ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਇਸ ਮਹਾਮਾਰੀ ਦਾ ਸ਼ਿਕਾਰ ਹੋ ਕੇ ਕਈ ਹਜ਼ਾਰ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਪਰ ਹੁਣ ਚੀਨ ਵਿਚੋਂ ਇਕ ਹੋਰ ਨਵਾਂ ਵਾਇਰਸ ਸਾਹਮਣੇ ਹੋਇਆ ਹੈ ਜਿਸ ਦਾ ਨਾਮ ਹੰਤਾ ਵਾਇਰਸ ਦੱਸਿਆ ਜਾ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਸ ਵਾਇਰਸ ਨਾਲ ਉੱਥੇ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਚੀਨ ਦੇ ਯੁਨਾਨ ਪ੍ਰਾਂਤ ਵਿਚ ਬੀਤੇ ਸੋਮਵਾਰ ਨੂੰ ਹੰਤਾ ਵਾਇਰਸ ਦੀ ਲਾਗ ਵਾਲੇ ਮਰੀਜ਼ ਦੀ ਮੌਤ ਹੋ ਗਈ ਹੈ ਅਤੇ ਮ੍ਰਿਤਕ ਵਿਅਕਤੀ ਨੇ ਬੱਸ ਵਿਚ ਸਫਰ ਕਰਦੇ ਸਮੇਂ ਦਮ ਤੋੜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਬੱਸ ਵਿਚ 32 ਲੋਕ ਹੋਰ ਵੀ ਸਫਰ ਕਰ ਰਹੇ ਸਨ ਜਿਨ੍ਹਾਂ ਨੂੰ ਜਾਂਚ ਦੇ ਲਈ ਹਸਪਤਾਲ ਲਿਜਾਇਆ ਗਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਾਹਰਾਂ ਅਨੁਸਾਰ ਇਹ ਵਾਇਰਸ ਕੋਰੋਨਾ ਵਾਇਰਸ ਦੀ ਤਰ੍ਹਾ ਜਾਨਲੇਵਾ ਨਹੀਂ ਹੈ ਅਤੇ ਨਾ ਹੀ ਕੋਰੋਨਾ ਦੀ ਤਰ੍ਹਾ ਜਲਦੀ ਫੈਲਦਾ ਹੈ ਪਰ ਇਹ ਖਤਰਨਾਕ ਜਰੂਰ ਹੈ ਅਤੇ ਇਸ ਵਾਇਰਸ ਦੀ ਲਾਗ ਲੱਗਣ ਤੋਂ ਬਾਅਦ ਪੀੜਤ ਵਿਅਕਤੀ ਦੇ 38 ਫੀਸਦੀ ਮਰਨ ਦੇ ਚਾਂਸ ਰਹਿੰਦੇ ਹਨ।

Image result for hanta virus

ਰਿਪੋਰਟਾਂ ਮੁਤਾਬਕ ਹੰਤਾ ਵਾਇਰਸ ਜਿਆਦਾਤਰ ਚੂਹਿਆਂ ਅਤੇ ਗਲਹਿਰੀਆਂ ਵਿਚ ਪਾਇਆ ਜਾਂਦਾ ਹੈ ਅਤੇ ਇਨਸਾਨਾਂ ਦੁਆਰਾ ਚੂਹਿਆਂ ਆਦਿ ਨੂੰ ਖਾਣ ਅਤੇ ਇਨ੍ਹਾਂ ਦੇ ਮਲ ਅਤੇ ਪਿਸ਼ਾਬ ਦੇ ਸੰਪਰਕ ਵਿਚ ਆਉਣ ਨਾਲ ਇਹ ਵਾਇਰਸ ਫੈਲਦਾ ਹੈ। ਬੁਖਾਰ, ਸਿਰ, ਬਦਨ ਅਤੇ ਪੇਟ ਵਿਚ ਦਰਦ ਹੋਣਾ ਨਾਲ ਹੀ ਉਲਟੀ ਆਦਿ ਹੰਤਾ ਵਾਇਰਸ ਦੇ ਮੁੱਖ ਲੱਛਣ ਹਨ। ਹੰਤਾ ਵਾਇਰਸ ਨਾਲ ਮੌਤ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਵਿਚ ਲੋਕਾਂ ਦੀ ਜਾਨਾਂ ਲੈ ਰਿਹਾ ਹੈ।

LEAVE A REPLY