ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬ ਦੇ ਬਟਾਲਾ ਦੀ ਰਹਿਣ ਵਾਲੀ ਇਕ ਲੜਕੀ ਨੇ ਵੀਰਵਾਰ ਦੁਪਹਿਰ ਕਰੀਬ 2:30 ਵੱਜੇ ਫੇਸਬੁੱਕ ‘ਤੇ ਲਾਈਵ ਪੋਸਟ ਕਰਦਿਆਂ ਆਪਣੇ ਮੰਗੇਤਰ ‘ਤੇ ਸਰੀਰਕ ਸੰਬੰਧ ਬਣਾ ਕੇ, ਵਿਆਹ ਤੋਂ ਇਨਕਾਰ ਕਰਨ ਦੀ ਦਾਸਤਾਂ ਸੁਣਾਈ । ਉਸਨੇ  ਫੇਸਬੁੱਕ ‘ਤੇ ਲਾਈਵ ਹੁੰਦਿਆਂ ਦੱਸਿਆ ਕਿ, ਉਸਦੇ ਮੰਗੇਤਰ ਦੇ ਰਿਸ਼ਤੇਦਾਰ ਵੀ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਪੀੜਿਤ ਨੇ ਇਸ ਤੋਂ ਪਹਿਲਾਂ ਪਐਸਐਸਪੀ ਬਟਾਲਾ, ਉਪਿੰਦਰਜੀਤ ਸਿੰਘ ਘੁੰਮਣ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਪੁਲਿਸ ਨੇ ਇਸ ਮਾਮਲੇ ‘ਤੇ ਕੋਈ ਕਾਰਵਾਈ ਨਹੀਂ ਕੀਤੀ।

ਮੈਂ ਇਸ ਤੋਂ ਬਹੁਤ ਪਰੇਸ਼ਾਨ ਹਾਂ, ਆਪਣੀ ਕਹਾਣੀ ਸੁਣਾਉਣ ਤੋਂ ਬਾਅਦ , ਲੜਕੀ ਔਫਲਾਇਨ ਹੋ ਗਈ ਗਈ ਅਤੇ ਉਸਨੇ ਜ਼ਹਿਰ ਖਾ ਲਿਆ। ਇਸ ਤੋਂ ਬਾਅਦ ਪੀੜਿਤ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ,  ਜਿਥੇ ਉਹ ਜੇਰੇ ਇਲਾਜ ਹੈ। ਲਗਭਗ ਇੱਕ ਹਫ਼ਤਾ ਪਹਿਲਾਂ ਵੀ ਇਸ ਲੜਕੀ ਨੇ ਆਪਣੇ ਮੰਗੇਤਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਉੱਤੇ ਜਾਂਣ ਤੋਂ  ਮਾਰਨ ਦੀਆਂ ਧਮਕੀਆਂ ਤੋਂ ਦੁੱਖੀ ਹੋ ਕੇ ਥਾਣਾ ਤਰਨਤਾਰਨ ਵਿੱਚ ਜ਼ਹਿਰੀਲੀ ਦਵਾਈ ਪੀ ਲਈ ਸੀ।

ਲੜਕੀ ਦੀ ਵੀਡੀਓ ਨੂੰ 15,000 ਲੋਕਾਂ ਨੇ ਵੇਖਿਆ ਅਤੇ 500 ਦੇ ਲੋਕਾਂ ਨੇ ਕਮੇਂਟ ਕਰਦਿਆਂ ਲੜਕੀ ਨੂੰ ਕੋਈ ਗਲਤ ਕਦਮ ਨਾ ਚੁੱਕਣ ਦੀ ਸਲਾਹ ਦਿੱਤੀ। ਇਸ ਮਾਮਲੇ ‘ਤੇ ਥਾਣਾ ਸਿਵਲ ਲਾਈਨ ਦੇ ਐਸਐਚਓ ਮੁਖਤਿਆਰ ਸਿੰਘ ਦਾ ਕਹਿਣਾ ਹੈ ਕਿ, – ਲੜਕੀ ਨੇ ਜ਼ਹਿਰ ਖਾਧਾ ਹੈ ਅਤੇ ਅਗਲੇਰੀ ਕਾਰਵਾਈ ਤਾਂ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਸ਼ੁਰੂ ਕੀਤੀ ਜਾਵੇਗੀ। ਉੱਥੇ ਹੀ ਅਕਾਲੀ ਦਲ ਦੀ ਸੂਬਾ ਮਹਿਲਾ ਮੰਤਰੀ ਗੀਤਾ ਸ਼ਰਮਾ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਲੜਕੀ ਦੀ ਸਥਿਤੀ ਦਾ ਜਾਇਜ਼ਾ ਲਿਆ।

