ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਕੋਰੋਨਾ ਕਰਕੇ ਕੀਤੇ ਗਏ ਲਾਕਡਾਊਨ ਵਿਚਾਲੇ ਪਿਛਲੇ ਦਿਨਾਂ ਵਿਚ ਇਤਿਹਾਸਿਕ ਸਿਰੀਅਲ ਰਮਾਇਣ ਦਾ ਪ੍ਰਸਾਰਨ ਸ਼ੁਰੂ ਹੋਇਆ ਹੈ ਜਿਸ ਨੂੰ ਲੋਕਾਂ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ ਪਰ ਰਾਮਾਇਣ ਵਿਚ ਇਕ ਅਜਿਹਾ ਅਦਾਕਾਰ ਵੀ ਹੈ ਜਿਸ ਨੇ ਕਈਂ ਕਿਰਦਾਰ ਇਸ ਸਿਰੀਅਲ ਵਿਚ ਨਿਭਾਏ ਹਨ ਅਤੇ ਉਸ ਨੂੰ ਅੱਜ ਜਾ ਕੇ ਪਹਿਚਾਣ ਮਿਲੀ ਹੈ।

ਰਮਾਇਣ ਵਿਚ ਕਈਂ ਰੋਲ ਨਿਭਾ ਚੁੱਕੇ ਇਸ ਐਕਟਰ ਦਾ ਨਾਮ ਅਸਲਮ ਖਾਨ ਹੈ ਜਿਸ ਨੇ ਇਸ ਸਿਰੀਅਲ ਵਿਚ ਰਿਸ਼ੀ ਮੁਨੀ ਤੋਂ ਲੈ ਕੇ ਰਾਕਸ਼ਸ਼ ਤੱਕ ਦਾ ਰੋਲ ਨਿਭਾਇਆ ਹੈ। ਕੁੱਝ ਦਿਨ ਪਹਿਲਾਂ ਅਸਲਮ ਦੇ ਬੇਟੇ ਜੈਗਮ ਨੇ ਟਵੀਟ ਕਰਕੇ ਆਪਣੇ ਪਿਤਾ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੁਆਰਾ ਨਿਭਾਏ ਕਈਂ ਕਿਰਦਾਰਾਂ ਬਾਰੇ ਦੱਸਿਆ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ”ਮੈਨੂੰ ਕਾਫ਼ੀ ਮਾਨ ਹੈ ਕਿ ਦੂਰਦਰਸ਼ਨ ਉੱਤੇ ਰਮਾਇਣ ਦਾ ਫਿਰ ਤੋਂ ਟੈਲੀਕਾਸਟ ਹੋ ਰਿਹਾ ਹੈ। ਮੇਰੇ ਪਿਤਾ ਸਰ ਅਸਲਮ ਖਾਨ ਨੇ ਇਸ ਸ਼ੋਅ ਵਿਚ ਕਈ ਵੱਡੇ ਸਪੋਰਟਿੰਗ ਰੋਲਜ਼ ਨਿਭਾਏ। ਰਮਾਇਣ ਦੀ ਟੀਮ ਨੂੰ ਬੇਹਦ ਸ਼ੁਕਰੀਆ”। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਸਲਮ ਖਾਨ ਨੇ ਰਮਾਇਣ ਵਿਚ ਕੇਵਟ ਦੇ ਸੈਨਾਪਤੀ, ਸਮੁੰਦਰ ਦੇਵਤਾ, ਰਿਸ਼ੀ, ਰਾਕਸ਼ਸ਼, ਪ੍ਰਜਾ, ਸੀਤਾ ਸਵੈਮਵਰ ਦਾ ਰੋਲ ਨਿਭਾਇਆ। ਇਸ ਤੋਂ ਉਹ ਇਲਾਵਾ ਦਸ਼ਰਥ ਦੇ ਨਾਲ ਵੀ ਸਕਰੀਨ ਉੱਤੇ ਵੇਖੇ ਜਾ ਚੁੱਕੇ ਹਨ। ਉਨ੍ਹਾਂ ਦਾ ਇਨ੍ਹੀ ਦਿਨੀਂ ਯੂ-ਟਿਊਬ ਉੱਤੇ ਇਕ ਇੰਟਰਵਿਊ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਕਹਿੰਦੇ ਹਨ ਕਿ ਉਹ ਪਹਿਲਾਂ ਐਕਟੀਗ ਦੇ ਖੇਤਰ ਵਿਚ ਨਹੀਂ ਜਾਣਾ ਚਾਹੁੰਦੇ ਸਨ। ਉਨ੍ਹਾਂ ਦੀ ਰੇਲਵੇ ਦੀ ਨੌਕਰੀ ਲੱਗ ਗਈ ਸੀ ਪਰ ਉਨ੍ਹਾਂ ਨੇ ਨੌਕਰੀ ਜੁਆਇੰਨ ਨਹੀਂ ਕੀਤੀ ਅਤੇ ਪ੍ਰਾਇਵੇਟ ਨੌਕਰੀ ਦੇ ਚੱਕਰਾਂ ਵਿਚ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਅਕਾਊਂਟ ਨਾਲ ਜੁੜੀ ਇਕ ਨੌਕਰੀ ਵੀ ਕੀਤੀ ਅਤੇ ਫਿਰ ਵਿਕਰਮ ਬੇਤਾਲ ਦੇ ਸੈਟ ਉੱਤੇ ਕੰਮ ਕੀਤਾ ਤੇ ਬਾਅਦ ਵਿਚ ਅਸਲਮ ਖਾਨ ਨੂੰ ਰਮਾਇਣ ਵਿਚ ਕੰਮ ਕਰਨ ਦਾ ਮੌਕਾ ਮਿਲਿਆ।

LEAVE A REPLY