ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਤਰਨ ਤਾਰਨ ਦੇ ਥਾਣਾ ਸਰਹਾਲੀ ਪੁਲਿਸ ਨੇ ਇੱਕ ਨਕਲੀ ਸੀਆਈਡੀ ਇੰਸਪੈਕਟਰ  ਬਣ ਕੇ ਮਸੂਮ ਲੋਕਾਂ ਨੂੰ ਠਗੱਣ ਵਾਲੇ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਦੱਸ ਦਈਏ ਇਹ ਨਕਲੀ  ਇੰਸਪੈਕਟਰ, ਪਿਛਲੇ ਕਈ ਸਮੇਂ ਤੋਂ ਭੋਲੇ-ਭਾਲੇ ਲੋਕਾਂ ਨੂੰ ਇੰਸਪੈਕਟਰ ਹੋਣ ਦਾ ਡਰਾਵਾ ਦੇ ਕੇ ਠੱਗਣ ਦਾ ਕੰਮ ਕਰਦਾ ਸੀ। ਤਰਨਤਾਰਨ ਪੁਲਿਸ ਨੇ ਗ੍ਰਿਫਤਾਰ ਕੀਤੇ ਇਸ ਵਿਅਕਤੀ ਕੋਲੋਂ ਜਾਅਲੀ ਪਛਾਣ ਪੱਤਰ ਵੀ ਬਰਾਮਦ ਕੀਤਾ ਹੈ।

ਪੁਲਿਸ ਵੱਲੋ ਗ੍ਰਿਫਤਾਰ ਕੀਤੇ ਵਿਅਕਤੀ ਦੀ ਪਹਿਚਾਣ ਕਪਿਲ ਕਾਂਤ ਸ਼ਾਸਤਰੀ, ਵਾਸੀ ਹਨੂੰਮਾਨਗੜ੍ਹ ਦੱਸੀ ਜਾ ਰਹੀ ਹੈ।  ਦਰਅਸਲ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਗਿਆਂ ਇਹ ਵਿਅਕਤੀ ਨੋਸ਼ਿਹਰਾ ਪੰਨੂਆਂ ਦੇ ਸਰਕਾਰੀ ਪ੍ਰਾਈਮਰੀ ਸਕੂਲ ਵਿੱਚ ਅਧਿਆਪਕ ਹੈ।  ਪੁਲਿਸ ਵੱਲੋ ਗ੍ਰਿਫਤਾਰ ਕੀਤੇ ਗਏ ਨਕਲੀ ਇੰਸਪੈਕਟਰ ਤੋਂ ਕੀਤੀਛਾਣ –ਬੀਣ ਦੌਰਾਨ ਦੋਸ਼ੀ ਵਿਅਕਤੀ ਨੇ ਦੱਸਿਆਂ ਕਿ, ਉਹ ਸਕੂਲ ਵਿੱਚ ਅਧਿਆਪਕ ਹੈ ਅਤੇ ਉਸਨੇ  ਸੀਆਈਡੀ ਦਾ ਜਾਅਲੀ ਆਈ ਕਾਰਡ ਤਿਆਰ ਕੀਤਾ ਹੋਇਆ ਸੀ।

ਉਸਨੇ ਦੱਸਿਆ ਕਿ, ਪੁਲਿਸ ਨਾਕੇ ਅਤੇ ਟੋਲ ਪਲਾਜੇ ਤੋਂ ਬਚੱਣ ਲਈ ਉਸਨੇ ਇਹ ਜਾਅਲੀ ਪਛਾਣ ਪਤੱਰ ਬਣਵਾਇਆ ਹੋਇਆ ਸੀ ਪਰ ਉਸਦੀ ਮਾੜੀ ਕਿਸਮਤ ਚਲਦਿਆਂ  ਉਹ ਫੜਿਆ ਗਿਆਂ ਅਤੇ ਨਾਕਿਆਂ ਤੇ ਪੁਲਿਸ ਤੈਨਾਤ ਨਾ ਹੋਣ ਬਾਰੇ ਪੁੱਛਣ ਲੱਗਾ ਤਾਂ ਪੁਲਿਸ ਹੱਥੀ ਕਾਬੂ ਆ ਗਿਆ । ਜਾਣਕਾਰੀ ਦਿੰਦਿਆਂ ਆਈ.ਪੀ.ਐਸ ਤਰਨ ਤਾਰਨ  ਗੋਰਵ ਤੂਰਾ ਨੇ ਦੱਸਿਆਂ ਕਿ ਪੁਲਿਸ ਵੱਲੋ ਉੱਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

 

 

 

LEAVE A REPLY