ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਮਹਾਂਮਾਰੀ ਕਰਕੇ ਸਰਕਾਰ ਵੱਲੋਂ ਅਜੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ ਪਰ ਬਾਵਜੂਦ ਇਸ ਦੇ ਗੁਰਦਾਸਪੁਰ ਦੇ ਬਟਾਲਾ ਦਾ ਇਕ ਪ੍ਰਾਇਵੇਟ ਸਕੂਲ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਧੜੱਲੇ ਨਾਲ ਚੱਲ ਰਿਹਾ ਹੈ ਅਤੇ ਸਕੂਲ ਦੁਆਰਾ ਪਿਛਲੇ 2 ਦਿਨਾਂ ਤੋਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ। ਉੱਥੇ ਹੀ ਜਦੋਂ ਮੀਡੀਆ ਦੀ ਟੀਮ ਸਕੂਲ ਵਿਚ ਪਹੁੰਚੀ ਤਾਂ ਜ਼ਿਆਦਾਤਰ ਸਟਾਫ ਸਕੂਲ ਛੱਡ ਕੇ ਭੱਜਦਾ ਨਜ਼ਰ ਆਇਆ ।

ਦਰਅਸਲ ਸਕੂਲ ਵਿਚ ਪ੍ਰੀਖਿਆ ਦੇ ਰਹੇ ਬੱਚੇ ਬਹੁਤ ਹੀ ਛੋਟੇ ਹਨ,ਜਾਂ ਫਿਰ ਇੰਝ ਕਹਿ ਲਈਏ ਕਿ ਐਲਕੇਜੀ, ਯੂਕੇਜੀ ਦੇ ਬੱਚਿਆਂ ਨੂੰ ਪੇਪਰ ਦੇਣ ਲਈ ਸਕੂਲ ਬੁਲਾਇਆ ਗਿਆ ਸੀ। ਉੱਥੇ ਹੀ ਇਸ ਸਬੰਧੀ ਜਦੋਂ ਬੱਚਿਆਂ ਦਾ ਮਾਪਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਕੂਲ ਵੱਲੋਂ ਮੈਸੇਜ ਆਇਆ ਸੀ ਕਿ ਬੱਚਿਆਂ ਨੂੰ ਪ੍ਰੀਖਿਆ ਲਈ ਭੇਜਿਆ ਜਾਵੇ ਜਿਸ ਕਰਕੇ ਅਸੀ ਆਪਣੇ ਬੱਚਿਆਂ ਨੂੰ ਸਕੂਲ ਭੇਜਿਆ ਹੈ। ਮਾਪਿਆ ਮੁਤਾਬਕ ਸਾਡੇ ਬੱਚਿਆਂ ਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਵੀ ਖਤਰਾ ਹੈ ਪਰ ਸਾਡੇ ਕੋਲ ਆਨਲਾਈਨ ਸਟੱਡੀ ਲਈ ਵਧੀਆਂ ਫੋਨ ਨਹੀਂ ਹਨ ਅਤੇ ਨਾ ਨਹੀਂ ਭਰਨ ਲਈ ਸਕੂਲ ਫੀਸ। ਮਾਪਿਆ ਨੇ ਦੱਸਿਆ ਕਿ ਸਕੂਲ ਪ੍ਰਬੰਧਕ ਸਾਨੂੰ ਫੀਸ ਭਰਨ ਅਤੇ ਬੱਚਿਆਂ ਨੂੰ ਸਕੂਲ ਭੇਜਣ ਲਈ ਮਜ਼ਬੂਰ ਕਰ ਰਹੇ ਹਨ ਜਿਸ ਕਰਕੇ ਸਾਨੂੰ ਆਪਣੇ ਬੱਚੇ ਸਕੂਲ ਭੇਜਣੇ ਪੈ ਰਹੇ ਹਨ।

ਦੂਜੇ ਪਾਸੇ ਜਦੋਂ ਸਕੂਲ ਦੀ ਪ੍ਰਿੰਸੀਪਲ ਤੋਂ ਸਕੂਲ ਖੋਲ੍ਹਣ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ”ਅਸੀ ਉਹੀ ਬੱਚੇ ਸਕੂਲ ਬੁਲਾਏ ਹਨ ਜਿਨ੍ਹਾਂ ਕੋਲ ਆਨਲਾਈਨ ਸਟੱਡੀ ਲਈ ਮੋਬਾਇਲ ਫੋਨ ਨਹੀਂ ਹਨ”। ਪ੍ਰਿੰਸੀਪਲ ਨੇ ਦਾਅਵਾ ਕੀਤਾ ਕਿ ਮਾਪਿਆਂ ਦੇ ਕਹਿਣ ਉੱਤੇ ਹੀ ਬੱਚਿਆਂ ਨੂੰ ਸਕੂਲ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਨੇ ਫੀਸ ਮੰਗਣ ਵਾਲੀ ਗੱਲ ਨੂੰ ਵੀ ਨਿਕਾਰਿਆ ਹੈ। ਹਦਾਇਤਾਂ ਸੰਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਪ੍ਰਿੰਸੀਪਲ ਨੇ ਕਿਹਾ ਕਿ ਪੰਜਾਬ ਸਰਕਾਰ ਜਾਂ ਫਿਰ ਸਿੱਖਿਆ ਵਿਭਾਗ ਦਾ ਸਕੂਲ ਖੋਲ੍ਹਣ ਸੰਬੰਧੀ ਸਾਡੇ ਕੋਲ ਆਰਡਰ ਨਹੀਂ ਹੈ।

LEAVE A REPLY