ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਨਾਲ ਜਾਰੀ ਸੀਮਾ ਵਿਵਾਦ ਵਿਚਾਲੇ ਭਾਰਤੀ ਹਥਿਆਰਬੰਦ ਫੌਜਾਂ ਆਪਣੇ ਹੇਰੋਨ ਡ੍ਰੋਨਾਂ ਨੂੰ ਲੇਜ਼ਰ ਗਾਈਡੇਡ ਬੰਬ ਅਤੇ ਐਂਟੀ ਟੈਂਕ ਮਿਜ਼ਾਈਲਾਂ ਵਰਗੀਆਂ ਸਮਰੱਥਾਵਾਂ ਨਾਲ ਲੈਸ ਕਰਨ ਦੀ ਯੋਜਨਾ ਬਣਾ ਰਹੀਆਂ ਹਨ ਤਾਂਕਿ ਦੁਸ਼ਮਣ ਦੀ ਪੋਜੀਸ਼ਿਨ ਅਤੇ ਬਖਤਰਬੰਦ ਰੇਜੀਮੈਂਟ ਉੱਤੇ ਕਿਸੇ ਵੀ ਹਲਾਤਾਂ ਵਿਚ ਨਿਸ਼ਾਨਾ ਸਾਧਿਆ ਜਾ ਸਕੇ। ਚੀਤਾ ਨਾਮ ਦੇ ਇਸ ਪ੍ਰੋਜੈਕਟ ਉੱਤੇ ਲੰਬੇ ਸਮੇਂ ਤੋਂ ਬਾਅਦ ਹੁਥਿਆਰਬੰਦ ਬਲਾਂ ਦੁਆਰਾ ਫਿਰ ਤੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਉੱਤੇ ਸਰਕਾਰ ਨੂੰ 3500 ਕਰੋੜ ਰੁਪਏ ਤੋਂ ਵੱਧ ਖਰਚ ਆਉਣ ਦੀ ਉਮੀਦ ਹੈ।

ਖਬਰ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲਿਓ ਦੱਸਿਆ ਹੈ ਕਿ ਇਸ ਪ੍ਰੋਜੈਕਟ ਦੇ ਤਹਿਤ ਤਿੰਨਾਂ ਸੈਨਾਵਾਂ ਦੇ ਲਗਭਗ 90 ਹੈਰੋਨ ਡ੍ਰੋਨਾਂ ਨੂੰ ਲੇਜ਼ਰ-ਗਾਇਡੇਡ ਬੰਬ, ਏਅਰਟ ਟੂ ਗਰਾਊਂਡ ਅਤੇ ਏਅਰ ਲਾਂਚ ਐਂਟੀ-ਟੈਂਕ ਗਾਈਡੇਡ ਮਿਜ਼ਾਈਲਾਂ ਨਾਲ ਲੈਸ ਕੀਤਾ ਜਾਵੇਗਾ। ਇਸ ਮਾਮਲੇ ਉੱਤੇ ਰੱਖਿਆ ਮੰਤਰਾਲੇ ਦੀ ਹਾਈ ਲੈਵਲ ਬਾਡੀ ਅਤੇ ਰੱਖਿਆ ਸਕੱਤਰ ਅਜੇ ਕੁਮਾਰ ਦੁਆਰਾ ਵਿਚਾਰ ਕੀਤਾ ਜਾਵੇਗਾ। ਅਜੇ ਕੁਮਾਰ ਤਿੰਨਾਂ ਸੈਨਾਵਾਂ ਦੀ ਲਈ ਸਾਰੀਆਂ ਪੂੰਜੀ ਖਰੀਦਾਂ ਦੇ ਇੰਚਾਰਜ ਹਨ। ਪ੍ਰਸਤਾਵ ਵਿਚ ਹਥਿਆਰਬੰਦ ਬਲਾਂ ਨੇ ਡ੍ਰੋਨਾਂ ਨੂੰ ਸਖਤ ਨਿਗਰਾਨੀ ਅਤੇ ਪੁਨਰ ਗਠਨ ਕਰਨ ਦਾ ਸੁਝਾਅ ਦਿੱਤਾ ਹੈ ਜਿਸ ਨਾਲ ਉਹ ਦੁਸ਼ਮਣਾਂ ਦੇ ਟਿਕਾਣਿਆਂ ਅਤੇ ਸਟੇਸ਼ਨਾਂ ਉੱਤੇ ਨਾ ਸਿਰਫ ਨਜ਼ਰ ਰੱਖੀ ਜਾ ਸਕਣ ਬਲਕਿ ਜਰੂਰਤ ਪੈਣ ਉੱਤੇ ਉਨ੍ਹਾਂ ਨੂੰ ਖਤਮ ਵੀ ਕੀਤਾ ਜਾ ਸਕੇ।  ਭਾਰਤੀ ਬੇੜੇ ਵਿਚ ਸ਼ਾਮਲ Medium altitude long endurance drones ਨੂੰ ਯੂਏਵੀ ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਇਜ਼ਰਾਇਲ ਤੋਂ ਲਏ ਗਏ ਹਨ। ਇਨ੍ਹਾਂ ਨੂੰ ਸੈਨਾ ਅਤੇ ਹਵਾਈ ਫੌਜ ਦੁਆਰਾ ਲੱਦਾਖ ਸੈਕਟਰ ਦੇ ਅੱਗੇ ਵਾਲੇ ਖੇਤਰਾਂ ਵਿਚ ਤਾਇਨਾਤ ਕੀਤਾ ਗਿਆ ਹੈ। ਇਹ ਡ੍ਰੋਨ ਚੀਨੀ ਸੈਨਾ ਦੇ ਪਿੱਛੇ ਹੱਟਣ ਦੀ ਸਥਿਤੀ ਦੀ ਪੁਸ਼ਟੀ ਕਰਨ ਅਤੇ ਗਹਿਰਾਈ ਵਾਲੇ ਇਲਾਕਿਆਂ ਵਿਚ ਉਸ ਦੁਆਰਾ ਕੀਤੇ ਜਾ ਰਹੇ ਨਿਰਮਾਣ ਕਾਰਜਾਂ ਦੀ ਜਾਣਕਾਰੀ ਪਾਉਣ ਵਿਚ ਵੀ ਮਦਦ ਕਰ ਰਹੇ ਹਨ।

source ANI

LEAVE A REPLY