ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਅਤੇ ਚੀਨ ਵਿਚਾਲੇ ਲੱਦਾਖ ਖੇਤਰ ਵਿਚ ਪਿਛਲੇ ਇਕ ਮਹੀਨੇ ਤੋਂ ਤਣਾਅ ਲਗਾਤਾਰ ਜਾਰੀ ਹੈ ਜਿਸ ਨੂੰ ਘਟਾਉਣ ਦੇ ਲਈ ਦੋਵਾਂ ਦੇਸ਼ਾਂ ਵਿਚਾਲੇ ਭਲਕੇ ਸ਼ਨਿਵਾਰ ਨੂੰ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋਵੇਗੀ। ਹਾਲਾਂਕਿ ਗੱਲਬਾਤ ਤੋਂ ਪਹਿਲਾਂ ਹੀ ਚੀਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਭਾਰਤ ਨਾਲ ਹਰ ਵਿਵਾਦ ਵਾਰਤਾ ਰਾਹੀਂ ਸਲਝਾਉਣ ਨੂੰ ਤਿਆਰ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਅੱਜ ਸ਼ੁੱਕਰਵਾਰ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਬਿਆਨ ਵਿਚ ਕਿਹਾ ਗਿਆ ਹੈ ਕੀ ਭਾਰਤ ਅਤੇ ਚੀਨ ਵਿਚਾਲੇ ਬਾਰਡਰ ਉੱਤੇ ਹਾਲਾਤ ਕਾਬੂ ਵਿਚ ਅਤੇ ਸਥਿਰ ਹਨ। ਦੋਵਾਂ ਦੇਸ਼ਾਂ ਦੀਆਂ ਸਰਹੱਦ ਉੱਤੇ ਗੱਲ ਕਰਨ ਦੀ ਵਿਧੀ ਹੈ ਅਤੇ ਦੋਵੇ ਆਪਣੇ ਮੁੱਦਿਆ ਨੂੰ ਫੌਜੀ ਗੱਲਬਾਤ ਅਤੇ ਕੂਟਨੀਤਿਕ ਰਸਤੇ ਰਾਹੀਂ ਹੱਲ ਕਰ ਸਕਦੇ ਹਨ। ਚੀਨ ਨੇ ਕਿਹਾ ਹੈ ਕਿ ਅਸੀ ਸ਼ਨਿਵਾਰ ਨੂੰ ਹੋਣ ਵਾਲੀ ਗੱਲਬਾਤ ਵਿਚ ਮਹੱਤਵਪੂਰਨ ਮਸਲਿਆਂ ਉੱਤੇ ਚਰਚਾ ਲਈ ਤਿਆਰ ਹਨ। ਦੱਸ ਦਈਏ ਕਿ ਇਹ ਗੱਲਬਾਤ ਲੱਦਾਖ ਦੇ ਚੁਸ਼ੂਲ ਇਲਾਕੇ ਵਿਚ ਹੋਵੇਗੀ। ਲੇਹ ਵਿਚ ਮੌਜੂਦ 14 ਕੋਰ ਦੇ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਇਸ ਗੱਲਬਾਤ ਵਿਚ ਭਾਰਤ ਦਾ ਪੱਖ ਪੇਸ਼ ਕਰਨਗੇ। ਇਸ ਗੱਲਬਾਤ ਰਾਹੀਂ ਭਾਰਤ ਆਪਣੇ ਵੱਲੋਂ ਕਿਹੜਾ ਪ੍ਰਸਤਾਵ ਰੱਖੇਗਾ ਇਹ ਫਿਲਹਾਲ ਸਾਫ ਨਹੀਂ ਹੈ ਪਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਲੱਦਾਖ ਕੋਲ ਪੈਗੌਂਗ, ਗਾਲਵਾਨ ਘਾਟੀ ਅਤੇ ਡੇਮਚੋਕ ਇਲਾਕੇ ਨੇੜੇ ਆ ਚੁੱਕੇ ਚੀਨ ਦੇ ਸੈਨਿਕਾਂ ਦਾ ਮੁੱਦਾ ਇਸ ਗੱਲਬਾਤ ਵਿਚ ਜ਼ਰੂਰ ਚੁੱਕਿਆ ਜਾਵੇਗਾ। ਇਸ ਤੋਂ ਇਲਾਵਾ ਸੈਨਿਕਾਂ ਦੀ ਸੰਖਿਆਂ ਅਤੇ ਨਿਰਮਾਣ ਕਾਰਜ਼ਾਂ ਨੂੰ ਵੀ ਲੈ ਕੇ ਚਰਚਾ ਹੋ ਸਕਦੀ ਹੈ।

ਦੱਸ ਦਈਏ ਕਿ ਮਈ ਮਹੀਨੇ ਦੀ ਸ਼ੁਰੂਆਤ ਵਿਚ ਪੈਂਗੌਗ ਇਲਾਕੇ ਵਿਚ ਦੋਵਾਂ ਦੇਸ਼ਾਂ ਦੇ ਸੈਨਿਕਾ ਵਿਚਾਲੇ ਝੜਪ ਹੋ ਗਈ ਸੀ ਉਦੋਂ ਤੋਂ ਹੀ ਦੋਵੇ ਦੇਸ਼ਾਂ ਦੀਆਂ ਸੈਨਾਵਾਂ ਆਹਮੋ-ਸਾਹਮਣੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੰਨ ਚੁੱਕੇ ਹਨ ਕਿ ਚੀਨੀ ਸੈਨਿਕ ਬਾਰਡਰ ਉੱਤੇ ਵੱਡੀ ਸੰਖਿਆ ਵਿਚ ਮੌਜੂਦ ਹਨ ਪਰ ਭਾਰਤ ਵੀ ਇਕ ਕਦਮ ਪਿੱਛੇ ਨਹੀਂ ਹੱਟੇਗਾ।

LEAVE A REPLY