ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਭਾਰਤ ਦੀ ਮਹਾਨ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਮੁੜ ਖੇਡ ‘ਚ ਡਬਲਯੂਟੀਏ ਸਰਕਟ ਵਿੱਚ ਜਿੱਤ ਤੋਂ ਵਾਪਸੀ ਕੀਤੀ ਹੈ। 33 ਸਾਲਾਂ ਸਾਨੀਆ ਨੇ ਮੰਗਲਵਾਰ ਨੂੰ ਹੋਬਾਰਟ ਇੰਟਰਨੈਸ਼ਨਲ ਟੂਰਨਾਮੈਂਟ ਦੇ ਮਹਿਲਾ ਡਬਲਜ਼ ਕੁਆਰਟਰ ਫਾਈਨਲ ‘ਚ ਆਪਣੀ ਜਗ੍ਹਾ ਬਣਾਈ।

ਦੋ ਸਾਲਾਂ ਬਾਅਦ ਕੋਰਟ ‘ਤੇ ਵਾਪਸੀ ਕਰਦਿਆਂ ਸਾਨੀਆ ਅਤੇ ਉਨ੍ਹਾਂ ਦੀ ਯੂਕ੍ਰੇਨ ਦੀ ਸਾਥੀ ਨਾਦੀਆ ਕਿਥਨੋਕ ਨੇ ਜਾਰਜੀਆ ਦੀ ਓਕਸਾਨਾ ਕਲਾਸ਼ਨੀਕੋਵਾ ਅਤੇ ਜਪਾਨ ਦੀ ਮੀਯੂ ਕੇਟੋ ਦੀ ਜੋੜੀ ਨੂੰ ਹਰਾਇਆ ਹੈ। ਇਕ ਘੰਟੇ 41 ਮਿੰਟ ਤੱਕ ਚੱਲੇ ਮੈਚ ‘ਚ ਸਾਨੀਆ ਦੀ ਜੋੜੀ ਨੇ 2-6 7-6 (3) 10-3 ਨਾਲ ਜਿੱਤ ਹਾਸਲ ਕੀਤੀ।

ਸਾਨੀਆ ਨੇ ਖੋਲ੍ਹਿਆ ਰਾਜ

ਸਾਨੀਆ ਨੇ ਆਖਰੀ ਵਾਰ ਹੋਬਾਰਟ ਪਰਤਣ ਤੋਂ ਪਹਿਲਾਂ ਅਕਤੂਬਰ 2017 ‘ਚ ਚਾਈਨਾ ਓਪਨ ਵਿੱਚ ਹਿੱਸਾ ਲਿਆ ਸੀ। ਦੋ ਸਾਲ ਟੈਨਿਸ ਤੋਂ ਦੂਰ ਰਹਿੰਦਿਆਂ ਮਾਂ ਬਣਨ ਲਈ ਰਸਮੀ ਬਰੇਕ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਸੱਟ ਆਈ ਸੀ। ਦੱਸ ਦਈਏ ਸਾਨੀਆ ਨੇ ਮਾਂ ਬਣਨ ਤੋਂ ਬਾਅਦ ਇਹ ਪਹਿਲਾ ਮੈਚ  ਜਿੱਤੀਆ ਹੈ।  ਜਿੱਤਣ ਦੀ ਖੁਸ਼ੀ ਵਿੱਚ ਸਾਨੀਆ ਨੇ ਆਪਣੇ ਟਵਿਟਰ ਹੈਂਡਲ ‘ਤੇ ਟਵੀਟ ਕਰਦਿਆਂ ਲਿਖਿਆ ਕਿ, ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਖਾਸ ਦਿਨ ਸੀ। 

ਸਾਨੀਆ ਨੇ ਰੋਹਨ ਬੋਪੰਨਾ ਨਾਲ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਆਈ ਓਪਨ ਵਿੱਚ ਟੀਮ ਬਣਾਉਣ ਦਾ ਫੈਸਲਾ ਕੀਤਾ ਹੈ। ਦਰਅਸਲ, ਰਾਜੀਵ ਰਾਮ ਇਸ ਟੂਰਨਾਮੈਂਟ ਤੋਂ ਪਿੱਛੇ ਹਟ ਗਏ ਹਨ, ਜਿਨ੍ਹਾਂ ਨਾਲ ਸਾਨੀਆ ਨੇ ਸ਼ੁਰੂਆਤ ਵਿੱਚ ਜੋੜੀ ਬਣਾਉਣ ਦੀ ਯੋਜਨਾ ਬਣਾਈ ਸੀ।

LEAVE A REPLY