ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਚੀਨ ਨਾਲ ਅਸਲ ਕੰਟਰੋਲ ਰੇਖਾ(ਐਲਏਸੀ) ਉੱਤੇ ਚੱਲ ਰਹੇ ਤਣਾਅ ਵਿਚਾਲੇ ਬੀਤੇ ਸ਼ੁੱਕਰਵਾਰ ਨੂੰ ਫ਼ੌਜ ਮੁੱਖੀ ਮਨੋਜ ਮੁਕੁੰਦ ਨਰਵਨੇ ਨੇ ਲੱਦਾਖ ਦਾ ਦੌਰਾ ਕੀਤਾ ਹੈ। ਇੱਥੇ ਉਨ੍ਹਾਂ ਨੇ ਫੌਜ਼ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੇ ਨਾਲ ਤਾਜ਼ਾ ਹਲਾਤਾਂ ਦਾ ਜ਼ਾਇਜਾ ਲਿਆ ਹੈ। ਹਾਲਾਂਕਿ ਇਸ ਤੋਂ ਬਾਅਦ ਉਹ ਦਿੱਲੀ ਪਰਤ ਚੁੱਕੇ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਫੌਜ਼ ਮੁੱਖੀ ਐਮਐਮ ਨਰਵਣੇ ਨੇ ਲੱਦਾਖ , ਖਾਸਕਰ ਪੂਰਬੀ ਲੱਦਾਖ ਵਿਚ ਸੈਨਾ ਦੀ ਕਾਰਜਸ਼ੀਲ ਤਿਆਰੀਆਂ ਦਾ ਮੁਆਇਨਾ ਕੀਤਾ ਹੈ। ਉਨ੍ਹਾਂ ਨੇ ਉੱਤਰੀ ਕਮਾਂਡ ਅਤੇ ਲੱਦਾਖ ਦੀ ਸੁਰੱਖਿਆ ਨੂੰ ਸੰਭਾਲਣ ਵਾਲੀ ਸੈਨਾ ਦੀ 14 ਕੋਰ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਦੇਰ ਸ਼ਾਮ ਜਨਰਲ ਨਰਵਨੇ ਵਾਪਸ ਦਿੱਲੀ ਪਰਤ ਆਏ। ਦੱਸ ਦਈਏ ਕਿ ਭਾਰਤ ਅਤੇ ਚੀਨ ਵਿਚਾਲੇ ਸਰਹੱਦ ਉੱਤੇ ਤਣਾਅ ਇਕ ਵਾਰ ਫਿਰ ਉੱਭਰ ਗਿਆ ਹੈ। ਉੱਤਰੀ ਲੱਦਾਖ ਦੇ ਗਾਲਵਾਨ ਨਾਲਾ ਖੇਤਰ ਵਿਚ ਨਿਰਮਾਣ ਗਤੀਵਿਧੀਆਂ ਨੂੰ ਲੈ ਕੇ ਦੋਵੇਂ ਧੀਰਾਂ ਆਹਮੋ ਸਾਹਮਣੇ ਆ ਗਈਆਂ ਹਨ। ਰਿਪੋਰਟਾਂ ਮੁਤਾਬਕ ਚੀਨੀ ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਬਾਅਦ ਭਾਰਤ ਵੱਲੋਂ ਵੀ ਐਲਏਸੀ ਕਿਨਾਰੇ ਸੀਮਾ ਸੜਕ ਸੰਗਠਨ ਦੀ ਵਰਤੋਂ ਕਰਦੇ ਹੋਏ ਸੜਕਾਂ ਦਾ ਨੈਟਵਰਕ ਬਣਾਇਆ ਗਿਆ ਹੈ।ਦੋਵੇ ਦੇਸਾਂ ਵਿਚਾਲੇ ਇਸ ਵਿਵਾਦ ਨੂੰ ਹੱਲ ਕਰਨ ਲਈ ਲੱਦਾਖ ਸੈਕਟਰ ਵਿਚ ਅਸਲ ਕੰਟਰੋਲ ਰੇਖਾ ਦੇ ਕੋਲ ਭਾਰਤ ਅਤੇ ਚੀਨ ਦੇ ਫੀਲਡ ਕਮਾਂਡਰਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸੂਤਰਾਂ ਨੇ ਦੱਸਿਆ ਹੈ ਕਿ ਭਾਰਤ ਦੇ ਉੱਪਗ੍ਰਹਿ ਦੀ ਨਿਗਰਾਨੀ ਅਤੇ ਖੁਫੀਆ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਚੀਨ ਨੇ ਗਾਲਵਾਨ ਨਾਲਾ ਕੋਲ ਭਾਰਤੀ ਗਸ਼ਤ ਬਿੰਦੂਆਂ ਦੇ ਪਾਸ ਸੈਨਿਕਾ ਨੂੰ ਲਿਆਉਣ ਲਿਜਾਣ ਅਤੇ ਸਮਾਨ ਦੀ ਸਪਲਾਈ ਲਈ ਖੇਤਰ ਵਿਚ ਕਈ ਸੜਕਾਂ ਦਾ ਨਿਰਮਾਣ ਵੀ ਕੀਤਾ ਹੈ।

LEAVE A REPLY