ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI ) ਦੇ ਨਵੇਂ ਅਧਿਕਾਰੀ ਐਤਵਾਰ ਨੂੰ ਮੁੰਬਈ ਵਿੱਚ ਹੋਣ ਵਾਲੀ 88ਵੀਂ ਸਲਾਨਾ ਜਨਰਲ ਮੀਟਿੰਗ ਵਿੱਚ ਸ਼ਾਮਲ ਹੋਣਗੇ। ਇਸ ਬੈਠਕ ਵਿੱਚ 12 ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਕੀਤੇ ਜਾਣਗੇ ਅਤੇ ਇਨ੍ਹਾਂ ਵਿਚੋਂ ਇਕ ਮੁੱਦੇ ਵਿੱਚ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਮੁੱਦਾ ਵੀ ਚੁੱਕਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਜਨਰਲ ਮੈਨੇਜਰ ਸਬਾ ਕਰੀਮ ਦੇ ਬੋਰਡ ਦੇ ਸਕੋਰਿੰਗ ਐਪ ਨੂੰ ਚਲਾਉਣ ਬਾਰੇ ਵੀ ਮੀਟਿੰਗ ਵਿੱਚ ਵਿਚਾਰ ਕੀਤਾ ਜਾ ਸਕਦਾ ਹੈ। ਇਕ ਅਧਿਕਾਰੀ ਨੇ ਆਈਏਐਨਐਸ ਨੂੰ ਦੱਸਿਆ ਕਿ ਹਾਲੇ ਕੁਝ ਵੀ ਤੈਅ ਨਹੀਂ ਹੋਇਆ ਹੈ, ਪਰ ਰਾਹੁਲ ਜੌਹਰੀ ਦੇ ਮੁੱਦੇ ‘ਤੇ ਚਰਚਾ ਕੀਤੀ ਜਾ ਸਕਦੀ ਹੈ। ਅਧਿਕਾਰੀ ਨੇ ਕਿਹਾ, ‘ਪ੍ਰਬੰਧਕਾਂ ਦੀ ਕਮੇਟੀ (ਸੀਓਏ) ਨੇ ਜਿਨਸੀ ਸ਼ੋਸ਼ਣ ਦੇ ਪੂਰੇ ਮੁੱਦੇ ਨੂੰ ਜਿਸ ਤਰ੍ਹਾਂ ਸੰਭਾਲਿਆ ਹੈ, ਉਸ ‘ਤੇ ਬਹੁਤ ਸਾਰੇ ਸਵਾਲ ਚੁੱਕੇ ਗਏ ਹਨ। ਹੋ ਸਕਦਾ ਹੈ ਇਹ ਦੁਬਾਰਾ ਵੀ ਵੇਖਿਆ ਜਾਵੇ।

ਜਿੱਥੋਂ ਤੱਕ ਸਬਾ ਕਰੀਮ ਦੀ ਅਗਵਾਈ ਹੇਠ ਚਲਾਏ ਜਾਣ ਵਾਲੇ ਬੀਸੀਸੀਆਈ ਐਪ ਦਾ ਸਬੰਧ ਹੈ, ਅਧਿਕਾਰੀ ਇਸ ਐਪ ਦੇ ਡਿਜ਼ਾਈਨ ਵਿੱਚ ਤਬਦੀਲੀ ਨੂੰ ਨਹੀਂ ਸਮਝ ਸਕੇ ਹਨ ਅਤੇ ਬਹੁਤ ਸਾਰੀਆਂ ਗਲਤ ਜਾਣਕਾਰੀ ਇਸ ਐਪ ‘ਤੇ ਚਲਾਈ ਜਾ ਰਹੀ ਹੈ। ਇਸ ਉੱਤੇ ਅਧਿਕਾਰੀ ਦਾ ਅਧਿਕਾਰੀ ਦਾ ਕਹਿਣਾ ਹੈ ਕਿ, “ਐਪ ਅਤੇ ਸਕੋਰਿੰਗ ਪ੍ਰਣਾਲੀ ਪੰਜ ਸਾਲਾਂ ਤੋਂ ਚੰਗੀ ਤਰ੍ਹਾਂ ਕੰਮ ਕਰ ਰਹੀ ਸੀ ਅਤੇ ਇਸ ਨੂੰ ਬਦਲਣ ਦਾ ਕੋਈ ਕਾਰਨ ਨਹੀਂ ਹੈ,  ਜੋ ਦਿਖਾਈ ਦੇ ਰਿਹਾ ਹੋਵੇ। ”

