ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਉਤਰਾਖੰਡ ਵਿੱਚ ਇਨ੍ਹਾਂ ਦਿਨੀਂ ਭਾਰੀ ਬਰਫਬਾਰੀ ਹੋ ਰਹੀ ਹੈ। ਇਹ ਸੈਲਾਨੀਆਂ ਲਈ ਚੰਗੀ ਖ਼ਬਰ ਹੋ ਸਕਦੀ ਹੈ, ਪਰ ਉੱਥੋਂ ਦੇ ਲੋਕਾਂ ਨੂੰ ਇਸ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਮੋਲੀ ਜ਼ਿਲ੍ਹੇ ‘ਚ ਇਕ ਲਾੜੇ ਨੂੰ ਵੀ ਇਸ ਦਾ ਸ਼ਿਕਾਰ ਹੋਣਾ ਪਿਆ। ਦਰਅਸਲ, ਜਦੋਂ ਬਾਰਾਤ ਰਵਾਨਾ ਹੋਈ ਤਾਂ ਬਰਫ ਪੈ ਰਹੀ ਸੀ। ਇਸ ਕਾਰਨ ਸੜਕ ਬੰਦ ਹੋ ਗਈ ਸੀ ਅਤੇ ਕਾਰ ਦੁਆਰਾ ਜਾਣਾ ਅਸੰਭਵ ਸੀ। ਅਜਿਹੀ ਸਥਿਤੀ ਵਿੱਚ ਲਾੜੇ ਨੂੰ ਬਾਰਾਤੀਆਂ ਨਾਲ ਪੈਦਲ ਹੀ ਲਾੜੀ ਦੇ ਘਰ ਤੱਕ ਜਾਣਾ ਪਿਆ।

ਇੱਕ ਖਬਰ ਮੁਤਾਬਿਕ, ਚਮੋਲੀ ਜਿਲ੍ਹੇ ‘ਚ ਬਾਰਾਤੀਆਂ ਦੇ ਨਾਲ 4 ਕਿਲੋਮੀਟਰ ਪੈਦਲ ਤੁਰ ਕੇ ਲਾੜਾ, ਲਾੜੀ ਦੇ ਘਰ ਪਹੁੰਚਿਆ। ਭਾਰੀ ਬਰਫਬਾਰੀ ਕਾਰਨ ਰਸਤੇ ਬੰਦ ਹੋ ਗਏ ਸੀ। ਲਾੜੇ ਦੀ ਹਿਮੰਤ ਦੇਖਦਿਆਂ ਬਾਰਾਤੀ ਵੀ ਛਾਤੇ ਲੈ ਕੇ ਪੈਦਲ ਨਾਲ ਤੁਰ ਪਏ। ਤਸਵੀਰਾਂ ‘ਚ ਸਾਫ ਨਜ਼ਰ ਆ ਰਿਹਾ ਹੈ ਕਿ, ਅਤੇ ਕਿੰਨੀ ਮੁਸ਼ਿਕਲ ‘ਚ ਲਾੜੇ ਨੂੰ ਜਾਣਾ ਪੈ ਰਿਹਾ ਹੈ ਪਰ ਦਿਲ ‘ਚ ਜਦੋ ਪਿਆਰ ਹੋਵੇ, ਸਾਹਮਣੇ ਦਿਲਦਾਰ ਹੋਵੇ ਤਾਂ ਹਰ ਮੰਜਿਲ ਆਸਾਨ ਹੋ ਜਾਂਦੀ ਹੈ। ਬਾਰਾਤ ਚਮੌਲੀ ਜਿਲ੍ਹੇ ਦੇ ਬਿਰਜਾ ਪਿੰਡ ਜਾਣੀ ਸੀ।

ਉਤਰਾਖੰਡ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸਮੇਤ ਇਨ੍ਹਾਂ ਦਿਨੀਂ ਭਾਰੀ ਬਰਫਬਾਰੀ ਦਾ ਅਨੁਭਵ ਕੀਤਾ ਜਾ ਰਿਹਾ ਹੈ। ਸੈਲਾਨੀਆਂ ਦੀ ਭੀੜ ਵੀ ਇਨ੍ਹਾਂ ਦਿਨਾਂ ਬਰਫਬਾਰੀ ਦਾ ਆਨੰਦ ਲੈਣ ਲਈ ਪਹੁੰਚ ਰਹੀ ਹੈ ਪਰ ਸਥਾਨਕ ਲੋਕਾਂ ਨੂੰ ਵੀ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

LEAVE A REPLY