ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਅੱਜ ਸ਼ਨਿਵਾਰ ਨੂੰ ਸ੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ। ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ‘ਤੇ ਜਮ ਕੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਹਮੇਅੱਜ ਸ਼ਨਿਵਾਰ ਨੂੰ ਸ੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈਸ਼ਾ ਸੂਬੇ ਦੇ ਕਿਸਾਨਾਂ ਨਾਲ ਖੜ੍ਹਿਆ ਹੈ ਅਤੇ ਸਰਕਾਰ ਦੁਆਰਾ ਕਿਸਾਨਾਂ ਦੇ ਉੱਤੇ ਬਿਜਲੀ ਦੇ ਬਿੱਲ ਲਗਾਉਣ ਦਾ ਜਮ ਕੇ ਵਿਰੋਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਸੂਬੇ ਵਿਚ ਹੋਏ ਬੀਜ ਘੁਟਾਲੇ ਅਤੇ ਫੜੀ ਗਈ ਨਕਲੀ ਸ਼ਰਾਬ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ।

Sukhbir Badal also demands CBI probe in Seed Scam,

ਸੁਖਬੀਰ ਬਾਦਲ ਨੇ ਕਿਹਾ ਹੈ ਕਿ ”ਪੰਜਾਬ ਸਰਕਾਰ ਨੇ ਅਸਿੱਧੇ ਤਰੀਕੇ ਨਾਲ ਕਿਸਾਨਾਂ ਦੀ ਟਿਊਬਵੈੱਲਾਂ ਉੱਤੇ ਬਿਲ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਅਕਾਲੀ ਦਲ ਨੇ ਸਖਤ ਨੋਟਿਸ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 2002 ਵਿਚ ਵੀ ਕਿਸਾਨਾਂ ਦੀ ਮੋਟਰਾ ‘ਤੇ ਬਿੱਲ ਲਗਾਏ ਸਨ ਅਤੇ ਇਸੇ ਸਾਜ਼ਿਸ ਤਹਿਤ ਉਹ ਹੁਣ ਵੀ ਅਜਿਹਾ ਕਰਨਾ ਚਾਹੁੰਦੇ ਹਨ ਜਿਸ ਨੂੰ ਸ਼ੋਮਣੀ ਅਕਾਲੀ ਦਲ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਪਾਰਟੀ ਕਿਸਾਨਾਂ ਦੀ ਲੜਾਈ ਨੂੰ ਖੁਦ ਲੜੇਗੀ”। ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਸੂਬੇ ਵਿਚ ਹੋਏ ਬੀਜ਼ ਘੁਟਾਲੇ ਉੱਤੇ ਬੋਲਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਸਪੋਰਟ ਦੁਆਰਾ ਨਕਲੀ ਬੀਜ਼ ਵੇਚ ਕੇ ਕਿਸਾਨਾਂ ਦੀ ਪਿੱਠ ਛੂਰਾ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਨਕਲੀ ਬੀਜ਼ ਕੇਵਲ ਪੰਜਾਬ ‘ਚ ਹੀ ਨਹੀਂ ਬਲਕਿ ਗੁਆਂਢੀ ਸੂਬਿਆਂ ਵਿਚ ਵੀ ਵੇਚਿਆ ਗਿਆ ਹੈ ਅਤੇ ਇਸ ਮਾਮਲੇ ਵਿਚ ਇਨਸਾਫ ਉਦੋਂ ਹੀ ਮਿਲ ਸਕਦਾ ਹੈ ਜਦੋਂ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਐਸਆਈਟੀ ਦੀ ਥਾਂ ਸੀਬੀਆਈ ਦੁਆਰਾ ਜਾਂਚ ਕਰਵਾਈ ਜਾਵੇ ਕਿਉਂਕਿ ਹੁਣ ਇਹ ਇੰਟਰ-ਸਟੇਟ ਮਾਮਲਾ ਬਣ ਗਿਆ ਹੈ। ਇਸਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਹਜ਼ਾਰਾਂ ਕਰੋੜਾਂ ਰੁਪਏ ਦੀ ਨਕਲੀ ਸ਼ਰਾਬ ਦੀਆਂ ਫੈਕਟੀਆਂ ਫੜੀਆਂ ਗਈਆਂ ਹਨ ਜੋ ਕਿ ਕਾਂਗਰਸ ਨਾਲ ਸੰਬੰਧਤ ਲੋਕਾਂ ਦੀਆਂ ਹਨ ਜਿਸ ਕਰਕੇ ਪੰਜਾਬ ਦੇ 5600 ਕਰੋੜ ਰੁਪਏ ਦੇ ਖਜ਼ਾਨੇ ਦੀ ਲੁੱਟ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਬਣੀ ਇਸ ਨਕਲੀ ਸ਼ਰਾਬ ਦੀਆਂ ਪੇਟੀਆਂ ਹਰਿਆਣਾ ਵਿਚ ਵੀ ਫੜੀਆਂ ਗਈਆਂ ਹਨ ਇਸ ਕਰਕੇ ਇਹ ਇੰਟਰ-ਸਟੇਟ ਮਾਮਲਾ ਹੋ ਗਿਆ ਹੈ ਜਿਸ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ। ਸੁਖਬੀਰ ਬਾਦਲ ਨੇ ਪੰਜਾਬ ‘ਚ ਰਾਸ਼ਨ ਵੰਡਣ ਦੇ ਮਾਮਲੇ ਉੱਤੇ ਵੀ ਕਾਂਗਰਸ ‘ਤੇ ਹਮਲਾ ਬੋਲਿਆ ਹੈ। ਸੁਖਬੀਰ ਬਾਦਲ ਅਨੁਸਾਰ ਕੇਂਦਰ ਸਰਕਾਰ ਦੁਆਰਾ ਭੇਜਿਆ ਗਿਆ ਰਾਸ਼ਨ ਗਰੀਬਾਂ ਨੂੰ ਨਹੀਂ ਮਿਲ ਨਹੀਂ ਰਿਹਾ ਹੈ ਬਲਕਿ ਅੱਧ ਤੋਂ ਜ਼ਿਆਦਾ ਰਾਸ਼ਨ ਕਾਂਗਰਸ ਦੇ ਸਰੰਪਚਾਂ ਤੇ ਐਮਸੀਆਂ ਕੋਲ ਜਾ ਰਿਹਾ ਹੈ। ਇਸ ਲਈ ਅਕਾਲੀ ਦਲ ਪੀਐਮ ਮੋਦੀ ਨੂੰ ਚਿੱਠੀ ਲਿਖ ਕੇ ਕੇਂਦਰ ਦੁਆਰਾ ਭੇਜੇ ਗਏ ਰਾਸ਼ਨ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕਰੇਗਾ। ਪੰਜਾਬ ਸਰਕਾਰ ਦੁਆਰਾ ਮੈਡੀਕਲ ਕਾਲਜਾਂ ਦੀ ਫੀਸ 70 ਫੀਸਦੀ ਵਧਾਉਣ ਦੇ ਮਾਮਲੇ ਉੱਤੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਇਸ ਫੈਸਲੇ ਨੂੰ ਫੋਰੀ ਤੌਰ ਤੇ ਵਾਪਸ ਲਿਆ ਜਾਣਾ ਚਾਹੀਦਾ ਹੈ।

LEAVE A REPLY