ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਮੌਤ ਜਿੰਦਗੀ ਦਾ ਸੱਚ ਹੈ, ਜ਼ਿੰਦਗੀ ਇਕ ਝੂਠ ਪਰ ਫਿਰ ਵੀ ਲੋਕ ਮੌਤ ਤੋਂ ਡਰਦੇ ਹਨ ਅਤੇ ਇਸ ਤੋਂ ਬਚਦੇ ਫਿਰਦੇ ਹਨ। ਉੱਥੇ ਹੀ ਗੁਰਦਾਸਪੁਰ ਦੇ ਪਿੰਡ ਭਿੱਟੇਵੱਡ ਦਾ ਇੱਕ ਪਰਿਵਾਰ, ਜਿਸਦਾ ਕਹਿਣਾ ਹੈ ਕਿ, ਉਨ੍ਹਾਂ ਨੂੰ ਸਿਆਸੀ ਆਗੂਆਂ ਦੀ ਸ਼ਹਿ ‘ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਖਿਲਾਫ਼ ਕਈ ਝੂਠੇ ਪਰਚੇ ਵੀ ਪੁਲਿਸ ‘ਚ ਦਰਜ ਹਨ। ਪਰਿਵਾਰ ਇਨ੍ਹਾਂ ਦੁਖੀ ਹੋ ਗਿਆ ਹੈ ਕਿ, ਹਾਰ ਕੇ ਉਨ੍ਹਾਂ ਸੈਸ਼ਨ ਕੋਰਟ ਦਾ ਬੂਹਾ ਖੜਕਾਇਆ ਹੈ ਤੇ ਪਰਿਵਾਰ ਸਮੇਤ ਮੌਤ ਨੂੰ ਗਲੇ ਲਾਉਂਣ ਦੀ ਅਪੀਲ ਦਾਇਰ ਕਰਨ ਦੀ ਤਿਆਰੀ ‘ਚ ਹੈ।

ਉਹ ਪਰਿਵਾਰ ਸਮੇਤ ਮੌਤ ਨੂੰ ਗਲੇ ਲਗਾਉਣ ਲਈ ਸੈਸ਼ਨ ਕੋਰਟ ਤੋਂ ਇਜਾਜ਼ਤ ਲੈਣ ਲਈ ਅਪੀਲ ਦਾਇਰ ਕਰਨ ਦੀ ਤਿਆਰੀ ਵਿਚ ਦਿਖਾਈ ਦੇ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ, ਉਨ੍ਹਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਅਤੇ ਪਿੰਡ ਦੇ ਕੁਝ ਸਿਆਸੀ ਲੋਕ ਪੁਲਿਸ ਨਾਲ ਮਿਲ ਕੇ ਉਨ੍ਹਾਂ ਨੂੰ ਤੰਗ- ਪਰੇਸ਼ਾਨ ਕਰਦੇ ਹਨ ਅਤੇ ਉਨ੍ਹਾਂ ਦੀ ਜਿਉਣਾ ਬਦਤਰ ਕੀਤਾ ਹੋਇਆ ਹੈ।

