ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰਬੀ ਲੱਦਾਖ ਵਿਚ ਚੀਨੀ ਸੈਨਿਕਾਂ ਨਾਲ ਝੜਪ ਦੌਰਾਨ ਭਾਰਤ ਦੇ 20 ਜਵਾਨਾਂ ਦੇ ਸ਼ਹੀਦ ਹੋਣ ਮਗਰੋ ਵਿਰੋਧੀ ਪਾਰਟੀਆਂ ਲਗਾਤਾਰ ਸੀਮਾ ਵਿਵਾਦ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੀਆਂ ਹਨ। ਖਾਸਕਰ ਕਾਂਗਰਸੀ ਆਗੂ ਰਾਹੁਲ ਗਾਂਧੀ ਹਰ ਦਿਨ ਟਵੀਟ ਉੱਤੇ ਲਗਾਤਾਰ ਸਰਕਾਰ ‘ਤੇ ਨਿਸ਼ਾਨਾ ਲਗਾ ਰਹੇ ਹਨ ਜਿਸ ਦਾ ਜਵਾਬ ਦਿੰਦੇ ਹੋਏ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਸੰਸਦ ਵਿਚ ਬਹਿਸ ਕਰਨ ਲਈ ਤਿਆਰ ਹੈ ਅਤੇ 1962 ਤੋਂ ਅੱਜ ਤੱਕ ਜੋ ਹੋਇਆ ਉਸ ‘ਤੇ ਦੋ-ਦੋ ਹੱਥ ਹੋ ਜਾਣ।

ਨਿਊਜ਼ ਏਸੰਜੀ ਏਐਨਆਈ ਨੂੰ ਦਿੱਤੇ ਆਪਣੇ ਇੰਟਰਵਿਊ ਦੌਰਾਨ ਗ੍ਰਹਿ ਮੰਤਰੀ ਅਮਿਸ ਸ਼ਾਹ ਨੇ ਕਿਹਾ ਕਿ ”ਅਸੀ ਹਰ ਮੁੱਦੇ ਉੱਤੇ ਸੰਸਦ ਵਿਚ ਚਰਚਾ ਕਰਨ ਲਈ ਤਿਆਰ ਹਾਂ। ਸੰਸਦ ਸ਼ੁਰੂ ਹੋਣ ਵਾਲੀ ਹੈ ਅਤੇ ਜੇਕਰ ਕੋਈ ਸੀਮਾ ਵਿਵਾਦ ਉੱਤੇ ਚਰਚਾ ਕਰਨਾ ਚਾਹੁੰਦਾ ਹੈ ਤਾਂ ਅਸੀ ਚਰਚਾ ਕਰਾਂਗੇ। 1962 ਤੋਂ ਅੱਜ ਤੱਕ ਦੋ-ਦੋ ਹੱਥ ਹੋ ਜਾਣ”। ਅਮਿਤ ਸ਼ਾਹ ਨੇ ਕਿਹਾ ਕਿ ”ਕੋਈ ਵੀ ਚਰਚਾ ਤੋਂ ਡਰਦਾ ਨਹੀਂ ਹੈ ਪਰ ਜਦੋਂ ਦੇਸ਼ ਦੇ ਜਵਾਨ ਸੰਘਰਸ਼ ਕਰ ਰਹੇ ਹਨ। ਸਰਕਾਰ ਸਟੈਂਡ ਨੂੰ ਲੈ ਕੇ ਸਖਤ ਕਦਮ ਚੁੱਕ ਰਹੀ ਹੈ ਉਸ ਵੇਲੇ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜਿਸ ਨਾਲ ਪਾਕਿਸਤਾਨ ਅਤੇ ਚੀਨ ਖੁਸ਼ ਹੋਣ”। ਅਮਿਤ ਸ਼ਾਹ ਅਨੁਸਾਰ ”ਮੈ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਪੀਐਮ ਮੋਦੀ ਦੀ ਅਗਵਾਈ ਵਿਚ ਭਾਰਤ ਕੋਰੋਨਾ ਅਤੇ ਪੂਰਬੀ ਲੱਦਾਖ ਵਿਚ ਐਲਏਸੀ ‘ਤੇ ਵੱਧੇ ਤਣਾਅ ਜੰਗ ਜਲਦੀ ਹੀ ਜਿੱਤੇਗਾ”।

ਅਮਿਤ ਸ਼ਾਹ ਨੇ ਕਿਹਾ ਕਿ ”ਭਾਰਤ ਸਰਕਾਰ ਕੋਰੋਨਾ ਵਿਰੁੱਧ ਚੰਗੀ ਲੜਾਈ ਲੜ ਰਹੀ ਹੈ। ਮੈ ਰਾਹੁਲ ਗਾਂਧੀ ਨੂੰ ਕਿਸੇ ਵੀ ਤਰ੍ਹਾ ਦੀ ਸਲਾਹ ਨਹੀਂ ਦੇ ਸਕਦਾ ਹਾਂ। ਰਾਹੁਲ ਗਾਂਧੀ ਨੂੰ ਸਲਾਹ ਦੇਣ ਦਾ ਕੰਮ ਉਨ੍ਹਾਂ ਦੀ ਪਾਰਟੀ ਦਾ ਹੈ। ਭਾਰਤ ਨੇ ਕੋਰੋਨਾ ਵਿਰੁੱਧ ਚੰਗਾ ਸੰਘਰਸ਼ ਕੀਤਾ ਅਤੇ ਸਾਡੇ ਅੰਕੜੇ ਦੁਨੀਆ ਦੀ ਤੁਲਨਾ ਨਾਲੋਂ ਵਧੀਆਂ ਹਨ”।

LEAVE A REPLY