ਕੁੜੀ ਨੇ ਕਿਹਾ- ਮੈਨੂੰ ਕੁਝ ਹੁੰਦਾ ਹੈ ਤਾਂ ਇਹ ਲੋਕ ਹੋਣਗੇ ਜ਼ਿੰਮੇਵਾਰ

ਜ਼ਹਿਰ ਖਾਣ ਤੋਂ ਪਹਿਲਾਂ, Facebook ‘ਤੇ ਪੋਸਟ ਕੀਤੀ ਅਤੇ ਦੋਸ਼ ਲਾਇਆ ਕਿ, ਅਮਨਦੀਪ, ਸੁਖਦੇਵ ਸਿੰਘ, ਬਿੱਲੂ, ਗੁਰਨਾਮ ਸਿੰਘ, ਭੁਪਿੰਦਰ ਕੌਰ ਅਤੇ ਸੋਨੀਆ ਮੇਰੀ ਮੌਤ ਲਈ ਜ਼ਿੰਮੇਵਾਰ ਹੋਣਗੇ, ਜੋ ਕਿ ਤਰਨਤਾਰਨ ਦੇ ਪਿੰਡ ਨਿੱਕੀ ਚਭਾਲ ਦੇ ਵਸਨੀਕ ਹਨ। ਉਨ੍ਹਾਂ ਨੇ ਮੈਨੂੰ ਮਰਨ ਲਈ ਮਜ਼ਬੂਰ ਕੀਤਾ ਹੈ । ਇਥੋਂ ਤੱਕ ਕਿ ਪੁਲਿਸ ਵੀ ਮੇਰੀ ਨਹੀਂ ਸੁਣਦੀ। ਸ਼ਿਕਾਇਤ ਤੋਂ ਬਾਅਦ ਵੀ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਸੀ।

ਡੀਐਸਪੀ ਸਿਟੀ ਬੀਕੇ ਸਿੰਗਲਾ ਕਰ ਰਹੇ ਹਨ ਮਾਮਲੇ ਦੀ ਜਾਂਚ

ਕੁੜੀ ਨੇ ਆਪਣੇ ਮੰਗੇਤਰ ‘ਤੇ ਉਸ ਨਾਲ ਸਰੀਰਕ ਸੰਬੰਧ ਬਣਾਉਂਣ ਤੋਂ ਬਾਅਦ ਉਸ ਨੂੰ ਛੱਜਣ ਦੇ ਇਲਜਾਮ ਲਾਏ ਸਨ। ਕੁੜੀ ਦਾ ਦੋਸ਼ ਹੈ ਕਿ, ਉਸ ਦਾ ਮੰਗੇਤਰ ਉਸ ਨੂੰ ਛੱਡ ਕੇ ਤਰਨਤਾਰਨ ਚਲਾ ਗਿਆ। ਕੁੜੀ ਵੱਲੋਂ ਲਿਖਤੀ ਸ਼ਿਕਾਇਤ ਐਸਐਸਪੀ ਬਟਾਲਾ ਨੂੰ ਦਿੱਤੀ ਗਈ ਸੀ, ਜਿਸਦੀ ਜਾਂਚ ਡੀਐਸਪੀ ਸਿਟੀ ਬੀਕੇ ਸਿੰਗਲਾ ਵਲੋਂ ਕੀਤੀ ਜਾ ਰਹੀ ਹੈ।

ਕੁੜੀ ਦੀ ਸ਼ਿਕਾਇਤ ਕਰਨ ਤੋਂ ਚਾਰ ਦਿਨ ਪਹਿਲਾਂ ਤਰਨਤਾਰਨ ‘ਚ ਪੁਲਿਸ ਨੂੰ ਆਪਣੇ ਮੰਗੇਤਰ ਨਾਲ ਬਦਸਲੂਕੀ ਕਰਨ ਦੇ ਦੋਸ਼ ਲਗਾਏ ਗਏ ਸਨ, ਜਿਸ ਦੀ ਜਾਂਚ ਡੀਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਡੀਐਸਪੀ ਸਿਟੀ ਬੀ.ਕੇ. ਸਿੰਗਲਾ ਨੂੰ ਸੌਂਪੀ ਗਈ ਹੈ । 

LEAVE A REPLY