ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਬੀਤੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ 21ਦਿਨਾਂ ਲਈ ਪੂਰੇ ਦੇਸ਼ ਨੂੰ ਲਾਕਡਾਊਨ ਕਰਨ ਦੇ ਹੁਕਮ ਦਿੱਤੇ ਹਨ ਜੋ ਕਿ ਕੱਲ੍ਹ ਰਾਤ 12 ਵਜੇ ਤੋਂ ਲਾਗੂ ਹੋ ਚੁੱਕਿਆ ਹੈ। ਲੋਕਾਂ ਦੇ ਘਰੋਂ ਨਿਕਲਣ ਉੱਤੇ ਪਾਬੰਦੀ ਲਗਾਈ ਗਈ ਹੈ ਅਤੇ ਹਰ ਪ੍ਰਾਇਵੇਟ, ਸਰਕਾਰੀ ਦਫ਼ਤਰ ਅਤੇ ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ ਪਰ ਇਸ ਦੌਰਾਨ ਕੁੱਝ ਇਸੈਨਸ਼ੀਅਲ ਸਰਵਿਸ(ਜਰੂਰੀ ਸੇਵਾਵਾਂ) ਜਾਰੀ ਰਹਿਣਗੀਆਂ।

Image result for pm modi

ਜਾਣਕਾਰੀ ਮੁਤਾਬਕ ਲਾਕਡਾਊਨ ਦੌਰਾਨ ਫਲ, ਸਬਜੀ, ਰਾਸ਼ਨ, ਮੈਡੀਕਲ ਦੀਆਂ ਦੁਕਾਨਾਂ ਅਤੇ ਡਾਕਘਰ, ਬੈਂਕ, ਏਟੀਐਮ ਆਦਿ ਖੁਲ੍ਹੇ ਰਹਿਣਗੇ। ਇਸ ਦੇ ਨਾਲ ਹੀ ਕੇਬਲ, ਬਰਾਡਕਾਸਟ ਅਤੇ ਇੰਟਰਨੈਟ ਸੇਵਾਵਾਂ ਨੂੰ ਜਾਰੀ ਰੱਖਿਆਂ ਗਿਆ ਹੈ ਅਤੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਨੂੰ ਵੀ ਛੁੱਟ ਦਿੱਤੀ ਗਈ ਹੈ ਨਾਲ ਹੀ ਗੈਸ ਰਿਟੇਲਸ, ਪੈਟ੍ਰੋਲ ਪੰਪ ਅਤੇ ਐਲਪੀਜੀ ਪੰਪਾਂ ਨੂੰ ਖੁਲ੍ਹੇ ਰੱਖਣ ਦੀ ਆਗਿਆ ਦਿੱਤੀ ਗਈ ਹੈ। ਨਰਸਿੰਗ ਹੋਮ, ਹਸਪਤਾਲ, ਕਲੀਨਿਕ, ਡਿਸਪੈਂਸਰੀਆਂ ਨੂੰ ਪਾਬੰਦੀਆਂ ਤੋਂ ਬਾਹਰ ਰੱਖਿਆ ਗਿਆ ਹੈ। ਡਿਫੈਂਸ, ਕੇਂਦਰੀ ਆਰਮਡ ਪੁਲਿਸ ਫੋਰਸ, ਆਪਦਾ ਪ੍ਰਬੰਧਨ, ਪਾਵਰ ਜਨਰੇਸ਼ਨ, ਟਰਾਂਸਮਿਸ਼ਨ ਯੂਨਿਟ ਆਦਿ ਖੁਲ੍ਹੇ ਰਹਿਣਗੇ।

ਕੀ-ਕੀ ਰਹੇਗਾ ਬੰਦ

21 ਦਿਨਾਂ ਦੇ ਲਾਕਡਾਊਨ ਦੌਰਾਨ ਸਾਰੇ ਸਕੂਲ-ਕਾਲਜ, ਦੁਕਾਨਾਂ, ਜਿੰਮ, ਕਲੱਬ, ਮੌਲ, ਹੋਟਲ ਅਤੇ ਧਾਰਮਿਕ ਸਥਾਨਾਂ ਦੇ ਖੋਲ੍ਹਣ ਉੱਤੇ ਪਾਬੰਦੀ ਲਗਾਈ ਗਈ ਹੈ। ਸੜਕਾਂ ਉੱਤੇ ਕਿਸੇ ਵੀ ਤਰ੍ਹਾ ਦਾ ਪਬਲੀਕ ਟਰਾਂਸਪੋਟ ਨਹੀਂ ਚੱਲੇਗਾ ਨਾਲ ਹੀ ਰੇਲ ਅਤੇ ਹਵਾਈ ਸੇਵਾ ਉੱਤੇ ਰੌਕ ਲਗਾਈ ਗਈ ਹੈ। ਦੇਸ਼ ਭਰ ਵਿਚ ਸਾਰੇ ਗੋਦਾਮ ਅਤੇ ਫੈਕਟਰੀਆਂ ਨੂੰ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਜਿਕਰਯੋਗ ਹੈ ਕਿ ਬੀਤੇ ਮੰਗਲਵਾਰ ਦੀ ਰਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਦੌਰਾਨ ਕਿਹਾ ਸੀ ਕਿ ਕੋਰੋਨਾ ਵਾਇਰਸ ਦੇ ਸੰਕਰਮਨ ਦੀ ਲੜੀ ਨੂੰ ਤੋੜਨ ਲਈ ਆਉਣ ਵਾਲੇ 21 ਦਿਨ ਬਹੁਤ ਹੀ ਮਹੱਤਵਪੂਰਨ ਹਨ ਜਿਸ ਕਰਕੇ ਅਗਲੇ 3 ਹਫ਼ਤੇ ਪੂਰੇ ਦੇਸ਼ ਵਿਚ ਲਾਕਡਾਊਨ ਕੀਤਾ ਜਾ ਰਿਹਾ ਹੈ।

LEAVE A REPLY