ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੀਤੇ 15 ਅਗਸਤ ਨੂੰ ਐਮਐਸ ਧੋਨੀ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਧੋਨੀ ਦੇ ਸੰਨਿਆਸ ਲੈਣ ਦੀ ਖਬਰ ਅਜੇ ਸਾਹਮਣੇ ਆਈ ਹੀ ਸੀ, ਇਸੇ ਵਿਚਾਲੇ ਇਕ ਹੋਰ ਵੱਡੇ ਕ੍ਰਿਕਟਰ ਸੁਰੇਸ਼ ਰੈਨਾ ਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵੀਦ ਕਹਿਣ ਦੀ ਘੋਸ਼ਣਾ ਕਰ ਦਿੱਤੀ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ।

ਦੋਵੇਂ ਕ੍ਰਿਕਟਰਾਂ ਨੇ ਇਸ ਤਰ੍ਹਾਂ ਸੰਨਿਆਸ ਲੈ ਕੇ ਕ੍ਰਿਕਟ ਪ੍ਰੇਮੀਆਂ ਅਤੇ ਆਪਣੇ ਪ੍ਰਸ਼ੰਸਕਾ ਨੂੰ ਹੈਰਾਨ ਕਰ ਦਿੱਤਾ ਹੈ। ਰੈਨਾ ਹਮੇਸ਼ਾ ਤੋਂ ਧੋਨੀ ਨੂੰ ਆਪਣਾ ਦੋਸਤ ਅਤੇ ਗੁਰੂ ਮੰਨਦੇ ਆਏ ਹਨ। ਸੋਸ਼ਮ ਮੀਡੀਆ ਉੱਤੇ ਦੋਵੇਂ ਦੇ ਰਿਟਾਇਰਮੈਂਟ ਐਲਾਨ ਤੋਂ ਬਾਅਦ ਲੋਕਾਂ ਦੇ ਖੂਬ ਰਿਐਕਸ਼ਨ ਆ ਰਹੇ ਹਨ। ਹਾਲਾਂਕਿ ਸੁਰੇਸ਼ ਰੈਨਾ ਵੀ ਐਮਐਸ ਧੋਨੀ ਦੀ ਤਰ੍ਹਾਂ ਟੀ-20 ਕ੍ਰਿਕਟ ਵਿਚ ਚੇਨੰਈ ਸੁਪਰ ਕਿੰਗਜ਼(ਸੀਐਸਕੇ) ਲਈ ਖੇਡਦੇ ਨਜ਼ਰ ਆਉਣਗੇ। ਇਸੇ ਵਿਚਾਲੇ ਚੇਨੰਈ ਸੁਪਰਕਿੰਗਜ਼ ਨੇ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਵਿਚ ਐਮਐਸ ਧੋਨੀ ਅਤੇ ਸੁਰੇਸ਼ ਰੈਨਾ ਇਕ-ਦੂਜੇ ਨੂੰ ਗਲੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਹ ਵੀਡੀਓ ਦੋਵਾਂ ਦੀ ਰਿਟਾਇਰਮੈਂਟ ਦੇ ਐਲਾਨ ਤੋਂ ਬਾਅਦ ਦੀ ਹੈ ਜਿਸ ਨੂੰ ਸੀਐਸਕੇ ਨੇ ਆਪਣੇ ਟਵੀਟਰ ਹੈਂਡਲ ਉੱਤੇ ਸ਼ੇਅਰ ਕੀਤਾ ਹੈ।  ਦੱਸ ਦਈਏ ਕਿ ਜਿੱਥੇ ਧੋਨੀ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਕ੍ਰਿਕਟ ਮੈਚ 2004 ਵਿਚ ਖੇਡਿਆ ਸੀ, ਉੱਥੇ ਹੀ ਸੁਰੇਸ਼ ਰੈਨਾ ਨੇ ਆਪਣੇ ਇੰਟਰਨੈਸ਼ਨਲ ਕਰਿਅਰ ਦੀ ਸ਼ੁਰੂਆਤ 2005 ਵਿਚ ਪਹਿਲਾ ਮੈਚ ਖੇਡ ਕੇ ਕੀਤੀ ਸੀ। ਰੈਨਾ ਨੇ ਭਾਰਤ ਲਈ 18 ਟੈਸਟ ਮੈਚ, 226 ਵਨ-ਡੇ ਅਤੇ 78 ਟੀ-20 ਇੰਟਰਨੈਸ਼ਨਲ ਮੈਚ ਖੇਡੇ ਹਨ। ਉਨ੍ਹਾਂ ਨੂੰ ਭਾਰਤ ਦੇ ਸਫਲ ਕ੍ਰਿਕਟਰਾਂ ਵਿਚ ਗਿਣਿਆ ਜਾਂਦਾ ਹੈ। ਰੈਨਾ ਅਤੇ ਧੋਨੀ ਦੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵੀਦਾ ਕਹਿਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲੋਕਾਂ ਦੇ ਖੂਬ ਰਿਐਕਸ਼ਨ ਵੇਖਣ ਨੂੰ ਮਿਲ ਰਹੇ ਹਨ।

LEAVE A REPLY