ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੋਮਵਾਰ ਨੂੰ ਭਾਰਤ ਸਰਕਾਰ ਨੇ ਟਿਕ-ਟੋਕ ਸਮੇਤ 59 ਚੀਨੀ ਐਪਸ ਨੂੰ ਦੇਸ਼ ਦੀ ਸੁਰੱਖਿਆ ਅਤੇ ਨਿੱਜਤਾ ਲਈ ਖਤਰਾ ਦੱਸਦੇ ਹੋਏ ਬੈਨ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਸਾਰੇ ਐਪਸ ਗੂਗਲ ਅਤੇ ਐਪਲ ਪਲੇਅ ਸਟੋਰ ਤੋਂ ਹੱਟਾ ਦਿੱਤੇ ਗਏ ਸਨ ਪਰ ਉੱਥੇ ਹੀ ਹੁਣ ਦੇਸ਼ ਵਿਚ ਟਿਕ-ਟੋਕ ਬੈਨ ਹੋਣ ਤੋਂ ਬਾਅਦ ਯੂਜ਼ਰਾਂ ਨੇ ਇਸ ਦੀ ਥਾਂ ਨਵਾਂ ਭਾਰਤ ਵਿਚ ਬਣਿਆ ਐਪ ਲੱਭ ਲਿਆ ਹੈ ਜਿਸ ਦਾ ਨਾਮ ‘ਚਿੰਗਾਰੀ’ (ਐਪ) ਹੈ।

Chingari, the new alternative of TikTok garners over 100,000 ...

ਟਿਕ-ਟੋਕ ਦੀ ਭਾਰਤ ਵਿਚੋਂ ਛੁੱਟੀ ਹੋਣ ਮਗਰੋਂ ਗੂਗਲ ਪਲੇਅ ਸਟੋਰ ਉੱਤੇ ਚਿੰਗਾਰੀ ਐਪ ਨੇ ਧੂਮ ਮਚਾਈ ਹੋਈ ਹੈ ਅਤੇ ਬੀਤੇ ਦਿਨ ਇਹ ਇਕ ਘੰਟੇ ਵਿਚ ਲਗਭਗ ਇਕ ਲੱਖ ਵਾਰ ਡਾਊਨਲੋਡ ਕੀਤਾ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਹੁਣ ਤੱਕ ਇਹ 50 ਲੱਖ ਲੋਕਾਂ ਦੁਆਰਾ ਇੰਸਟਾਲ ਕੀਤਾ ਜਾ ਚੁੱਕਿਆ ਹੈ। ਚਿੰਗਾਰੀ ਐਪ ਵਿਚ ਯੂਜ਼ਰ ਵੀਡੀਓ ਅਪਲੋਡ ਅਤੇ ਡਾਊਨਲੋਡ ਕਰਨ ਦੇ ਨਾਲ ਆਪਣੇ ਦੋਸਤਾਂ ਨਾਲ ਗੱਲਬਾਤ ਵੀ ਕਰ ਸਕਦੇ ਹਨ। ਚਿੰਗਾਰੀ ਐਪ ਉੱਤੇ ਵਟਸਐਪ ਸਟੇਟਸ, ਵੀਡੀਓ, ਆਡਿਓ ਕਲੀਪਸ, GIF ਸਟੀਕਰ ਅਤੇ ਫੁਟੇਜ ਦੇ ਨਾਲ ਕ੍ਰਿਏਟੀਵੀਟੀ ਕੀਤੀ ਜਾ ਸਕਦੀ ਹੈ। ਇਹ ਐਪ ਬੈਂਗਲੁਰੂ ਦੇ ਪ੍ਰੋਗਰਾਮਰਜ਼ ਬਿਸਵਤਮਾ ਨਾਇਕ ਅਤੇ ਸਿਧਾਰਥ ਗੌਤਮ ਦੁਆਰਾ ਬਣਾਇਆ ਗਿਆ ਹੈ। ਯੂਜ਼ਰਾਂ ਨੂੰ ਇਸ ਵਿਚ ਨੌ ਭਾਸ਼ਾਵਾਂ ਮਿਲਦੀਆਂ ਹਨ ਜਿਸ ਵਿਚ ਹਿੰਦੀ, ਬੰਗਲਾ, ਗੁਜਰਾਤੀ, ਮਰਾਠੀ, ਕੱਨੜ, ਪੰਜਾਬੀ, ਤੇਲਗੂ, ਤਮਿਲ ਅਤੇ ਮਲਿਆਲਮ ਸ਼ਾਮਲ ਹੈ। ਐਪ ਕ੍ਰਿਏਟ ਕਰਨ ਵਾਲੇ ਸਿਧਾਰਥ ਗੌਤਮ ਦਾ ਕਹਿਣਾ ਹੈ ਕਿ ਚਿੰਗਾਰੀ ਐਪ ਟਿਕ-ਟੋਕ ਨਾਲੋਂ ਵਧੀਆਂ ਆਪਸ਼ਨ ਹੈ। ਉੱਥੇ ਹੀ ਭਾਰਤ ਵਿਚੋਂ ਟਿਕ-ਟੋਕ ‘ਤੇ ਪਾਬੰਦੀ ਮਗਰੋਂ ਚਿੰਗਾਰੀ ਐਪ ਨੇ ਗੂਗਲ ਪਲੇਅ ਸਟੋਰ ਉੱਤੇ ਟੋਪ ਟ੍ਰੇਡਿੰਗ ਵਿਚ ਥਾਂ ਬਣਾ ਲਈ ਹੈ। ਦੱਸ ਦਈਏ ਕਿ ਬੈਨ ਹੋਣ ਮਗਰੋਂ ਜਿੱਥੇ ਟਿਕ-ਟੋਕ ਇਕ ਪਾਸੇ ਗੂਗਲ ਅਤੇ ਐਪਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਉੱਥੇ ਹੀ ਹੁਣ ਯੂਜ਼ਰਾਂ ਦੇ ਮੋਬਾਇਲਾਂ ਵਿਚ ਪਹਿਲਾਂ ਤੋਂ ਇੰਸਟਾਲ ਇਸ ਐਪ ਨੇ ਪੂਰੀ ਤਰ੍ਹਾ ਕੰਮ ਕਰਨਾ ਬੰਦ ਕਰ ਦਿੱਤਾ ਹੈ।

LEAVE A REPLY