ਅਮਰੀਕ ਸਿੰਘ ਅਤੇ ਉਨ੍ਹਾਂ ਦੀ ਪਤਨੀ ਦਾ ਕਹਿਣਾ ਹੈ ਕਿ, ਉਹ ਅਤੇ ਉਨ੍ਹਾਂ ਦੇ ਭਰਾ ਦਾ ਪਰਿਵਾਰ ਪਿੰਡ ‘ਚ ਇਕੱਠੇ ਹੀ ਰਹਿੰਦਾ ਹੈ ਅਤੇ ਉਹ ਸ਼ਿਰੋਮਣੀ ਅਕਾਲੀ ਦਲ ਦੇ ਸਮਰਥਕ ਹਨ ਪਰ ਸੂਬੇ ‘ਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਤੋਂ ਹੀ ਪਿੰਡ ਦੇ ਕਾਂਗਰਸੀ ਲੋਕਾਂ ਵਲੋਂ ਪੁਲਿਸ ਨਾਲ ਮਿਲ ਕੇ  ਉਨ੍ਹਾਂ ਦੇ ਪਰਵਾਰ ਨੂੰ ਤੰਗ ਪ੍ਰੇਸ਼ਾਨ  ਕੀਤਾ ਜਾਂਦਾ ਰਿਹਾ ਹੈ। ਇਸ ਦਾ ਕਾਰਣ ਦੱਸ ਦਿਆਂ ਉਨ੍ਹਾਂ ਕਿਹਾ ਕਿ, 2017 ਦੀ ਲੋਕਸਭਾ ਚੋਣਾਂ ਸਮੇਂ ਗੁਰਦਾਸਪੁਰ ਤੋਂ ਉਹ ਸ਼ਿਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਸਵਰਣ ਸਲਾਰੀਆ ਦੇ ਪੋਲਿੰਗ ਏਜੰਟ ਬਣੇ ਸੀ। ਉਦੋਂ ਤੋਂ ਹੀ ਪਿੰਡ ਦੇ ਕਾਂਗਰਸੀ ਆਗੂਆਂ ਨੇ ਉਨ੍ਹਾਂ ਨੂੰ ਹੈਰਾਨ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, ਇਸ ਸਿਆਸੀ ਰੰਜਿਸ਼ ਚਲਦਿਆਂ ਉਨ੍ਹਾਂ ਦੇ ਭਰਾ ‘ਤੇ ਜਾਨਲੇਵਾ ਹਮਲਾ ਵੀ ਕਰਾਇਆ ਸੀ, ਜਿਸ ਦੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਇਸ ਤੋਂ ਬਾਅਦ ਅਮਰੀਕ ਸਿੰਘ ਨੇ ਹੁਣ ਅਦਾਲਤ ਦਾ ਬੂਹਾ ਖੜਕਾਇਆ ਹੈ, ਜਿਸ ਚਲਦਿਆਂ ਪਿੰਡ ਦੇ ਕਾਂਗਰਸੀ ਵਰਕਰਾਂ ਦੀ ਸ਼ਰਣ ਹੇਠ ਪੁਲਿਸ ਨੇ ਉਨ੍ਹਾਂ ‘ਤੇ ਆਈਪੀਸੀ ਦੀ ਧਾਰਾ 326 ਸਮੇਤ ਦੂਜੀ ਕਈ ਹੋਰ ਅਪਰਾਧਿਕ ਧਾਰਾਵਾਂ ਦਰਜ ਕੀਤੀਆਂ ਹਨ। ਡਾਕਟਰੀ ਪੈਨਲ ਦੀ ਜਾਂਚ ਤੋਂ ਬਾਅਦ ਇਸ ਕੇਸ ਨੂੰ ਖਾਰਿਜ ਕਰ ਦਿੱਤਾ ਗਿਆ ਹੈ ਅਤੇ ਅਮਰੀਕ ਸਿੰਘ ਦੀ ਜਮਾਨਤ ਹੋ ਚੁੱਕੀ ਹੈ ਪਰ ਉਨ੍ਹਾਂ ਦੇ ਭਰਾ ਦੀ ਜਮਾਨਤ ਹਲੇ ਤੱਕ ਨਹੀਂ ਹੋਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ, ਪੁਲਿਸ ਵਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਧਮਕੀ ਦੇ ਰਹੇ ਹਨ ਕਿ,  ਉਨ੍ਹਾਂ ‘ਤੇ ਹਲੇ ਹੋਰ ਵੀ ਕੇਸ ਬਣਾਏ ਜਾਣਗੇ, ਅਮਰੀਕ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ, ਆਪਣੇ ‘ਤੇ ਝੂਠੇ ਕੇਸ ਹੋਣ ਅਤੇ ਇਨ੍ਹਾਂ ਲੋਕਾਂ ਨਾਲ ਲੜਨ ਕਾਰਨ ਉਨ੍ਹਾਂ ਦੀ ਇਕੱਠੀ ਕੀਤੀ ਪੂੰਜੀ ਵੀ ਖਤਮ ਹੋ ਗਈ ਹੈ ਅਤੇ ਪੁਲਿਸ ਵਲੋਂ ਵਾਰ-ਵਾਰ ਪ੍ਰੇਸ਼ਾਨ ਕਰਨ ਦੇ ਕਾਰਨ, ਉਹ ਆਪਣਾ ਕੰਮ ਵੀ ਸਹੀ ਢੰਗ ਨਾਲ ਕਰਨ ਵਿੱਚ ਅਸਮਰਥ ਹਨ ਅਤੇ ਹੁਣ ਅਫਸੋਸ ਦੀ ਗੱਲ ਇਹ ਹੈ ਕਿ, ਉਨ੍ਹਾਂ ਨੇ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਬਾਰੇ ਸੋਚਿਆ ਹੈ।

ਉੱਥੇ ਹੀ ਇਸ ਬਾਰੇ ਜਦੋਂ ਅਕਾਲੀ ਨੇਤਾ ਗੁਰਇਕਬਾਲ ਸਿੰਘ ਮਾਹਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ, ਅਮਰੀਕ ਸਿੰਘ ਅਕਾਲੀ ਦਲ ਦਾ ਪੁਰਾਣਾ ਵਫਾਦਾਰ ਵਰਕਰ ਹੈ। ਕਾਂਗਰਸ ਦੇ ਰਾਜ ‘ਚ ਉਸ ਦੇ ਪਿੰਡ ਦੇ ਕੁਝ ਕਾਂਗਰਸੀ ਵਰਕਰ ਉਸ ਨੂੰ ਨਜਾਇਜ ਪਰੇਸ਼ਾਨ ਕਰਦੇ ਆ ਰਹੇ ਹਨ। ਇਸ ਚਲਦਿਆ ਅਕਾਲੀ ਦਲ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਇਹ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ, ਅਕਾਲੀ ਦਲ ਉਨ੍ਹਾਂ ਦੀ ਪੂਰੀ ਮਦਦ ਕਰੇਗਾ।

 

LEAVE A REPLY