ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਲਗਾਤਾਰ 2 ਮਹੀਨੇ ਦੇ ਇੰਤਜਾਰ ਮਗਰੋਂ ਸੋਮਵਾਰ ਨੂੰ ਪੂਰੇ ਦੇਸ਼ ਵਿਚ ਘਰੇਲੂ ਹਵਾਈ ਉਡਾਣਾਂ ਸ਼ੁਰੂ ਹੋ ਗਈਆਂ ਹਨ ਪਰ ਇਸੇ ਵਿਚਾਲੇ ਯਾਤਰੀਆਂ ਵਿਚ ਵੀ ਕੋਰੋਨਾ ਦੇ ਦਸਤਕ ਦੇ ਦਿੱਤੀ ਹੈ। ਦਰਅਸਲ ਦਿੱਲੀ ਤੋਂ ਲੁਧਿਆਣਾ ਆਈ ਫਲਾਈਟ ਵਿਚ ਯਾਤਰਾ ਕਰਨ ਵਾਲਾ ਇਕ ਯਾਤਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ ਜਿਸ ਤੋਂ ਬਾਅਦ ਸਾਰੇ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ 14 ਦਿਨ ਲਈ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਏਅਰ ਇੰਡੀਆ ਦੀ ਫਲਾਈਟ ਰਾਹੀਂ ਉਕਤ ਵਿਅਕਤੀ 25 ਮਈ ਨੂੰ ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ ਉੱਤੇ ਪਹੁੰਚਿਆਂ ਸੀ। ਦਿੱਲੀ ਵਾਸੀ 50 ਸਾਲਾਂ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ ‘ਚ ਭੇਜ ਦਿੱਤਾ ਗਿਆ ਸੀ ਜਿੱਥੇ 116 ਲੋਕਾਂ ਦੀ ਜਾਂਚ ਹੋਈ ਅਤੇ ਇਨ੍ਹਾਂ ਵਿਚੋਂ 114 ਦੀ ਰਿਪੋਰਟ ਮਿਲੀ ਹੈ ਜਿਨ੍ਹਾਂ ਵਿਚੋਂ ਇਹ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਉੱਥੇ ਹੀ ਏਅਰ ਇੰਡੀਆ ਨੇ ਦੱਸਿਆ ਹੈ ਕਿ ”ਕੋਰੋਨਾ ਪਾਜ਼ੀਟਿਵ ਮਿਲਿਆ ਯਾਤਰੀ ਅਲਾਇੰਸ ਏਅਰ ਦੇ ਸੁਰੱਖਿਆ ਵਿਭਾਗ ਵਿਚ ਕੰਮ ਕਰਦਾ ਹੈ। ਯਾਤਰੀ ਪੇਡ ਟਿਕਟ ਉੱਤੇ ਹਵਾਈ ਯਾਤਰਾ ਕਰ ਰਿਹਾ ਸੀ ਹੁਣ ਇਸ ਫਲਾਈਟ ਦੇ ਸਾਰੇ ਯਾਤਰੀ ਸੂਬੇ ਦੇ ਨਿਯਮਾਂ ਤਹਿਤ ਕੁਆਰੰਟੀਨ ਵਿਚ ਹਨ”। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਇੰਡੀਗੋ ਦੀ ਚੇਨੰਈ ਤੋਂ ਤਾਮਿਲਨਾਡੂ ਦੇ ਕੋਇੰਬਟੂਰ ਜਾ ਰਹੀ ਉਡਾਣ ਵਿਚ ਇਕ ਯਾਤਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ ਜਿਸ ਤੋਂ ਬਾਅਦ ਕੰਪਨੀ ਨੇ ਸਾਰੇ ਕਰੂ ਮੈਂਬਰਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਹੈ। ਘਰੇਲੂ ਹਵਾਈ ਸੇਵਾ ਸ਼ੁਰੂ ਹੋਣ ਤੋਂ ਬਾਅਦ ਕੋਰੋਨਾ ਪਾਜ਼ੀਟਿਵ ਪਾਇਆ ਜਾਣ ਵਾਲਾ ਇਹ ਪਹਿਲਾ ਯਾਤਰੀ ਹੈ। ਇੰਡੀਗੋ ਨੇ ਇਕ ਬਿਆਨ ਵਿਚ ਕਿਹਾ ਹੈ ਕਿ 25 ਮਈ ਨੂੰ ਚੇਨੰਈ ਤੋਂ ਕੋਇੰਟਬੂਰ ਜਾਣ ਵਾਲੀ ਉਡਾਣ ਸੰਖਿਆ 6ਈ381 ਵਿਚ ਯਾਤਰਾ ਕਰਨ ਵਾਲਾ ਇਕ ਯਾਤਰੀ 25 ਮਈ ਦੀ ਸ਼ਾਮ ਨੂੰ ਕੋਵਿਡ 19 ਨਾਲ ਸੰਕਰਮਿਤ ਪਾਇਆ ਗਿਆ ਹੈ ਜੋ ਕਿ ਕੋਇੰਟਬੂਰ ਦੇ ਈਐਸਆਈ ਹਸਪਤਾਲ ਵਿਚ ਕੁਆਰੰਟੀਨ ਹੈ।

LEAVE A REPLY