ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਭਾਰਤ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪੂਰੇ ਸੂਬੇ ਵਿਚੋਂ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ 38 ਹੋ ਗਈ ਹੈ ਜਦਕਿ ਇਕ ਮਰੀਜ਼ ਦੀ ਇਲਾਜ ਤੋਂ ਬਾਅਦ ਜਾਂਚ ਰਿਪੋਰਟ ਨੈਗੇਟਿਵ ਵੀ ਆਈ ਹੈ। ਕੋਰੋਨਾ ਵਾਇਰਸ ਕਾਰਨ ਇਕ 70 ਸਾਲਾਂ ਬਜ਼ੁਰਗ ਆਪਣੀ ਜਾਨ ਵੀ ਗਵਾ ਚੁੱਕਾ ਹੈ।

ਅੱਜ ਪੂਰੇ ਸੂਬੇ ਵਿਚੋਂ 5 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਹੁਸ਼ਿਆਰਪੁਰ ਵਿਚੋਂ ਤਿੰਨ ਲੋਕਾਂ ‘ਚ ਕੋਰੋਨਾ ਦੀ ਪੁਸ਼ਟੀ ਹੋਈ ਹੈ ਜਦਕਿ ਜਲੰਧਰ ਵਿਚ ਵੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਉੱਥੇ ਹੀ ਹੁਣ ਮੁਹਾਲੀ ਵਿਚ ਵੀ ਇਕ ਮਰੀਜ ਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ। ਉੱਥੇ ਹੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਜੀ ਹਸਪਤਾਲ ਵਿਚ ਦਾਖਲ ਕੋਰੋਨਾ ਪੀੜਤ ਦੀ ਇਲਾਜ ਤੋਂ ਬਾਅਦ ਰਿਪੋਰਟ ਨੈਗੇਟੀਵ ਆਈ ਹੈ।

ਹੁਣ ਤੱਕ ਕਿੱਥੋਂ ਕਿੰਨੇ ਮਾਮਲੇ ਆਏ ਸਾਹਮਣੇ

ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ)- 19, 1 ਮੌਤ

ਮੁਹਾਲੀ(ਸ਼ਾਹਿਬਜਾਦਾ ਅਜੀਤ ਸਿੰਘ ਨਗਰ)-6

ਹੁਸ਼ਿਆਰਪੁਰ-6

ਜਲੰਧਰ -05

ਅੰਮ੍ਰਿਤਸਰ-01

ਲੁਧਿਆਣਾ-01

ਕੁੱਲ ਕੇਸ- 38, 1 ਮੌਤ

 

LEAVE A REPLY