ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅੱਜ ਬੁੱਧਵਾਰ ਨੂੰ ਬਾਲੀਵੁੱਡ ਦੇ ਮਸ਼ਹੂਰ ਆਦਾਕਾਰ ਆਮਿਰ ਖਾਨ ਲਈ ਰਾਹਤ ਭਰੀ ਖਬਰ ਆਈ ਹੈ। ਦਰਅਸਲ ਆਮਿਰ ਖਾਨ ਦੇ ਸਟਾਫ ਦੇ ਕੁੱਲ 7 ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਮਾਤਾ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਪਾਈ ਗਈ ਹੈ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ ਹੈ।

ਆਮਿਰ ਖਾਨ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ”ਸੱਭ ਨੂੰ ਹੈਲੋ, ਮੈ ਸੱਭ ਨੂੰ ਇਹ ਦੱਸਦੇ ਹੋਏ ਬਹੁਤ ਰਾਹਤ ਮਹਿਸੂਸ ਕਰ ਰਿਹਾ ਹਾਂ ਕਿ ਅੰਮੀ ਕੋਵਿਡ-19 ਨੈਗੇਟਿਵ ਹੈ। ਤੁਹਾਡੀਆਂ ਪ੍ਰਾਥਨਾਵਾਂ ਅਤੇ ਸ਼ੁਭ ਕਾਮਨਾਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ”। ਦਰਅਸਲ ਸਟਾਫ ਦੇ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਆਮਿਰ ਖਾਨ ਅਤੇ ਉਨ੍ਹਾਂ ਦੀ ਫੈਮਿਲੀ ਮੈਂਬਰਾਂ ਦਾ ਟੈਸਟ ਕਰਵਾਇਆ ਗਿਆ ਸੀ ਜਿਸ ਦੀ ਰਿਪੋਰਟ ਨੈਗੇਟਿਵ ਪਾਈ ਗਈ ਸੀ ਅਤੇ ਕੇਵਲ ਉਨ੍ਹਾਂ ਦੀ ਮਾਤਾ ਜੀ ਦੀ ਰਿਪੋਰਟ ਆਉਣੀ ਬਾਕੀ ਸੀ ਜੋ ਕਿ ਅੱਜ ਨੈਗੇਟਿਵ ਆਈ ਹੈ।

ਦੱਸ ਦਈਏ ਕਿ ਆਮਿਰ ਖਾਨ ਨੇ 30 ਜੂਨ ਨੂੰ ਟਵੀਟਰ ਉੱਤੇ ਜਾਣਕਾਰੀ ਦਿੱਤੀ ਸੀ ਕਿ ”ਮੇਰੇ ਸਟਾਫ ਦੇ ਕੁੱਝ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੂੰ ਤੁਰੰਤ ਕੁਆਰੰਟਿਨ ਕਰ ਦਿੱਤਾ ਗਿਆ ਹੈ। ਬੀਐਮਸੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਈਆਂ। ਮੈ ਬੀਐਮਸੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਉਹ ਮੇਰੇ ਸਟਾਫ ਦੀ ਚੰਗੀ ਦੇਖਭਾਲ ਕਰ ਰਹੇ ਹਨ। ਨਾਲ ਹੀ ਪੂਰੀ ਸੋਸਾਇਟੀ ਨੂੰ ਸੈਨਾਟਾਈਜ਼ ਅਤੇ ਡਿਸਇਫੈਕਟ ਕਰ ਰਹੇ ਹਨ। ਸਾਡੇ ਸਾਰਿਆਂ ਦਾ ਵੀ ਕੋਰੋਨਾ ਟੈਸਟ ਹੋਇਆ ਜੋ ਕਿ ਨੈਗਟਿਵ ਆਇਆ ਹੈ। ਹੁਣ ਮੈ ਆਪਣੀ ਮਾਂ ਦਾ ਕੋਰੋਨਾ ਟੈਸਟ ਕਰਵਾਵਾਂਗਾ। ਉਹ ਆਖਰੀ ਮੈਂਬਰ ਹਨ ਜਿਨ੍ਹਾਂ ਦਾ ਕੋਰੋਨਾ ਟੈਸਟ ਹੋਣਾ ਬਾਕੀ ਹੈ। ਕ੍ਰਿਪਾ ਕਰਕੇ ਪ੍ਰਾਥਨਾ ਕਰੋ ਕਿ ਮੇਰੀ ਮਾਂ ਦਾ ਕੋਰੋਨਾ ਟੈਸਟ ਨੈਗੇਟਿਵ ਨਿਕਲੇ”।

LEAVE A REPLY