ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਪਿਛਲੇ ਦਿਨੀਂ ਰਾਜਧਾਨੀ ਦਿੱਲੀ ਦੇ ਨਿਜਾਮੁਦੀਨ ਸਥਿਤ ਤਬਲੀਗੀ ਜਮਾਤ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਆਏ 2361 ਲੋਕਾਂ ਨੂੰ ਦਿੱਲੀ ਪੁਲਿਸ ਨੇ ਉੱਥੋਂ ਕੱਢਿਆ ਸੀ ਇਨ੍ਹਾਂ ਵਿਚੋਂ 400 ਤੋਂ ਵੱਧ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਹੁਣ ਜਾਣਕਾਰੀ ਇਹ ਮਿਲੀ ਹੈ ਕਿ ਇਸ ਤਬਲੀਗੀ ਜਮਾਤ ਵਿਚ ਲਗਭਗ 41 ਦੇਸ਼ਾਂ ਤੋਂ 950 ਤੋਂ ਵੱਧ ਲੋਕ ਸ਼ਾਮਲ ਹੋਣ ਲਈ ਭਾਰਤ ਆਏ ਸਨ ਜਿਨ੍ਹਾਂ ਦਾ ਨਾਮ ਹੁਣ ਕਾਲੀ ਸੂਚੀ ਵਿਚ ਪਾ ਦਿੱਤਾ ਗਿਆ ਹੈ।

ਖਬਰ ਏਜੰਸੀ ਏਐਨਆਈ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਪੂਰੀ ਦੁਨੀਆ ਦੇ 41 ਦੇਸ਼ਾਂ ਦੇ 960 ਲੋਕਾਂ ਨੇ ਤਬਲੀਗੀ ਜਮਾਤ ਦੇ ਇਸ ਆਯੋਜਨ ਵਿਚ ਹਿੱਸਾ ਲਿਆ ਸੀ ਇਨ੍ਹਾਂ ਵਿਚ ਬੰਗਲਾਦੇਸ਼ ਤੋਂ 110, ਇੰਡੋਨੇਸ਼ੀਆ ਤੋਂ 379, ਮਲੇਸ਼ੀਆ ਤੋਂ 75, ਥਾਈਲੈਂਡ ਤੋਂ 65, ਵਿਆਤਨਾਮ ਤੋਂ 12, ਸਾਊਦੀ ਅਰਬ ਤੋਂ 9, ਫਰਾਂਸ ਤੋਂ 3 ਨਾਗਰਿਕਾਂ ਸਮੇਤ ਕਈ ਹੋਰ ਦੇਸ਼ਾਂ ਤੋਂ ਲੋਕ ਇੱਥੇ ਆਏ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਇਨ੍ਹਾਂ ਦਾ ਵੀਜ਼ਾ ਰੱਦ ਕਰ ਨਾਮ ਕਾਲੀ ਸੂਚੀ ਵਿਚ ਪਾ ਦਿੱਤੇ ਹਨ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ 28 ਮਾਰਚ ਤੋਂ ਗਾਇਬ ਚੱਲ ਰਹੇ ਨਿਜ਼ਾਮੁਦੀਨ ਮਰਕਜ ਦੇ ਮੁੱਖੀ ਮੌਲਾਨਾ ਸਾਦ ਕਾਂਧਲਵੀ ਨੂੰ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੇ 26 ਸਵਾਲਾਂ ਦਾ ਨੋਟਿਸ ਜਾਰੀ ਕਰਕੇ ਜਾਣਕਾਰੀਆਂ ਮੰਗੀਆਂ ਹਨ ਜਿਸ ਵਿਚ ਸੰਗਠਨ ਦਾ ਪੂਰਾ ਪਤਾ, ਰਜੀਸਟ੍ਰੇਸ਼ਨ, ਬੈਂਕ ਅਕਾਊਂਟ ਅਤੇ ਵਿਦੇਸ਼ੀ ਨਾਗਰਿਕਾਂ ਸਮੇਤ ਕਈ ਹੋਰ ਚੀਜ਼ਾਂ ਦਾ ਪੂਰਾ ਬਿਊਰਾ ਮੰਗਿਆ ਗਿਆ ਹੈ।

LEAVE A REPLY