ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਬੀਤੇ ਸ਼ੁੱਕਰਵਾਰ ਨੂੰ ਪਾਕਿਸਤਾਨ ਵਿਚ ਵਾਪਰੇ ਹਵਾਈ ਜਹਾਜ਼ ਹਾਦਸੇ ‘ਚ 97 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਜਹਾਜ਼ ਵਿਚ ਕੁੱਲ 99 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ 91 ਯਾਤਰੀ ਤੇ 8 ਕਰੂ ਮੈਂਬਰ ਸ਼ਾਮਲ ਸਨ ਅਤੇ ਕੇਵਲ 2 ਲੋਕਾਂ ਦੀ ਹੀ ਜਾਨ ਬੱਚ ਪਾਈ ਹੈ ਬਾਕੀ ਸਾਰੇ ਜਹਾਜ਼ ਸਵਾਰ ਮਾਰੇ ਗਏ ਹਨ। ਉੱਥੇ ਹੀ ਪਾਕਿਸਤਾਨ ਸਰਕਾਰ ਨੇ ਇਸ ਹਾਦਸੇ ਦੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਹਨ।

PM Modi condoles loss of lives in Pakistan plane crash

ਦਰਅਸਲ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਇੰਸ ਦੀ ਇਕ ਫਲਾਇਟ ਏ 320 ਨੇ ਲਾਹੌਰ ਏਅਰਪੋਰਟ ਤੋਂ ਕਰਾਚੀ ਲਈ ਉਡਾਣ ਭਰੀ ਸੀ ਅਤੇ ਕਰਾਚੀ ਏਅਰਪੋਰਟ ਉੱਤੇ ਲੈਂਡਿੰਗ ਤੋਂ ਪਹਿਲਾਂ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ ਨੂੰ ਦੱਸਿਆ ਸੀ ਕਿ ਜਹਾਜ਼ ਵਿਚ ਕੋਈ ਤਕਨੀਕੀ ਖਰਾਬੀ ਆ ਗਈ ਹੈ ਅਤੇ ਉਸ ਦੇ ਦੋਵੇ ਇੰਜਨ ਕੰਮ ਨਹੀਂ ਕਰ ਰਹੇ ਹਨ। ਪਾਇਲਟ ਨੇ ਕਿਹਾ ਸੀ ਕਿ ਉਹ 2 ਰਾਊਂਡ ਲੈਣ ਤੋਂ ਬਾਅਦ ਲੈਂਡਿੰਗ ਕਰਨਗੇ। ਮੀਡੀਆ ਰਿਪੋਰਟਾਂ ਅਨੁਸਾਰ ਉਸ ਨੇ ਜਹਾਜ਼ ਦੇ ਲੈਂਡਿੰਗ ਗੇਅਰ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਖੁੱਲ੍ਹੇ। ਹਾਦਸੇ ਤੋਂ 10 ਮਿੰਟ ਪਹਿਲਾਂ ਜਹਾਜ਼ ਦਾ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਟੁੱਟ ਗਿਆ ਅਤੇ ਜਹਾਜ਼ ਮਾਲੀਰ ਦੀ ਮਾਡਲ ਕਲੌਨੀ ਦੇ ਕੋਲ ਜਿਨਾਂਹ ਗਾਰਡਨ ਵਿਚ ਕ੍ਰੈਸ਼ ਹੋ ਕੇ ਡਿੱਗ ਗਿਆ। ਜਿੱਥੇ ਇਹ ਜਹਾਜ਼ ਡਿੱਗਿਆ ਸੀ ਉਹ ਰਿਹਾਇਸ਼ੀ ਇਲਾਕਾ ਸੀ ਜਿਸ ਕਰਕੇ ਉੱਥੇ ਕਈ ਘਰਾਂ ਵਿਚ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਪਾ ਕੇ ਰੈਸਕਿਊ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ ਅਤੇ ਮਲਬੇ ਵਿਚੋਂ ਲੋਕਾਂ ਨੂੰ ਕੱਢਣਾ ਸ਼ੁਰੂ ਕੀਤਾ ਅਤੇ ਇਸ ਪੂਰੀ ਘਟਨਾ ਵਿਚ ਅਜੇ 97 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ ਹਾਲਾਂਕਿ ਜਿਨ੍ਹਾਂ ਘਰਾਂ ਉੱਤੇ ਇਹ ਜਹਾਜ਼ ਡਿੱਗਿਆ ਸੀ ਉੱਥੇ ਮੌਜੂਦ ਕਿੰਨੇ ਲੋਕ ਬੱਚ ਪਾਏ ਹਨ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆ ਪਾਈ ਹੈ। ਇਸ ਹਾਦਸੇ ਉੱਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਰਾਸ਼ਟਰਪਤੀ ਆਰੀਫ ਅਲਵੀ ਅਤੇ ਫੌਜ਼ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੀ ਦੁੱਖ ਪ੍ਰਗਟ ਕੀਤੀ ਹੈ ਅਤੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।ਇਮਰਾਨ ਖਾਨ ਨੇ ਇਸ ਹਾਦਸੇ ਦੀ ਤਤਕਾਲ ਜਾਂਚ ਦੇ ਹੁਕਮ ਵੀ ਦੇ ਦਿੱਤੇ ਹਨ।

LEAVE A REPLY