ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ 15 ਅਗਸਤ ਨੂੰ ਦੇਸ਼ ਆਪਣਾ 74ਵਾਂ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਇਸ ਖਾਸ ਮੌਕੇ ਉੱਤੇ ਜਿੱਥੇ ਦੇਸ਼ ਵਾਸੀ ਇਕ–ਦੂਜੇ ਨੂੰ ਵਧਾਈਆਂ ਦੇ ਰਹੇ ਹਨ, ਉੱਥੇ ਹੀ ਤਣਾਅ ਵਿਚਾਲੇ ਦੋ ਗੁਆਂਢੀ ਮੁਲਕ ਚੀਨ ਅਤੇ ਨੇਪਾਲ ਨੇ ਵੀ ਭਾਰਤ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ ਅਤੇ ਸਾਂਤੀ ਤੇ ਦੋਸਤੀ ਨਾਲ ਅੱਗ ਵੱਧਣ ਦੀ ਗੱਲ ਕਹੀ ਹੈ।

ਭਾਰਤ ਵਿਚ ਚੀਨ ਦੇ ਰਾਜਦੂਤ ਸਨ ਵੇਈਡੋਂਗ ਨੇ ਕਿਹਾ ”ਸੁਤੰਤਰਤਾ ਦਿਵਸ ਉੱਤੇ ਭਾਰਤ ਸਰਕਾਰ ਅਤੇ ਲੋਕਾਂ ਨੂੰ ਵਧਾਈ। ਉਮੀਦ ਕਰਦੇ ਹਾਂ ਕਿ ਪ੍ਰਾਚੀਨ ਸਭਿਅਤਾ ਵਾਲੇ ਦੋ ਮਹਾਨ ਦੇਸ਼ ਸ਼ਾਂਤੀ ਅਤੇ ਨਜ਼ਦੀਕੀ ਸਾਂਝੇਦਾਰੀ ਨਾਲ ਅੱਗੇ ਵੱਧਣਗੇ। ਚੀਨ ਦੀ ਇਹ ਮੁਬਾਰਕਵਾਦ ਉਸ ਵੇਲੇ ਆਈ ਹੈ ਜਦੋਂ ਦੋਵੇਂ ਦੇਸ਼ਾਂ ਵਿਚਾਲੇ ਮਈ ਤੋਂ ਐਲਏਸੀ ਉੱਤੇ ਤਣਾਅ ਬਣਿਆ ਹੋਇਆ ਹੈ ਅਤੇ ਤਣਾਅ ਨੂੰ ਘਟਾਉਣ ਲਈ ਹੁਣ ਤੱਕ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਉੱਥੇ ਹੀ ਦੂਜੇ ਪਾਸੇ ਨਵਾਂ ਨਕਸ਼ਾ ਜਾਰੀ ਕਰਕੇ ਭਾਰਤ ਨੂੰ ਅੱਖਾਂ ਦਿਖਾਉਣ ਵਾਲੇ ਨੇਪਾਲ ਨੇ ਵੀ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਹੈ। ਨੇਪਾਲ ਦੀ ਪ੍ਰਧਾਨ ਮੰਤਰੀ ਕੇਪੀ ਓਲੀ ਨੇ ਵੀ ਪੀਐਮ ਮੋਦੀ ਨਾਲ ਫੋਨ ਉੱਤੇ ਗੱਲਬਾਤ ਕੀਤੀ ਅਤੇ ਸੁਤੰਤਰਤਾ ਦਿਵਸ ਦੀ ਮੁਬਾਰਕਵਾਦ ਦਿੱਤੀ।

ਇਸ ਤੋਂ ਇਲਾਵਾ ਅਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਾਰਿਸਨ ਨੇ ਕਿਹਾ ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੀ ਜਨਤਾ ਨੂੰ ਆਜ਼ਾਦੀ ਦਿਵਸ ਦੀ ਵਧਾਈ। ਅਸਟ੍ਰੇਲੀਆ ਅਤੇ ਭਾਰਤ ਵਿਚਾਲੇ ਗਹਿਰੀ ਦੋਸਤੀ ਅਤੇ ਸਾਂਝੇਦਾਰੀ ਦੀ ਸਥਾਪਨਾ ਭਰੋਸਾ, ਸਨਮਾਨ ਅਤੇ ਸਾਂਝੇ ਮੂਲਾਂ ਉੱਤੇ ਹੈ”। ਇਕ ਹੋਰ ਗੁਆਂਢੀ ਮੁਲਕ ਭੂਟਾਨ ਦੇ ਪ੍ਰਧਾਨਮੰਤਰੀ ਲੋਤਾਏ ਸ਼ੇਰਿੰਗ ਨੇ ਕਿਹਾ ”74ਵੇਂ ਸੁਤੰਤਰਤਾ ਦਿਵਸ ਦੇ ਮੌਕੇ ਉੱਤੇ ਭਾਰਤ ਦੀ ਜਨਤਾ ਅਤੇ ਸਰਕਾਰ ਨੂੰ ਹਾਰਦਿਕ ਸ਼ੁਭਕਾਮਨਾਵਾਂ”।

LEAVE A REPLY