ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਤੋਂ ਬਾਅਦ ਐਕਸਾਇਜ਼ ਵਿਭਾਗ ਅਤੇ ਪੰਜਾਬ ਪੁਲਿਸ ਲਗਾਤਾਰ ਸੂਬੇ ਵਿਚ ਸ਼ਰਾਬ ਮਾਫੀਆ ਦੇ ਵਿਰੁੱਧ ਨਕੇਲ ਕਸਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਅੱਜ ਐਤਵਾਰ ਨੂੰ ਵੀ ਗੁਰਦਾਸਪੁਰ ਦੇ ਬਟਾਲਾ ਤੋਂ 20 ਲੀਟਰ ਨਜਾਇਜ਼ ਸਰਾਬ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਡੇਰਾਬਸੀ ਵਿਚ ਵੀ 27 ਹਜ਼ਾਰ ਲੀਟਰ ਤੋਂ ਵੱਧ ਕੈਮੀਕਲ ਕਾਬੂ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਬਟਾਲਾ ਦੇ ਅਧੀਨ ਪੈਂਦੇ ਪਿੰਡ ਕਿਲਾ ਟੇਕ ਸਿੰਘ ਵਿਚ ਪੁਲਿਸ ਅਤੇ ਐਕਸਾਇਜ ਵਿਭਾਗ ਦੁਆਰਾ ਛਾਪੇਮਾਰੀ ਕੀਤੀ ਗਈ। ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਕਾਨ ਮਾਲਕ ਨੇ ਨਜਾਇਜ਼ ਸ਼ਰਾਬ ਨੂੰ ਛਪਾਉਣ ਦਾ ਵੱਖਰਾ ਹੀ ਤਰੀਕਾ ਅਪਣਾਇਆ ਹੋਇਆ ਸੀ। ਉਸਨੇ ਸ਼ਰਾਬ  ਦੇ ਦੋ 10-10 ਲੀਟਰ ਦੇ ਕੈਨ ਬਾਥਰੂਪ ਦੀ ਪੱਕੀ ਦੀਵਾਰ ਵਿਚ ਚਿਨਵਾ ਕੇ ਰੱਖੇ ਹੋਏ ਸਨ ਅਤੇ ਦੀਵਾਰ ਵਿਚ ਦੋ ਛੋਟੇ-ਛੋਟੇ ਸੁਰਾਖ ਕੱਢੇ ਹੋਏ ਸਨ। ਇਨ੍ਹਾਂ ਸੁਰਾਖਾ ਨੂੰ ਪਲਾਸਟਿਕ ਦੀ ਨਿੱਪਲਾਂ ਨਾਲ ਢੱਕਿਆ ਹੋਇਆ ਸੀ ਅਤੇ ਸ਼ਰਾਬ ਵੇਚਦੇ ਸਮੇਂ ਸੁਰਾਖ ਦੇ ਜਰੀਏ ਪਾਇਪ ਤੋਂ ਸਾਂਹ ਖਿੱਚ ਕੇ ਸ਼ਰਾਬ ਕੱਢੀ ਜਾਂਦੀ ਸੀ ਜਿਸ ਨੂੰ ਪੁਲਿਸ ਅਤੇ ਐਕਸਾਇਜ਼ ਵਿਭਾਗ ਦੀ ਟੀਮ ਨੇ ਬਰਾਮਦ ਕਰ ਲਿਆ ਹੈ। ਉੱਥੇ ਹੀ ਮਕਾਨ ਮਾਲਕ ਬਲਵਿੰਦਰ ਸਿੰਘ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ ਜੋ ਕਿ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਵੀ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਮੁਹਾਲੀ ਜ਼ਿਲ੍ਹੇ ਅਧੀਨ ਪੈਂਦੇ ਡੇਰਾਬਸੀ ਵਿਚ ਵੀ ਐਕਸਾਈਜ਼ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ ਅਤੇ 27600 ਲੀਟਰ ਕੈਮੀਕਲ ਕਾਬੂ ਕੀਤਾ ਹੈ। ਦੱਸ ਦਈਏ ਕਿ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਸੂਬੇ ਵਿਚ ਹੁਣ ਤੱਕ 130 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿਚ ਆਰੋਪੀ ਮੁਲਜ਼ਮਾਂ ਉੱਤੇ 302 ਦਾ ਪਰਚਾ ਦਾਖਲ ਕਰਨ ਦੇ ਹੁਕਮ ਦਿੱਤੇ ਹਨ।

LEAVE A REPLY