਸਿਆਸਤ ਚ ਤੂਤੀ ਬੋਲਦੀ ਰਹੀ ਹੈ। ਉਹਨਾ ਨੂੰ ਭਾਜਪਾ ਦੇ ਮੁੱਖ ਰਣਨੀਤੀਕਾਰਾਂ ਚ ਮੰਨਿਆ ਜਾਂਦਾ ਸੀ। ਇਹਨਾਂ ਹੀ ਨਹੀਂ ਉਹਨਾਂ ਨੂੰ ਪਾਰਟੀ ਦਾ ਚਾਣਕਿਆ ਮੰਨਿਆ ਜਾਂਦਾ ਸੀ।

LEAVE A REPLY