ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਹੈ। ਸੰਬੋਧਨ ਦੌਰਾਨ ਪੀਐਮ ਮੋਦੀ ਨੇ ਅੱਜ ਰਾਤ 12 ਵਜੇ ਤੋਂ ਬਾਅਦ ਪੂਰੇ ਦੇਸ਼ ਵਿਚ 21 ਦਿਨਾਂ ਲਈ ਲਾਕਡਾਊਨ ਕਰਨ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਹੈਲਥ ਮਾਹਰਾਂ ਦੀ ਮੰਨੀਏ ਤਾਂ ਘੱਟ ਤੋਂ ਘੱਟ ਆਉਣ ਵਾਲੇ 21 ਦਿਨ ਕੋਰੋਨਾ ਵਾਇਰਸ ਦੇ ਸੰਕਰਮਨ ਦੀ ਲੜੀ ਨੂੰ ਤੋੜਨ ਲਈ ਬਹੁਤ ਹੀ ਮਹੱਤਵਪੂਰਨ ਹਨ ਇਸ ਲਈ ਭਾਰਤ ਨੂੰ ਬਚਾਉਣ ਦੇ ਲਈ ਅੱਜ ਰਾਤ 12 ਵਜੇ ਤੋਂ ਬਾਅਦ ਘਰਾਂ ਤੋਂ ਬਾਹਰ ਨਿਕਲਣ ਉੱਤੇ ਪੂਰੀ ਤਰ੍ਹਾ ਪਾਬੰਦੀ ਲਗਾਈ ਜਾ ਰਹੀ ਹੈ ਅਤੇ ਹਰ ਸੂਬੇ, ਕੇਂਦਰ ਸ਼ਾਸਿਤ ਪ੍ਰਦੇਸ਼, ਹਰ ਜਿਲ੍ਹੇ, ਹਰ ਪਿੰਡ, ਹਰ ਕਸਬੇ, ਹਰ ਗਲੀ ਮੁਹੱਲੇ ਨੂੰ ਹੁਣ ਲਾਕਡਾਊਨ ਕੀਤਾ ਜਾ ਰਿਹਾ ਹੈ। ਪੀਐਮ ਮੋਦੀ ਨੇ ਲੋਕਾਂ ਨੂੰ ਵੀ ਲਾਕਡਾਊਨ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਲਾਕਡਾਊਨ ਦੀ ਆਰਥਿਕ ਕੀਮਤ ਦੇਸ਼ ਨੂੰ ਉਠਾਉਣੀ ਪਵੇਗੀ ਪਰ ਹਰ ਭਾਰਤੀ ਦੇ ਜੀਵਨ ਨੂੰ ਬਚਾਉਣਾ ਇਸ ਵੇਲੇ ਉਨ੍ਹਾਂ ਦੀ ਸਰਕਾਰ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਲੋਕ ਜਿੱਥੇ ਵੀ ਹਨ ਉੱਥੇ ਹੀ ਰਹਿਣ।

ਪੀਐਮ ਮੋਦੀ ਅਨੁਸਾਰ ਕੋਰੋਨਾ ਤੋਂ ਬੱਚਣ ਦਾ ਆਪਣੇ ਘਰਾਂ ਵਿਚ ਰਹਿਣ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ ਅਤੇ ਕੁੱਝ ਲੋਕਾਂ ਦੀ ਲਾਪਰਵਾਹੀ ਤੁਹਾਡੇ ਸਾਰੇ ਪਰਿਵਾਰਾਂ ਤੇ ਪੂਰੇ ਦੇਸ਼ ਨੂੰ ਵੱਡੀ ਮੁਸ਼ਕਿਲ ਵਿਚ ਝੋਕ ਦੇਵੇਗੀ ਇਸ ਦੀ ਪੂਰੇ ਭਾਰਤ ਨੂੰ ਵੱਡੀ ਕੀਮਤ ਚਕਾਉਣੀ ਪਵੇਗੀ ਜਿਸਦਾ ਅੰਦਾਜਾ ਲਗਾਉਣਾ ਵੀ ਮੁਸ਼ਕਿਲ ਹੋਵੇਗਾ। ਦੱਸ ਦਈਏ ਕਿ ਭਾਰਤ ਵਿਚ ਕੋੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਹੁਣ ਤੱਕ ਪੂਰੇ ਦੇਸ਼ ਵਿਚੋਂ 500 ਤੋਂ ਵੱਧ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 10 ਲੋਕਾਂ ਦੀ ਮੌਤ ਵੀ ਹੋਈ ਹੈ।

LEAVE A REPLY