ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨੰਦਾ ਦੀ ਸੱਸ ਰਿਤੂ ਨੰਦਾ ਦੀ ਮੰਗਲਵਾਰ ਅਚਾਨਕ ਮੌਤ ਹੋ ਗਈ । ਅਮਿਤਾਭ ਦੀ ਕੁੜਮਣੀ ਰਿਤੂ ਨੰਦਾ ਨੇ ਰਾਤ 1.15 ਮਿਨਟ ‘ਤੇ ਦਿੱਲੀ ਵਿੱਚ ਆਖਰੀ ਸਾਂਹ ਲਿਆ। ਅਮਿਤਾਭ ਬੱਚਨ ਨੇ ਆਪਣੇ ਬਲਾੱਗ ਰਾਹੀਂ ਇਸ ਦੁਖਦਾਈ ਖ਼ਬਰ ਬਾਰੇ ਜਾਣਕਾਰੀ ਦਿੱਤੀ ਹੈ।

ਕਪੂਰ ਪਰਿਵਾਰ ਦੀ ਬੇਹੱਦ ਖਾਸ

71 ਸਾਲਾਂ ਦੀ ਉਮਰ ‘ਚ ਰਿਤੂ ਨੰਦਾ ਇਸ ਦੁਨਿਆ ਨੂੰ ਅਲਵੀਦਾ ਕਰ ਗਈ। ਰੀਤੂ ਨੰਦਾ ਦੇ ਜਾਮ ਦਾ ਜਿੰਨਾ ਦੁਖ ਬੱਚਨ ਪਰਿਵਾਰ ਨੂੰ ਪਹੁੰਚਿਆ ਹੈ। ਉਂਨਾ ਹੀ ਕਪੂਰ ਪਰਿਵਾਰ ‘ਚ ਵੀ ਉਨ੍ਹਾਂ ਦੇ ਜਾਣ ਦਾ ਦੁਖ ਮਨਾਇਆ ਜਾ ਰਿਹਾ ਹੈ। ਜੀ ਹਾਂਜੀ ਦੱਸ ਦਈਏ ਰੀਤੂ ਨੰਦਾ ਕਪੂਰ ਪਰਿਵਾਰ ਦੀ ਬੇਟੀ ਸੀ ਅਤੇ ਕਰੀਸ਼ਮਾ, ਕਰੀਨਾ, ਰਣਬੀਰ ਦੀ ਭੂਆ ਸੀ।

Image result for Ritu Nanda

ਦੋਵੇਂ ਪਰਿਵਾਰ ਉਸਦੀ ਮੌਤ ਤੋਂ ਹੈਰਾਨ ਹਨ। ਰਿਤੂ ਨੰਦਾ ਦਾ ਅੰਤਮ ਸੰਸਕਾਰ ਦਿੱਲੀ ਵਿੱਚ ਹੀ ਕੀਤਾ ਜਾਵੇਗਾ। ਅਮਿਤਾਭ ਬੱਚਨ ਕੁੜਮਣੀ  ਦੇ ਅੰਤਮ ਸੰਸਕਾਰ ਲਈ ਦਿੱਲੀ ਰਵਾਨਾ ਹੋਏ ਹਨ।

ਸੋਗ ਵਿੱਚ ਪਰਿਵਾਰ

ਰਿਪੋਰਟ ਦੇ ਅਨੁਸਾਰ, ਗੌਰੀ ਖਾਨ ਨੇ 14 ਜਨਵਰੀ ਨੂੰ ਮੁੰਬਈ ਵਿੱਚ ਇੱਕ ਖਾਸ ਮੌਕੇ ਲਈ ਆਪਣੇ ਦੋਸਤਾਂ ਲਈ ਇੱਕ ਪਾਰਟੀ ਰੱਖੀ ਸੀ ਪਰ ਰਿਤੂ ਨੰਦਾ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਉਸਨੇ ਪਾਰਟੀ ਨੂੰ ਰੱਦ ਕਰ ਦਿੱਤਾ। ਰਿਤੂ ਨੰਦਾ ਦੇ ਜਾਣ ਨਾਲ ਬਾਲੀਵੁੱਡ ‘ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਰਿਸ਼ਤੇਦਾਰ ਰਿਧੀਮਾ ਕਪੂਰ ਅਤੇ ਨੀਤੂ ਕਪੂਰ ਨੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕਰਦਿਆਂ ਰੀਤੂ ਨੰਦਾ ਦੇ ਜਾਣ ‘ਤੇ ਦੁੱਖ ਜ਼ਾਹਰ ਕੀਤਾ।

ਦੱਸ ਦੇਈਏ ਕਿ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਦੀ ਸੱਸ ਰਿਤੂ ਨੰਦਾ ਵੀ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਦੀ ਭੈਣ ਸੀ। ਰਿਤੂ ਨੰਦਾ ਖੁਦ ਇੱਕ ਉਦਮੀ ਸੀ ਅਤੇ ਇੱਕ ਜੀਵਨ ਬੀਮਾ ਕਾਰੋਬਾਰ ਨਾਲ ਜੁੜੀ ਹੋਈ ਸੀ।

 

LEAVE A REPLY