ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਹੁਸ਼ਿਆਰਪੁਰ ਦੇ ਟਾਂਡਾ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਇੱਥੋਂ ਦੇ ਇਕ ਪਿੰਡ ਵਿਚ ਠੀਕਰੀ ਪਹਿਰਾ ਦੇ ਰਹੇ ਲੋਕਾਂ ਨੂੰ ਇਕ ਸਖਸ਼ ਪਿੰਡ ‘ਚ ਵੜਨ ਤੋਂ ਰੋਕਣਾ ਇਸ ਕਦਰ ਭਾਰੀ ਪੈ ਗਿਆ ਕਿ ਉਨ੍ਹਾਂ ਨੂੰ ਇਸ ਦੀ ਕੀਮਤ ਗੋਲੀਆ ਖਾ ਕੇ ਚੁਕਾਉਣੀ ਪਈ ਹੈ। ਇਸ ਪੂਰੀ ਘਟਨਾ ਵਿਚ ਦੋ ਪਿੰਡ ਵਾਸੀ ਜਖਮੀ ਹੋ ਗਏ ਹਨ।

Man injured in Lakhimpur firing - Pratidin Time

ਜਾਣਕਾਰੀ ਮੁਤਾਬਕ ਟਾਂਡਾ ਉੜਮੜ ਦੇ ਅਧੀਨ ਆਉਂਦੇ ਪਿੰਡ ਕਾਂਧਲਾ ਜੱਟਾਂ ਵਿਚ ਪਿੰਡ ਵਾਸੀਆਂ ਨੇ ਠੀਕਰੀ ਪਹਿਰਾ ਲਗਾਇਆ ਹੋਇਆ ਸੀ ਅਤੇ ਕੋਰੋਨਾ ਦੇ ਪ੍ਰਕੋਪ ਨੂੰ ਵੇਖਦਿਆਂ ਪਿੰਡ ਵਿਚ ਕਿਸੇ ਵੀ ਬਾਹਰੀ ਵਿਅਕਤੀ ਦੇ ਆਉਣ ਤੇ ਪਾਬੰਦੀ ਲਗਾਈ ਹੋਈ ਸੀ ਉਸੇ ਦੌਰਾਨ ਜਦੋਂ ਇਕ ਵਿਅਕਤੀ ਪਿੰਡ ਵਿਚ ਦਾਖਲ ਹੋਣ ਦੀ ਕੌਸ਼ਿਸ਼ ਕਰਨ ਲੱਗਾ ਤਾਂ ਉਦੋਂ ਹੀ ਪਹਿਰਾ ਦੇ ਰਹੇ ਪਿੰਡ ਦੇ ਲੋਕਾਂ ਨੇ ਉਸ ਨੂੰ ਰੌਕ ਲਿਆ ਜਿਸ ਦੌਰਾਨ ਗੁੱਸੇ ਵਿਚ ਆ ਕੇ ਉਸ ਵਿਅਕਤੀ ਨੇ ਬੰਦੂਕ ਤਾਨ ਦਿੱਤੀ ਅਤੇ ਕਈਂ ਰਾਊਂਡ ਫਾਇਰਿੰਗ ਕੀਤੇ ਇਸ ਪੂਰੀ ਘਟਨਾ ਵਿਚ ਪਿੰਡ ਦੋ ਵਿਅਕਤੀ ਚੰਦਨਦੀਪ ਅਤੇ ਮਨਦੀਪ ਸਿੰਘ ਗੰਭੀਰ ਰੂਪ ਨਾਲ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਟਾਂਡਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਪੁਲਿਸ ਨੇ ਮਾਮਲਾ ਦਰਜ ਕਰ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਸੂਬੇ ਵਿਚ ਕਰਫਿਊ ਲਗਾਇਆ ਹੋਇਆ ਹੈ। ਇਸ ਦੌਰਾਨ ਸੂਬੇ ਦੇ ਕਈਂ ਪਿੰਡਾਂ ਦੇ ਲੋਕ ਵੀ ਜਾਗਰੂਕ ਵਿਖਾਈ ਦੇ ਰਹੇ ਹਨ ਅਤੇ ਆਪਣੇ ਪਿੰਡਾਂ ਵਿਚ ਕਿਸੇ ਵੀ ਬਾਹਰੀ ਵਿਅਕਤੀ ਦੀ ਐਂਟਰੀ ਉੱਤੇ ਰੌਕ ਲਗਾਈ ਹੋਈ ਹੈ ਜਿਸ ਲਈ ਉਹ 24 ਘੰਟੇ ਪਿੰਡ ਵਿਚ ਦਾਖਲ ਹੋਣ ਵਾਲੇ ਮੁੱਖ ਰਸਤੇ ਉੱਤੇ ਠੀਕਰੀ ਪਹਿਰਾ ਦੇ ਰਹੇ ਹਨ।

LEAVE A REPLY