ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਦੇ ਦੇਸ਼ਾਂ ਵਿਚ ਆਪਣਾ ਕਹਿਰ ਮਚਾ ਰਿਹਾ ਹੈ। ਸਾਢੇ ਤਿੰਨ ਲੱਖ ਤੋਂ ਵੱਧ ਲੋਕ ਇਸ ਮਹਾਮਾਰੀ ਨਾਲ ਪੀੜਤ ਹੋ ਚੁੱਕੇ ਹਨ ਜਦਕਿ 16 ਹਜ਼ਾਰ ਤੋਂ ਜਿਆਦ ਲੋਕਾਂ ਦੀ ਜਾਨ ਜਾ ਚੁੱਕੀ ਹੈ। ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਇਸ ਸਾਲ ਖੇਡੇ ਜਾਣ ਵਾਲੇ ਟੋਕਿਓ ਓਲੰਪਿਕਸ ਨੂੰ ਜਪਾਨ ਨੇ ਟਾਲਣ ਦਾ ਫ਼ੈਸਲਾ ਕੀਤਾ ਹੈ ਜੋ ਕਿ ਹੁਣ ਅਗਲੇ ਸਾਲ ਖੇਡਿਆ ਜਾਵੇਗਾ।

ਦਰਅਸਲ ਖੇਡਾਂ ਦੇ ਕੁੰਭ ਮੰਨਿਆ ਜਾਣ ਵਾਲਾ ਟੋਕਿਓ ਓਲੰਪਿਕਸ ਇਸ ਸਾਲ ਜਪਾਨ ਵਿਚ 24 ਜੁਲਾਈ ਤੋਂ ਸ਼ੁਰੂ ਹੋ ਕੇ 9 ਅਗਸਤ ਤੱਕ ਚੱਲਣਾ ਸੀ ਪਰ ਕਈ ਵੱਡੇ ਦੇਸ਼ਾਂ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਵੇਖਦੇ ਹੋਏ ਆਪਣੀਆਂ ਟੀਮਾਂ ਨੂੰ ਇਸ ਓਲੰਪਿਕਸ ਵਿਚ ਨਾ ਭੇਜਣ ਦਾ ਫ਼ੈਸਲਾ ਕੀਤਾ ਸੀ ਇਨ੍ਹਾਂ ਦੇਸ਼ਾਂ ਵਿਚ ਕਨੇਡਾ ਅਤੇ ਅਮਰੀਕਾ ਵੀ ਸ਼ਾਮਲ ਸਨ ਜਿਸ ਤੋਂ ਬਾਅਦ ਜਪਾਨ ਨੇ ਪ੍ਰਧਾਨ ਮੰਤਰੀ ਸ਼ਿੰਜੂ ਆਬੇ ਨੇ ਟੋਕਿਓ ਓਲੰਪਿਕਸ ਨੂੰ ਟਾਲਣ ਦਾ ਫੈਸਲਾ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਅੰਤਰਾਸ਼ਟਰੀ ਉਲੰਪਿਕਸ ਕਮੇਟੀ ਦੇ ਅੱਗੇ ਟੋਕਿਓ ਉਲੰਪਿਕਸ ਨੂੰ ਇਕ ਸਾਲ ਦੀ ਲਈ ਮੁਅੱਤਲ ਕਰਨ ਦੀ ਪੇਸ਼ਕਸ਼ ਕਰਨਗੇ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਜਪਾਨੀ ਪੀਐਮ ਨੇ ਇਹ ਸੰਕੇਤ ਦਿੱਤਾ ਸੀ ਕਿ ਟੋਕਿਓ ਓਲੰਪਿਕਸ ਆਪਣੇ ਤੈਅ ਸਮੇਂ ਮੁਤਾਬਕ ਹੀ ਹੋਵੇਗਾ। ਉਨ੍ਹਾਂ ਕਿਹਾ ਸੀ ਕਿ ਉਹ ਲਾਗ ਦੇ ਫੈਲਣ ਨੂੰ ਦੂਰ ਕਰਨ ਅਤੇ ਬਿਨਾਂ ਕਿਸੇ ਰੁਕਾਵਟ ਤੋਂ ਮਿੱਥੇ ਸਮੇਂ ਅਨੁਸਾਰ ਓਲੰਪਿਕਸ ਨੂੰ ਆਯੋਜਿਤ ਕਰਨ ਦੀ ਉਮੀਦ ਕਰਦੇ ਹਨ।

LEAVE A REPLY