ਜੇ ਸੂਤਰਾਂ ਦੀ ਮੰਨੀਏ ਤਾਂ ਨਵੀਂ ਸਲਾਹਕਾਰ ਕਮੇਟੀ ਵੀ ਬਣਾਈ ਜਾਣੀ ਹੈ, ਜਿਸ ਵਿੱਚ ਸਚਿਨ ਤੇਂਦਲੂਕਰ ਅਤੇ ਵੀਵੀਐਸ ਲਕਸ਼ਮਣ ਵਾਪਸੀ ਕਰ ਸਕਦੇ ਹਨ। ਸਚਿਨ, ਲਕਸ਼ਮਣ ਬੀਸੀਸੀਆਈ ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਦੇ ਨਾਲ ਪਹਿਲੇ ਸੀਏਸੀ ਵਿੱਚ ਸ਼ਾਮਿਲ ਸਨ। ਸੂਤਰਾਂ ਦੇ ਹਵਾਲਿਆਂ ਤੋਂ, ‘ਸਚਿਨ ਅਤੇ ਲਕਸ਼ਮਣ ਵਾਪਸ ਆ ਸਕਦੇ ਹਨ। ਕਿਉਂਕਿ ਸੌਰਵ ਗਾਂਗੁਲੀ ਬੀਸੀਸੀਆਈ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਰਹੇ ਹਨ। ਪਹਿਲੇ ਸੀਏਸੀ ਨੇ ਭਾਰਤੀ ਪੁਰਸ਼ ਟੀਮ ਦੇ ਕੋਚ ਦੀ ਚੋਣ ਕੀਤੀ ਸੀ ਅਤੇ ਮਹਿਲਾ ਟੀਮ ਦੀ ਕੋਚ ਦੀ ਨਿਯੁਕਤੀ ਤੋਂ ਪਿੱਛੇ ਹਟ ਗਏ ਸੀ, ਜਿਸ ਕਾਰਨ ਬੇਹੱਦ ਹੰਗਾਮਾ ਵੀ ਹੋਇਆ ਸੀ।

ਨਾਲ ਹੀ, ਅਧਿਕਾਰੀਆਂ ਨੇ ਫੈਸਲਾ ਲਿਆ ਹੈ ਕਿ ਸੈਕਟਰੀ ਦੇ ਅਹੁਦੇ ‘ਤੇ ਵੀ ਵਿਚਾਰ ਵਟਾਂਦਰੇ ਕੀਤੇ ਜਾਣਗੇ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਰੋਜ਼ਾਨਾ ਕੰਮ ਸੀਈਓ ਦੁਆਰਾ ਵੇਖਿਆ ਜਾਂਦਾ ਹੈ ਅਤੇ ਹੁਣ ਪਾਵਰ ਅਧਿਕਾਰੀਆਂ ਕੋਲ ਵਾਪਸ ਆਉਂਣੀ ਚਾਹੀਦੀ ਹੈ।ਹਾਲ ਹੀ ਵਿੱਚ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਦੇ ਪ੍ਰਧਾਨ ਰਜਤ ਸ਼ਰਮਾ ਦੇ ਅਸਤੀਫੇ ਤੋਂ ਬਾਅਦ ਵਿਨੋਦ ਤਿਹਾੜਾ ਏਜੀਐਮ ‘ਚ ਡੀਡੀਸੀਏ ਦੀ ਨੁਮਾਇੰਦਗੀ ਕਰ ਸਕਦੇ ਹਨ।ਜੇ ਸੂਤਰਾਂ ਦੀ ਮੰਨੀਏ ਤਾਂ ਏਜੀਐਮ ‘ਚ ਸਟੇਟ ਐਸੋਸੀਏਸ਼ਨਾਂ ਲਈ ਕੂਲਿੰਗ-ਆਫ ਪੀਰੀਅਡ ਨੂੰ ਵੀ ਹਟਾਇਆ ਜਾ ਸਕਦਾ ਹੈ ਅਤੇ ਕਮੇਟੀ ਅਤੇ ਸਬ-ਕਮੇਟੀ ‘ਚ 70 ਸਾਲ ਦੀ ਉਮਰ ਸੀਮਾ ਦੇ ਸੰਬੰਧ ‘ਚ ਤਬਦੀਲੀਆਂ ਵੀ ਕੀਤੀਆਂ ਜਾ ਸਕਦੀਆਂ ਹਨ।

 

LEAVE A REPLY