ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੂਰੇ ਸੂਬੇ ਵਿਚੋਂ ਹੁਣ ਤੱਕ 33 ਕੋਰਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 1 ਕੋਰੋਨਾ ਪੀੜਤ ਦੀ ਮੌਤ ਵੀ ਹੋਈ ਹੈ ਪਰ ਇਨ੍ਹਾਂ ਸਭਨਾ ਵਿਚਾਲੇ ਇਕ ਵੱਡੀ ਰਾਹਤ ਵਾਲੀ ਖਬਰ ਆਈ ਹੈ। ਦਰਅਸਲ ਅੰਮ੍ਰਿਤਸਰ ਵਿਚ ਇਕ ਕੋਰੋਨਾ ਵਾਇਰਸ ਦੇ ਮਰੀਜ਼ ਦੀ ਇਲਾਜ ਤੋਂ ਬਾਅਦ ਰਿਪੋਰਟ ਨੈਗੇਟੀਵ ਆਈ ਹੈ।

ਜਾਣਕਾਰੀ ਅਨੁਸਾਰ ਕੋਰੋਨਾ ਨੂੰ ਹਰਾਉਣ ਵਾਲਾ ਇਹ ਵਿਅਕਤੀ ਹੁਸ਼ਿਆਰਪੁਰ ਵਾਸੀ ਸੀ ਜਿਸ ਨੂੰ ਕਿ ਇਟਲੀ ਦੀ ਨਾਗਰਿਕਾ ਵੀ ਮਿਲੀ ਹੋਈ ਸੀ ਅਤੇ ਇਹ ਇਟਲੀ ਤੋਂ ਦਿੱਲੀ ਏਅਰਪੋਰਟ ‘ਤੇ ਆਪਣੇ ਦੋ ਹੋਰ ਪਰਿਵਾਰਕ ਮੈਂਬਰਾਂ ਨਾਲ ਭਾਰਤ ਵਾਪਸ ਪਰਤਿਆ ਸੀ ਅਤੇ ਜਦੋਂ ਇਹ ਦਿੱਲੀ ਤੋਂ ਅੰਮ੍ਰਿਤਸਰ ਏਅਰਪੋਰਟ ਉੱਤੇ ਪਹੁੰਚਿਆਂ ਤਾਂ ਉੱਥੇ ਸਿਹਤ ਵਿਭਾਗ ਅਧਿਕਾਰੀਆਂ ਨੇ ਇਸ ਨੂੰ ਅਤੇ ਇਸ ਦੇ ਪਰਿਵਾਰ ਨੂੰ ਡਿਟੈਕਟ ਕੀਤਾ ਤੇ ਤਿੰਨਾਂ ਮੈਂਬਰਾਂ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ਵਿਚ ਆਈਸੋਲੇਟ ਕਰ ਦਿੱਤਾ ਗਿਆ। ਤਿੰਨਾਂ ਜੀਆਂ ਦੇ ਟੈਸਟ ਜਾਂਚ ਲਈ ਭੇਜੇ ਗਏ ਜਿਨ੍ਹਾਂ ਵਿਚੋਂ ਦੋ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਅਤੇ ਇਸ ਵਿਅਕਤੀ ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਇਸ ਵਿਅਕਤੀ ਦਾ ਇਲਾਜ ਕੀਤਾ ਅਤੇ ਪੂਰਾ ਇਲਾਜ ਕਰਨ ਤੋਂ ਬਾਅਦ ਮੁੜ ਪੀੜਤ ਵਿਅਕਤੀ ਦੇ ਸੈਂਪਲ ਟੈਸਟ ਲਈ ਭੇਜੇ ਗਏ ਜਿੱਥੇ ਬੀਤੇ ਕੱਲ੍ਹ ਇਸ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ ਅਤੇ ਅੱਜ ਸ਼ੁੱਕਰਵਾਰ ਨੂੰ ਇਸ ਵਿਅਕਤੀ ਨੂੰ ਛੁੱਟੀ ਦੇ ਦਿੱਤੀ ਜਾਵੇਗੀ।

ਮਰੀਜ਼ ਦੀ ਰਿਪੋਰਟ ਨੈਗੇਟਿਵ ਆਉਣ ਉੱਤੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਕੋਵੀਡ19(ਕੋਰੋਨਾ ਵਾਇਰਸ) ਵਿਰੁੱਧ ਜੰਗ ਜਰੂਰ ਜਿੱਤਣਗੇ।

LEAVE A REPLY