ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਦੇ ਮੁਲਕਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕਿਆ ਹੈ। ਕੋਰੋਨਾ ਵਾਇਰਸ ਦੇ ਹੁਣ ਤੱਕ 4 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 18 ਹਜ਼ਾਰ ਤੋਂ ਜਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਤੋਂ ਬਾਅਦ ਕੋਰੋਨਾ ਨੇ ਸੱਭ ਤੋਂ ਜਿਆਦਾ ਕਹਿਰ ਇਟਲੀ ਵਿਚ ਮਚਾਇਆ ਹੈ ਨਾਲ ਹੀ ਸੁਪਰ ਪਾਵਰ ਅਮਰੀਕਾ ਵੀ ਕੋਰੋਨਾ ਵਾਇਰਸ ਅੱਗੇ ਨਰਮ ਪੈਦਾ ਵਿਖਾਈ ਦੇ ਰਿਹਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 420,000 ਤੋਂ ਜਿਆਦਾ ਹੋ ਚੁੱਕੀ ਹੈ ਜਦਕਿ ਮੌਤਾਂ ਦੀ ਸੰਖਿਆ 18,925 ਤੱਕ ਪਹੁੰਚ ਗਈ ਹੈ ਉੱਥੇ ਹੀ ਕੋਰੋਨਾ ਪੀੜਤ ਮਰੀਜ਼ਾਂ ਦੀ ਸਿਹਤ ਵਿਚ ਸੁਧਾਰ ਦਾ ਅੰਕੜਾ ਵੀ ਵੱਧ ਕੇ 109,172 ਹੋ ਗਿਆ ਹੈ। ਚੀਨ ਵਿਚ ਬੀਤੇ ਦਿਨ ਕੋੋਰੋਨਾ ਨਾਲ 4 ਮੌਤਾਂ ਦੀ ਖਬਰ ਸਾਹਮਣੇ ਆਈ ਹੈ ਉੱਥੇ ਇਸ ਵੇਲੇ ਪੀੜਤ ਮਰੀਜ਼ਾਂ ਦੀ ਗਿਣਤੀ 81,218 ਜਦਕਿ ਮਰਨ ਵਾਲਿਆਂ ਦੀ ਸੰਖਿਆ 3,281 ਹੈ। ਚੀਨ ਤੋਂ ਬਾਅਦ ਇਟਲੀ ਵਿਚ ਕੋਰੋਨਾ ਵਾਇਰਸ ਕਾਰਨ ਸੱਭ ਤੋਂ ਜਿਆਦਾ ਮੌਤਾਂ ਹੋਈਆਂ ਹਨ। ਪਿਛਲੇ 24 ਘੰਟਿਆਂ ਵਿਚ ਹੀ ਉੱਥੇ ਲਗਭਗ 743 ਕੋਰੋਨਾ ਪੀੜਤ ਮਰੀਜ਼ਾਂ ਨੇ ਆਪਣੀ ਜਾਨ ਗਵਾਈ ਹੈ ਜਿਸ ਨਾਲ ਉੱਥੇ ਮਰਨ ਵਾਲਿਆਂ ਦੀ ਅੰਕੜਾ 6820 ਤੱਕ ਪਹੁੰਚ ਗਿਆ ਹੈ ਨਾਲ ਹੀ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 69,176 ਤੱਕ ਪਹੁੰਚ ਗਈ ਹੈ। ਦੁਨੀਆ ਦਾ ਸੱਭ ਤੋਂ ਸ਼ਕਤੀਸ਼ਾਲੀ ਮੁਲਕ ਮੰਨਿਆ ਜਾਣ ਵਾਲਾ ਅਮਰੀਕਾ ਵੀ ਕੋਰੋਨਾ ਵਾਇਰਸ ਅੱਗੇ ਨਰਮ ਪੈਦਾ ਵਿਖਾਈ ਦੇ ਰਿਹਾ ਹੈ।  ਉੱਥੇ ਪਿਛਲੇ 24 ਘੰਟਿਆਂ ਵਿਚ ਹੀ 11000 ਤੋਂ ਜਿਆਦਾ ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਅਮਰੀਕਾ ਵਿਚ ਕੁੱਲ ਕੇਸਾਂ ਦੀ ਸੰਖਿਆ 50 ਹਜਾਰ ਨੂੰ ਪਾਰ ਕਰਕੇ 54,823 ਹੋ ਗਈ ਹੈ। ਜਦਕਿ ਹੁਣ ਤੱਕ 700 ਤੋਂ ਜਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਸਪੇਨ ਵਿਚ ਵੀ ਪਿਛਲੇ 24 ਘੰਟਿਆ ਦੌਰਾਨ ਸੱਭ ਤੋਂ ਜਿਆਦਾ 680 ਮੌਤਾਂ ਹੋਈਆਂ ਹਨ ਜਿਸ ਨਾਲ ਮਰਨ ਵਾਲਿਆਂ ਦੀ ਅੰਕੜਾ 2991 ਦੇ ਕਰੀਬ ਪਹੁੰਚ ਗਿਆ ਹੈ। ਇਸਲਾਮਿਕ ਦੇਸ਼ ਈਰਾਨ ਵਿਚ ਵੀ ਬੀਤੇ ਦਿਨ 122 ਲੋਕਾਂ ਨੇ ਕੋਰੋਨਾ ਕਾਰਨ ਆਪਣੀ ਜਾਨ ਤੋਂ ਹੱਥ ਧੋਏ ਹਨ ਜਦਿਕ 1700 ਤੋਂ ਵੱਧ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

LEAVE A REPLY