ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਲਈ ਆਫਤ ਬਣ ਚੁੱਕਿਆ ਹੈ। ਇਸ ਵਾਇਰਸ ਨੇ ਹਰ ਆਮ ਤੋਂ ਖਾਸ ਵਿਅਕਤੀ ਨੂੰ ਆਪਣੀ ਚਪੇਟ ਵਿਚ ਲਿਆ ਹੈ ਅਤੇ ਹੁਣ ਬ੍ਰਿਟੇਨ ਦੇ ਪ੍ਰਿੰਸ ਚਾਰਲਸ ਵਿਚ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ ਜਿਸ ਕਰਕੇ ਉੱਥੋਂ ਦੀ ਸਰਕਾਰ ਨੂੰ ਵੀ ਭਾਜੜਾ ਪੈ ਗਈਆਂ ਹਨ।

Image result for prince charles of britain

ਜਾਣਕਾਰੀ ਅਨੁਸਾਰ ਅੱਜ ਬੁੱਧਵਾਰ ਨੂੰ ਪ੍ਰਿੰਸ ਚਾਰਲਸ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਹਾਲਾਂਕਿ ਉਨ੍ਹਾਂ ਵਿਚ ਇਸ ਬੀਮਾਰੀ ਦੇ ਜਿਆਦਾ ਲੱਛਣ ਵੇਖਣ ਨੂੰ ਨਹੀਂ ਮਿਲੇ ਹਨ ਅਤੇ ਉਨ੍ਹਾਂ ਦੀ ਸਿਹਤ ਵੀ ਠੀਕ ਹੈ ਨਾਲ ਹੀ ਉਹ ਸਾਰਾ ਕੰਮ ਆਪਣੇ ਘਰੋਂ ਹੀ ਕਰ ਰਹੇ ਹਨ। ਇਸ ਤੋਂ ਪਹਿਲਾਂ ਬਕਿੰਘਮ ਪੈਲੇਸ ਦੇ ਇਕ ਸਹਾਇਕ ਵਿਚ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਸੀ ਜਿਸ ਤੋਂ ਬਾਅਦ ਸਾਵਧਾਨੀ ਦੇ ਤੌਰ ਉੱਤੇ ਮਹਾਰਾਣੀ ਐਲਿਜ਼ਾਬੈਥ ਨੂੰ ਅਣਮਿੱਥੇ ਸਮੇਂ ਦੇ ਲਈ ਵਿੰਡਸਰ ਪੈਲੇਸ ਭੇਜ ਦਿੱਤਾ ਸੀ ਅਤੇ ਉਨ੍ਹਾਂ ਦੇ ਭਵਿੱਖ ਵਿਚ ਹੋਣ ਵਾਲੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਸਨ।

ਪ੍ਰਿੰਸ ਚਾਰਲਸ ਦਾ ਟੈਸਟ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਆਉਣ ਮਗਰੋਂ ਉਨ੍ਹਾਂ ਦੀ ਪਤਨੀ ਡਚੇਜ਼ ਆਫ ਕਾਰਨਵਾਲ, ਕਾਮਿਲਾ ਦੀ ਵੀ ਟੈਸਟ ਕਰਵਾਇਆ ਗਿਆ ਹੈ ਜੋ ਕਿ ਨੈਗਟਿਵ ਆਇਆ ਹੈ। ਦੱਸ ਦਈਏ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇਸ਼ਾਂ ਸਮੇਤ ਬ੍ਰਿਟੇਨ ਦੇ ਵਿਚ ਵੀ ਆਪਣਾ ਕਹਿਰ ਮਚਾਇਆ ਹੋਇਆ ਹੈ। ਇੱਥੇ ਹੁਣ ਤੱਕ 8 ਹਜ਼ਾਰ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 422 ਲੋਕਾਂ ਦੀ ਮੌਤ ਵੀ ਹੋਈ ਹੈ।

LEAVE A REPLY