ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਉਮੇਸ਼ ਯਾਦਵ ਪਹਿਲਾਂ ਹੀ ਆਪਣੇ ਆਪ ਨੂੰ ਭਾਰਤੀ ਕ੍ਰਿਕਟ ਟੀਮ ਵਿੱਚ ਇਕ ਪ੍ਰਮੁੱਖ ਤੇਜ਼ ਗੇਂਦਬਾਜ਼ ਵਜੋਂ ਆਪਣੀ ਪਹਿਚਾਣ ਬਣਾ ਚੁੱਕੇ ਹਨ ਅਤੇ ਸਬ ਤੋਂ ਬੇਹਤਰੀਨ ਖਿਡਾਰੀਆਂ ਵਿਚ ਉਨ੍ਹਾਂ ਦੀ ਗਿਣਤੀ, ਉਨ੍ਹਾਂ ਦੇ ਦਬਦਬੇ ਨੂੰ ਦਰਸਾਉਂਦੀ ਹੈ।

ਜ਼ਖਮੀ ਬੁਮਰਾਹ ਦੀ ਥਾਂ ਦੱਖਣੀ ਅਫਰੀਕਾ ਖਿਲਾਫ ਟੈਸਟ ਟੈਸਟ ਸੀਰੀਜ਼ ਤੋਂ ਲੈ ਕੇ, ਉਮੇਸ਼ ਯਾਦਵ ਨੇ ਚਾਰ ਮੁਕਾਬਲਿਆਂ ਵਿੱਚ 13.65 ਦੀ ਔਸਤ ਨਾਲ 23 ਵਿਕਟਾਂ ਲਈਆਂ ਹਨ। ਈਡਨ ਗਾਰਡਨਜ਼ ਵਿੱਚ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਡੇ-ਨਾਈਟ ਟੈਸਟ ਮੈਚ ਵਿਚ ਪੰਜ ਵਿਕਟਾਂ ਲੈਣ ਵਾਲੇ ਉਮੇਸ਼ ਨੇ  23.1 ਦੇ ਸਟ੍ਰਾਈਕ ਰੇਟ ਦਾ ਮਾਣ ਪ੍ਰਾਪਤ ਕੀਤਾ, ਜੋ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਵਿੱਚ ਚਾਰ ਮੈਚ ਖੇਡ ਚੁੱਕੇ ਗੇਂਦਬਾਜ਼ਾਂ ਵਿਚੋਂ ਸਰਬੋਤਮ ਹੈ।

ਹਾਲਾਂਕਿ, ਜਦੋਂ ਵਿਸ਼ਵ ਰਿਕਾਰਡ ਦੀ ਗੱਲ ਆਉਂਦੀ ਹੈ ਤਾਂ  ਉਮੇਸ਼  ਯਾਦਵ ਨੇ ਆਪਣੇ ਬੱਲੇ ਦੇ ਦਮ ‘ਤੇ ਕਈ ਰਿਕਾਰਡ ਤੋੜੇ ਹਨ । ਦੱਖਣੀ ਅਫਰੀਕਾ ਖਿਲਾਫ ਰਾਂਚੀ ਵਿੱਚ ਤੀਜੇ ਟੈਸਟ ਮੈਚ ‘ਚ ਉਮੇਸ਼ ਦੀ 10 ਗੇਂਦਾਂ ‘ਚ 31 ਦੌੜਾਂ ਟੈਸਟ ਇਤਿਹਾਸ ਵਿਚ ਸਭ ਤੋਂ ਤੇਜ਼ 30+ ਸਕੋਰ ਰਹੀ ਹੈ ਅਤੇ ਉਸ ਦਾ ਸਟ੍ਰਾਈਕ ਰੇਟ ਟੈਸਟ ਇਤਿਹਾਸ ‘ਚ 30 ਜਾਂ ਇਸ ਤੋਂ ਵੱਧ ਦੌੜਾਂ ਦੀ ਪਾਰੀ ਲਈ ਸਭ ਤੋਂ ਉੱਚਾ ਹੈ।

ਇਸ ਪ੍ਰਕਿਰਿਆ ‘ਚ, ਉਮੇਸ਼  ਨੇ ਇਕ ਪਾਰੀ ਵਿੱਚ ਪੰਜ ਛੱਕੇ ਮਾਰੇ ਅਤੇ ਪਹਿਲੀਆਂ ਦੋ ਗੇਂਦਾਂ ‘ਚ ਲਾਏ ਦੋ ਛੱਕਿਆਂ ਨੇ ਉਨ੍ਹਾਂ ਨੂੰ ਅਜਿਹੇ ਬੇਹਤਰੀਨ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹੋਣ ਦਾ ਮੌਕਾ ਦਿੱਤਾ, ਜਿਸ ਵਿੱਚ ਸਚਿਨ ਤੇਂਦੁਲਕਰ ਅਤੇ ਵੈਸਟਇੰਡੀਜ਼ ਦੇ ਆਖਰੀ ਬੱਲੇਬਾਜ਼ ਫੋਫੀ ਵਿਲੀਅਮਜ਼ (1948) ਸ਼ਾਮਲ ਹਨ, ਜਿਨ੍ਹਾਂ ਨੇ ਪਹਿਲੀ ਗੇਂਦ ਵਿੱਚ ਛੱਕੇ ਲਾਏ ਸਨ।

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਉਮੇਸ਼ ਦੀ ਬੱਲੇਬਾਜ਼ੀ ਤੋਂ ਪ੍ਰਭਾਵਿਤ ਹੋਏ ਅਤੇ ਹਾਲ ਹੀ ਵਿੱਚ ਇੱਕ ਇੰਟਰਵਿਉ ਦੌਰਾਨ ਉਨ੍ਹਾਂ ਨੇ ਪ੍ਰਤਿਭਾਵਾਨ ਤੇਜ਼ ਗੇਂਦਬਾਜ਼ ਲਈ ਬੱਲੇਬਾਜ਼ੀ ਦੀ ਨਵੀਂ ਅਤੇ ਸੁਧਾਰੀ ਸੁਝਾਅ ਦਿੱਤੇ। ਵਿਰਾਟ ਕੋਹਲੀ ਨੇ ਇੰਡੀਆ ਟੂਡੇ ਨਾਲ ਆਪਣੇ ਇੱਕ ਇੰਟਰਵਿਉ ਵਿੱਚ ਕਿਹਾ ਕਿ, ਜੇਕਰ ਗੱਲ ਹਾਰਦਿਕ ਦੀ ਕੀਤੀ ਜਾਵੇ ਤਾਂ ਵਿਦੇਸ਼ਾਂ ਵਿੱਚ ਖੇਡਣ ਲਈ ਆਲਰਾਉਂਡਰ ਵਜੋਂ ਉਹ ਫਿੱਟ ਨਹੀਂ ਹੈ, ਭਾਵੇਂ ਤੁਸੀਂ ਪੰਜ ਗੇਂਦਬਾਜ਼ਾਂ ਅਤੇ ਸਿਰਫ ਇੱਕ ਸਪਿੰਨਰ ਨਾਲ ਖੇਡਦੇ ਹੋ ਪਰ ਉਮੇਸ਼ ਯਾਦਵ ਇਸ ਉੱਤੇ ਪੂਰੀ ਤਰ੍ਹਾਂ ਫਿਟ ਬੈਠਦੇ ਹਨ।

 

LEAVE A REPLY